ਇਸ ਸਟਾਰ ਖਿਡਾਰੀ ਬਾਰੇ ਆਈ ਮਾੜੀ ਖਬਰ
ਕ੍ਰਿਕਟ ਜਗਤ ਦੇ ਵਿੱਚੋਂ ਨਿੱਤ ਨਵੀਂ ਕੋਈ ਨਾ ਕੋਈ ਖ਼ਬਰ ਆਉਂਦੀ ਰਹਿੰਦੀ ਹੈ। ਇਨ੍ਹਾਂ ਵਿੱਚੋਂ ਕੋਈ ਖ਼ਬਰ ਚੰਗੀ ਹੁੰਦੀ ਹੈ ਤੇ ਕੋਈ ਮਾੜੀ। ਤੇ ਅੱਜ ਇਕ ਅਜਿਹੀ ਹੀ ਮੰਦਭਾਗੀ ਘਟਨਾ ਵਾਪਰੀ ਹੈ ਜਿਸ ਵਿੱਚ ਇੱਕ ਸਲਾਮੀ ਬੱਲੇਬਾਜ਼ ਸੜਕ ਹਾਦਸੇ ਦੇ ਵਿਚ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਦੀ ਸਿਹਤ ਦੀ ਸਲਾਮਤੀ ਨੂੰ ਲੈ ਕੇ ਬਹੁਤ ਸਾਰੀਆਂ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ। ਕੌਣ ਹੈ ਉਹ ਕ੍ਰਿਕਟਰ, ਕਿਸ ਦੇਸ਼ ਵੱਲੋਂ ਉਹ ਖੇਲਦਾ ਹੈ ਆਓ ਤੁਹਾਨੂੰ ਦੱਸਦੇ ਹਾਂ।
29 ਸਾਲਾਂ ਨਜੀਬੁੱਲਾਹ ਤਾਰਾਕਈ ਜੋ ਕਿ ਅਫਗਾਨਿਸਤਾਨ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਨੇ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਜਿਸ ਕਾਰਨ ਉਨ੍ਹਾਂ ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਅਫਗਾਨਿਸਤਾਨ ਕ੍ਰਿਕਟ ਬੋਰਡ ਦੇ ਅੰਤਰਿਮ ਮੁੱਖ ਕਾਰਜਕਾਰੀ ਨਜ਼ੀਮ ਜ਼ਾਰ ਅਬਦੁਲਰਹੀਮਜ਼ਈ ਨੇ ਸ਼ਨੀਵਾਰ ਨੂੰ ਦੱਸਿਆ ਕਿ ਉਹ ਇਸ ਗੱਲ ਨੂੰ ਲੈ ਕੇ ਯਕੀਨੀ ਨਹੀਂ ਕਹਿ ਸਕਦੇ ਕਿ ਨਜੀਬ ਇਸ ਜਖਮੀਂ ਹਾਲਤ ਵਿਚ ਵਾਪਸੀ ਕਰ ਸਕਣਗੇ ਜਾਂ ਨਹੀਂ।
ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਨਜੀਬ ਪੂਰਬੀ ਨਨਗਾਰਹਰ ‘ਚ ਇੱਕ ਕਰਿਆਨਾ ਸਟੋਰ ਤੋਂ ਨਿਕਲ ਕੇ ਸੜਕ ਪਾਰ ਕਰ ਰਹੇ ਸੀ ਅਤੇ ਅਚਾਨਕ ਉੱਥੋਂ ਦੀ ਲੰਘ ਰਹੀ ਇਕ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ ਅਤੇ ਉਸ ਤੋਂ ਬਾਅਦ ਨਜੀਬ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਅਬਦੁਲਰਹੀਮਜ਼ਈ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕੇ ਨਜੀਬ ਸ਼ੁੱਕਰਵਾਰ ਨੂੰ ਸੜਕ ਹਾਦਸੇ ਦੇ ਵਿਚ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਉਨ੍ਹਾਂ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ ਅਤੇ ਉਹ ਅਜੇ ਵੀ ਆਈ.ਸੀ.ਯੂ ‘ਚ ਹਨ।
ਉਨ੍ਹਾਂ ਦੀ ਹਾਲਤ ਵਿਚ ਅਜੇ ਤੱਕ ਕੋਈ ਵੀ ਸੁਧਾਰ ਦੇਖਣ ਨੂੰ ਨਹੀਂ ਮਿਲਿਆ ਅਤੇ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਸੱਟਾਂ ਕਾਫੀ ਗੰਭੀਰ ਹਨ। ਅਫਗਾਨਿਸਤਾਨ ਕ੍ਰਿਕਟ ਪ੍ਰੇਮੀ ਇਸ ਘਟਨਾ ਤੋਂ ਬੇਹੱਦ ਉਦਾਸ ਨਜ਼ਰ ਆ ਰਹੇ ਨੇ ਉਨ੍ਹਾਂ ਵੱਲੋਂ ਇਹ ਅਰਦਾਸ ਕੀਤੀ ਜਾ ਰਹੀ ਹੈ ਨਜੀਬ ਜਲਦ ਤੋਂ ਜਲਦ ਠੀਕ ਹੋ ਕੇ ਕ੍ਰਿਕਟ ਮੈਦਾਨ ਵਿੱਚ ਵਾਪਸੀ ਕਰੇ। ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਨਜੀਬ ਆਪਣੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਬੰਗਲਾਦੇਸ਼ ਖਿਲਾਫ 2014 ਵਿੱਚ ਇੱਕ ਟੀ-20 ਮੈਚ ਦੌਰਾਨ ਕੀਤੀ ਸੀ। ਉਹ ਸੱਜੇ ਹੱਥ ਦੇ ਬੱਲੇਬਾਜ਼ ਅਤੇ ਗੇਂਦਬਾਜ਼ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …