ਆਈ ਤਾਜ਼ਾ ਵੱਡੀ ਖਬਰ
ਦੁਨੀਆਂ ਤੇ ਪਤੀ ਪਤਨੀ ਦਾ ਰਿਸ਼ਤਾ ਸਭ ਤੋਂ ਮਜ਼ਬੂਤ ਤੇ ਅਨਮੋਲ ਰਿਸ਼ਤਾ ਮੰਨਿਆ ਜਾਂਦਾ ਹੈ । ਇਸ ਰਿਸ਼ਤੇ ‘ਚ ਖਟਾਸ ਵੀ ਹੁੰਦੀ ਹੈ ਤੇ ਮਿਠਾਸ ਵੀ ਹੁੰਦੀ ਹੈ । ਕਈ ਵਾਰ ਅਣਬਣ ਦੇ ਕਾਰਨ ਇਹ ਰਿਸ਼ਤੇ ਹੌਲੀ ਹੌਲੀ ਟੁੱਟਣੇ ਸ਼ੁਰੂ ਹੋ ਜਾਂਦੇ ਹਨ , ਜਿਸ ਕਾਰਨ ਇਸ ਰਿਸ਼ਤੇ ਵਿੱਚ ਪਿਆਰ ਘਟਦਾ ਹੈ , ਪਰ ਕਈ ਵਾਰ ਇਸ ਰਿਸ਼ਤੇ ਵਿੱਚ ਆਈ ਖਟਾਸ ਕੁਝ ਇਸ ਕਦਰ ਵੱਧ ਜਾਂਦੀ ਹੈ ਕਿ ਦਿਨੋਂ ਦਿਨ ਇਹ ਰਿਸ਼ਤਾ ਖ਼ਤਮ ਹੋਣਾ ਸ਼ੁਰੂ ਹੋ ਜਾਂਦਾ ਹੈ । ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪਤੀ ਪਤਨੀ ਵਿਚ ਰੋਜ਼ਾਨਾ ਹੁੰਦੀ ਤਕਰਾਰ ਕਾਰਣ ਇਕ ਪਤਨੀ ਵਲੋਂ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਕਸਬਾ ਮਮਦੋਟ ਨੇੜਲੇ ਪਿੰਡ ਘੋੜਾ ਚੱਕ ਵਿਖੇ ਇਕ ਵਿਆਹੁਤਾ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਗਈ । ਇਸ ਬਾਬਤ ਜਾਣਕਾਰੀ ਸਾਂਝੀ ਕਰਦਿਆਂ ਹੋਇਆ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਲੜਕੀ ਪ੍ਰੀਰਤੋ ਦਾ ਪਤੀ ਹਰ ਰੋਜ਼ ਸ਼ਰਾਬ ਪੀ ਕੇ ਹਰ ਰੋਜ਼ ਉਸ ਦੀ ਧੀ ਪ੍ਰਰੀਤੋ ਦੀ ਕੁੱਟਮਾਰ ਕਰਦਾ ਸੀ। ਉਨ੍ਹਾਂ ਕਿਹਾ ਕਿ ਕਈ ਵਾਰ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ , ਪਰ ਉਹ ਨਹੀਂ ਸਮਝਿਆ ।
ਜਿਸ ਕਾਰਨ ਦੁਖੀ ਹੋ ਕੇ ਉਨ੍ਹਾਂ ਦੀ ਲੜਕੀ ਦੇ ਵੱਲੋਂ ਆਤਮ ਹੱਤਿਆ ਕਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ । ਉੱਥੇ ਹੀ ਇਸ ਸਬੰਧੀ ਗੱਲਬਾਤ ਕਰਦਿਆਂ ਹੋਇਆ ਮ੍ਰਿਤਕ ਲੜਕੀ ਦੀ ਪਹਿਲੇ ਦੱਸਿਆ ਕੀ ਉਹ ਦੋਵੇਂ ਜਣੀਆਂ ਇੱਕੋ ਹੀ ਘਰ ਦੇ ਵਿੱਚ ਵਿਆਹੀਆਂ ਹੋਈਆਂ ਸਨ , ਵੱਡੀ ਭੈਣ ਨੇ ਦੱਸਿਆ ਕਿ ਪਿਛਲੇ 4 ਸਾਲਾਂ ਤੋਂ ਉਸ ਦੀ ਛੋਟੀ ਭੈਣ ਪ੍ਰਰੀਤੋ ਅਤੇ ਉਸਦੇ ਪਤੀ ਕਿਸ਼ੋਰ ਸਿੰਘ ਦੀ ਆਪਸ ਵਿੱਚ ਅਣਬਣ ਚੱਲਦੀ ਆ ਰਹੀ ਸੀ
ਜਿਸ ਨੂੰ ਨਾ ਸਹਾਰਦੀ ਹੋਈ ਅੱਜ ਉਸ ਦੀ ਭੈਣ ਨੇ ਫਾਹਾ ਲੈ ਲਿਆ ਹੈ। ਪੁਲਿਸ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …