ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿੱਚ ਚੋਰੀ ਦੀਆਂ ਘਟਨਾਵਾਂ ਵਿੱਚ ਜਿਥੇ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਉਥੇ ਹੀ ਅਜਿਹੀਆਂ ਘਟਨਾਵਾਂ ਦੇ ਚਲਦਿਆਂ ਹੋਇਆਂ ਜਿਥੇ ਲੋਕਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਨਾ ਚੋਰੀ ਦੀਆਂ ਘਟਨਾਵਾਂ ਵਿਚ ਜਿਥੇ ਚੋਰਾਂ ਵੱਲੋਂ ਦਿਨ-ਦਿਹਾੜੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਉਥੇ ਹੀ ਰਾਤ ਵੇਲੇ ਕਈ ਘਰਾਂ ਨੂੰ ਆਪਣੀ ਚੋਰੀ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਜਿਹੀਆਂ ਘਟਨਾਵਾਂ ਕਾਰਨ ਜਿੱਥੇ ਕਈ ਪਰਵਾਰਾਂ ਵਿੱਚ ਨੁਕਸਾਨ ਹੋ ਰਿਹਾ ਹੈ ਜਿਸ ਕਾਰਨ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਚੋਰਾਂ ਵੱਲੋਂ ਇੱਕ ਹੀ ਰਾਤ ਵਿੱਚ ਦੋ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਇੰਨੇ ਲੱਖ ਦੀ ਚੋਰੀ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਗੜ੍ਹਸ਼ੰਕਰ ਦੇ ਮਾਹਿਲਪੁਰ ਬਲਾਕ ਦੇ ਅਧੀਨ ਆਉਂਦੇ ਪਿੰਡ ਲਲਵਾਣ ਤੋਂ ਸਾਹਮਣੇ ਆਇਆ ਹੈ।
ਜਿੱਥੇ ਚੋਰਾਂ ਵੱਲੋਂ ਇਸ ਪਿੰਡ ਵਿੱਚ ਇੱਕ ਰਾਤ ਵਿੱਚ ਦੋ ਘਰਾਂ ਨੂੰ ਆਪਣੀ ਚੋਰੀ ਦਾ ਨਿਸ਼ਾਨਾ ਬਣਾਇਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਇੱਕ ਪਰਿਵਾਰ ਵਿੱਚ ਪੀੜਤ ਜੁਗਿੰਦਰਪਾਲ ਵੱਲੋਂ ਦੱਸਿਆ ਗਿਆ ਹੈ ਕਿ ਜਿੱਥੇ ਗਰਮੀ ਵਧੇਰੇ ਹੋਣ ਕਾਰਨ ਸਾਰਾ ਪਰਿਵਾਰ ਆਪਣੇ ਘਰ ਦੇ ਵਿਹੜੇ ਵਿੱਚ ਸੁੱਤਾ ਹੋਇਆ ਸੀ। ਉੱਥੇ ਹੀ ਰਾਤ ਨੂੰ ਅਚਾਨਕ ਦੇਖਿਆ ਤਾਂ ਕਮਰੇ ਨੂੰ ਅੰਦਰੋਂ ਕਿਸੇ ਵੱਲੋਂ ਬੰਦ ਕੀਤਾ ਗਿਆ ਸੀ ਅਤੇ ਇਹ ਘਟਨਾ ਦੋ ਵਜੇ ਦੇ ਕਰੀਬ ਦੀ ਹੈ। ਜਦੋਂ ਪਰਿਵਾਰ ਵੱਲੋਂ ਦੇਖਿਆ ਗਿਆ ਤਾਂ ਕਮਰੇ ਦਾ ਦਰਵਾਜਾ ਕੱਪੜੇ ਨਾਲ ਬੰਨ੍ਹਿਆ ਹੋਇਆ ਸੀ।
ਚੋਰਾਂ ਵੱਲੋਂ ਘਰ ਵਿੱਚ 15 ਲੱਖ ਰੁਪਏ ਦੀ ਚੋਰੀ ਕੀਤੀ ਗਈ ਸੀ। ਜਿਸ ਵਿਚ 15 ਹਜ਼ਾਰ ਰੁਪਏ ਦੀ ਨਗਦੀ, ਦੋ ਸੋਨੇ ਦੀਆਂ ਮੁੰਦਰੀਆਂ, ਤਿੰਨ ਸੋਨੇ ਦੇ ਲਾਕਟ, ਦੋ ਸੋਨੇ ਦੀਆਂ ਚੈਨੀਆਂ, ਦੋ ਸੋਨੇ ਤੇ ਟਿਕੇ, ਪੰਜ ਜੋੜੇ ਸੋਨੇ ਦੀਆਂ ਵਾਲੀਆਂ, ਇਸ ਤੋਂ ਇਲਾਵਾ 1 ਕਿਲੋ ਚਾਂਦੀ, ਦੋ ਚਾਂਦੀ ਦੇ ਕੰਗਣ 7 ਜੋੜੇ ਚਾਂਦੀ ਦੀਆਂ ਪੰਜੇਬਾਂ ਸ਼ਾਮਲ ਸਨ।
ਦੂਜੇ ਘਰ ਨੂੰ ਵੀ ਚੋਰਾਂ ਵੱਲੋਂ ਰਾਤ ਦੇ ਸਮੇਂ ਹੀ ਨਿਸ਼ਾਨਾ ਬਣਾਇਆ ਗਿਆ । ਜਿੱਥੇ ਪੀੜਤ ਸੁਰਜੀਤ ਕੁਮਾਰ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਵੱਲੋਂ ਸਵੇਰ ਨੂੰ ਦੇਖਿਆ ਗਿਆ ਤਾਂ ਉਨ੍ਹਾਂ ਦੇ ਘਰ ਵਿੱਚੋਂ ਚੋਰਾਂ ਵੱਲੋਂ ਪੰਜ ਤੋਲੇ ਸੋਨੇ ਦੇ ਗਹਿਣੇ, ਪੰਜ ਹਜ਼ਾਰ ਦੀ ਨਕਦੀ ਅਤੇ ਕੁਝ ਹੋਰ ਕੀਮਤੀ ਸਾਮਾਨ ਚੋਰੀ ਕੀਤਾ ਗਿਆ ਸੀ ਜਿਸ ਦੀ ਕੁੱਲ ਕੀਮਤ 3 ਲੱਖ ਰੁਪਏ ਤੋਂ ਵਧੇਰੇ ਦੱਸੀ ਗਈ ਹੈ। ਪੁਲਿਸ ਵੱਲੋਂ ਜਿੱਥੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਉਥੇ ਹੀ ਚੋਰ ਅਜੇ ਤਕ ਕਾਬੂ ਨਹੀਂ ਆਏ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …