ਦੇਖਲੋ ਕਿਤੇ ਲੁਟੇ ਪੁਟੇ ਨਾ ਜਾਇਓ
ਬਦਲਦੇ ਦੌਰ ਦੇ ਨਾਲ ਲੁੱਟਣ ਦਾ ਢੰਗ ਵੀ ਬਦਲ ਚੁੱਕਾ ਹੈ। ਅੱਜ ਦੇ ਇਸ ਇੰਟਰਨੈਟ ਦੇ ਦੌਰ ਵਿਚ ਬਹੁਤ ਸਾਰੀਆਂ ਚੋਰੀਆਂ ਇੰਟਰਨੈਟ ਦੇ ਮਾਧਿਅਮ ਰਾਹੀਂ ਹੋ ਰਹੀਆਂ ਨੇ। ਅਜਿਹੇ ਵਿੱਚ ਲੋਕਾਂ ਨੂੰ ਭਾਰੀ ਲੁੱਟ ਤੋਂ ਬਚਾਉਣ ਦੇ ਲਈ ਰਿਜ਼ਰਵ ਬੈਂਕ ਆਫ ਇੰਡੀਆ ਨੇ ਇੱਕ ਬੇਹਤਰੀਨ ਕਦਮ ਚੁੱਕਿਆ ਹੈ। ਰਿਜ਼ਰਵ ਬੈਂਕ ਆਫ ਇੰਡੀਆ ਨੇ ਲੋਕਾਂ ਨੂੰ ਲੁੱਟ ਤੋਂ ਬਚਾਉਣ ਲਈ ਮੁਹਿੰਮ ਛੇੜੀ ਹੈ ਜਿਸ ਵਿੱਚ ਆਨਲਾਈਨ ਬੈਂਕਿੰਗ ਰਾਹੀਂ ਹੋ ਰਹੀ ਲੁੱਟ ਖਸੁੱਟ ਨੂੰ ਰੋਕਿਆ ਜਾ ਸਕੇ। ਅੱਜ ਦੇ ਸਮੇਂ ਵਿਚ ਲੋਕ ਇੰਟਰਨੇਟ ਬੈਂਕਿੰਗ ਦੀ ਵਰਤੋਂ ਵਧੇਰੇ ਕਰਦੇ ਨੇ ਜਿਸ ਦੇ ਚਲਦੇ ਉਨ੍ਹਾਂ ਨਾਲ ਫਰਾਡ ਹੋਣ ਦੇ ਆਸਾਰ ਵੀ ਵਧੇਰੇ ਹੁੰਦੇ ਨੇ।
ਇਸ ਅਭਿਆਨ ਦੇ ਤਹਿਤ ਆਰਬੀਆਈ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਕਿ ਉਹ ਆਨਲਾਈਨ ਪੈਸਿਆਂ ਦੇ ਲੈਣ ਦੇਣ ਸਮੇਂ ਜਾਂ ਖ਼ਰੀਦਦਾਰੀ ਸਮੇਂ ਆਨਲਾਈਨ ਹੋਣ ਵਾਲੇ ਫਰਾਡ ਤੋਂ ਬਚ ਸਕਣ। ਜਿਸ ਦੇ ਲਈ ਲੋਕਾਂ ਨੂੰ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਪਵੇਗਾ। ਰਿਜ਼ਰਵ ਬੈਂਕ ਆਫ ਇੰਡੀਆ ਨੇ ਦੱਸਿਆ ਹੈ ਕਿ ਆਰ ਬੀ ਆਈ ਤੋਂ ਕਿਸੇ ਵੀ ਕਿਸਮ ਦੀ ਮੇਲ ਜਾਂ ਮੈਸਜ਼ ਕਿਸੇ ਵੀ ਖਾਤਾਧਾਰਕ ਨੂੰ ਨਹੀਂ ਭੇਜਿਆ ਜਾਂਦਾ ਜਿਸ ਵਿੱਚ ਖਾਤਾਧਾਰਕ ਤੋਂ ਉਸ ਦੇ ਖਾਤੇ ਦਾ ਵੇਰਵਾ, ਮੋਬਾਈਲ ਨੰਬਰ ਓਟੀਪੀ ਜਾਂ ਉਨ੍ਹਾਂ ਦੇ ਅਧਾਰ ਕਾਰਡ ਦੀ ਮੰਗ ਕੀਤੀ ਜਾਵੇ।
ਅਜਿਹੇ ਬਹੁਤ ਸਾਰੇ ਫਰਜ਼ੀ ਮੇਲ ਲੋਕਾਂ ਨੂੰ ਭੇਜੇ ਜਾਂਦੇ ਨੇ ਜਿਸ ਵਿੱਚ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਤੁਸੀਂ ਲਾਟਰੀ ਜਿੱਤੀ ਹੈ ਜਾਂ ਵਿਦੇਸ਼ਾਂ ਤੋਂ ਪੈਸਾ ਆਇਆ ਹੈ ਅਤੇ ਇਸ ਇਨਾਮ ਨੂੰ ਹਾਸਿਲ ਕਰਨ ਲਈ ਤੁਹਾਨੂੰ ਕੁਝ ਪ੍ਰੋਸੈਸਿੰਗ ਫੀਸ ਦੇਣੀ ਪਵੇਗੀ। ਕੇਂਦਰੀ ਬੈਂਕ ਨੇ ਕਿਹਾ ਹੈ ਰਿਜ਼ਰਵ ਬੈਂਕ ਆਫ ਇੰਡੀਆ ਦੇ ਨਾਮ ਦੇ ਉੱਤੇ ਫਰਜ਼ੀ ਮੇਲ ਭੇਜਣ ਵਾਲੇ ਲੋਕ ਆਰਬੀਆਈ ਅਤੇ ਰਿਜ਼ਰਵ ਬੈਂਕ ਵਰਗੇ ਨਾਮ ਇਸਤੇਮਾਲ ਕਰਦੇ ਹਨ।
ਕੇਂਦਰੀ ਬੈਂਕ ਅਜਿਹੇ ਕਿਸੇ ਵੀ ਕਿਸਮ ਦੀ ਲਾਟਰੀ ਜਾਂ ਵਿਦੇਸ਼ੀ ਪੈਸਾ ਦੇਣ ਦਾ ਦਾਅਵਾ ਨਹੀਂ ਕਰਦਾ। ਲਾਲਚ ਵਿਚ ਆ ਕੇ ਲੋਕਾਂ ਨੂੰ ਅਜਿਹੇ ਕਿਸੇ ਵੀ ਮੈਸੇਜ ਜਾਂ ਈਮੇਲ ਦਾ ਜਵਾਬ ਨਹੀਂ ਦੇਣਾ ਚਾਹੀਦਾ। ਕਿਉਂਕਿ ਉਨ੍ਹਾਂ ਵੱਲੋਂ ਦਿੱਤਾ ਗਿਆ ਜਵਾਬ ਉਨ੍ਹਾਂ ਦੇ ਬੈਂਕ ਖਾਤੇ ਨੂੰ ਖਾਲੀ ਕਰ ਸਕਦਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …