ਆਈ ਤਾਜ਼ਾ ਵੱਡੀ ਖਬਰ
ਅੱਜ ਇਥੇ ਬਹੁਤ ਸਾਰੇ ਬੇਰੁਜ਼ਗਾਰ ਨੌਜਵਾਨਾਂ ਵੱਲੋਂ ਅਪਰਾਧਿਕ ਦੁਨੀਆ ਵਿੱਚ ਕਿਸ ਤਰਾ ਦੇ ਅਪਰਾਧ ਕੀਤੇ ਜਾ ਰਹੇ ਹਨ। ਉਥੇ ਹੀ ਇਨ੍ਹਾਂ ਲੋਕਾਂ ਵੱਲੋਂ ਜਿੱਥੇ ਨਸ਼ੇ ਕੀਤੇ ਜਾਂਦੇ ਹਨ ਅਤੇ ਇਨ੍ਹਾਂ ਦੀ ਪੂਰਤੀ ਲਈ ਗ਼ਲਤ ਰਸਤਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਲੁਟ-ਖੋਹ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਜਾਂਦਾ ਹੈ। ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਅਜਿਹੀਆਂ ਹੇਰਾ ਫੇਰੀ ਅਤੇ ਧੋਖਾਧੜੀ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿਸ ਬਾਰੇ ਕਿਸੇ ਵੱਲੋਂ ਵੀ ਨਹੀਂ ਗਿਆ ਹੁੰਦਾ। ਤੇ ਅਜਿਹੇ ਲੁਟੇਰਿਆਂ ਵੱਲੋਂ ਮੌਕੇ ਦਾ ਫਾਇਦਾ ਉਠਾ ਕੇ ਲੱਖਾਂ ਰੁਪਏ ਉਡਾ ਲੈ ਜਾਂਦੇ ਹਨ।
ਅਤੇ ਜਿਸ ਵਿਅਕਤੀ ਦਾ ਨੁਕਸਾਨ ਹੁੰਦਾ ਹੈ ਉਸ ਨੂੰ ਇਸ ਘਟਨਾ ਦਾ ਮੌਕੇ ਤੇ ਪਤਾ ਵੀ ਨਹੀਂ ਚਲਦਾ। ਹੁਣ ਪੰਜਾਬ ਪੁਲੀਸ ਦੇ ਥਾਣੇਦਾਰ ਨਾਲ ਅਨੋਖੇ ਤਰੀਕੇ ਨਾਲ ਠੱਗੀ ਵੱਜੀ ਹੈ ਜਿੱਥੇ ਥੋੜ੍ਹੀ ਹੀ ਦੇਰ ਚ ਲੱਖਾਂ ਰੁਪਏ ਉਡਾਏ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਪੰਜਾਬ ਪੁਲਿਸ ਦਾ ਥਾਣੇਦਾਰ, ਜੋ ਕਿ ਦੀਨਾ ਨਗਰ ਦਾ ਨਿਵਾਸੀ ਹੈ ਅਤੇ ਇਸ ਸਮੇਂ ਪੰਜਾਬ ਪੁਲਿਸ ਵਿੱਚ ਜ਼ਿਲ੍ਹਾ ਪਠਾਨਕੋਟ ਵਿੱਚ ਤੈਨਾਤ ਹੈ ਅਤੇ ਆਪਣੀਆਂ ਸੇਵਾਵਾਂ ਦੇ ਰਿਹਾ ਹੈ।
ਉਸਨੂੰ ਕੁਝ ਪੈਸਿਆਂ ਦੀ ਜ਼ਰੂਰਤ ਸੀ ਅਤੇ ਉਹ ਆਪਣੇ ਐਚ ਡੀ ਐਫ ਸੀ ਬੈਂਕ ਖਾਤਾ ਜੋ ਕਿ ਦੀਨਾਨਗਰ ਵਿੱਚ ਮੌਜੂਦ ਹੈ। ਇਸ ਬੈਂਕ ਦੇ ਪੈਸੇ ਉਹ ਦੀਨਾਨਗਰ ਦੇ ਹੀ ਐਕਸਿਸ ਬੈਂਕ ਦੇ ਏ ਟੀ ਐਮ ਚੋ ਕੱਢਣ ਲਈ ਬੀਤੇ ਕੱਲ੍ਹ ਸਾਢੇ ਦਸ ਵਜੇ ਦੇ ਕਰੀਬ ਗਿਆ ਸੀ। ਜਿਸ ਸਮੇਂ ਉਹ ਪੈਸੇ ਕਢਵਾਉਣ ਲੱਗੇ ਤਾਂ ਪਿੱਛੇ ਦੋ ਵਿਅਕਤੀ ਅਚਾਨਕ ਹੀ ਆ ਗਏ ਅਤੇ ਆਖਿਆ ਕਿ ਮਸ਼ੀਨ ਵਿਚ ਤੁਹਾਡਾ ਕੋਡ ਸ਼ੋ ਨਹੀਂ ਹੋ ਰਿਹਾ, ਜਿਸ ਤੇ ਉਹ ਕੋਸ਼ਿਸ਼ ਕਰਨ ਲੱਗੇ ਅਤੇ ਉਨ੍ਹਾਂ ਨੇ ਏ ਟੀ ਐਮ ਕਾਰਡ ਬਦਲ ਦਿੱਤਾ। ਜਿਨ੍ਹਾਂ ਵੱਲੋਂ ਧੋਖੇ ਦੇ ਨਾਲ ਹੀ ਸਵਾਈਪ ਮਸ਼ੀਨਾਂ ਰਾਹੀਂ ਤਿੰਨ ਟਰਾਂਸਜੈਕਸਨ ਦੇ ਰਾਹੀਂ ਇਸ ਵਿਅਕਤੀ ਦੇ ਖਾਤੇ ਵਿੱਚੋਂ 2 ਲੱਖ 49 ਹਜ਼ਾਰ, 997 ਰੁਪਏ ਕੱਢ ਲਏ ਗਏ।
ਪੀੜਤ ਵੀਰ ਕੁਮਾਰ ਨੂੰ ਇਸ ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ ਉਸ ਵੱਲੋਂ ਬੈਂਕ ਜਾ ਕੇ ਪੈਸੇ ਨਾ ਨਿਕਲਣ ਦਾ ਕਾਰਨ ਪੁੱਛਿਆ ਗਿਆ ਤਾਂ ਇਸ ਸਾਰੀ ਘਟਨਾ ਦਾ ਖੁਲਾਸਾ ਹੋਇਆ। ਜਿਸ ਤੋਂ ਬਾਅਦ ਇਸ ਸਬੰਧੀ ਡੀ ਐਸ ਪੀ ਰਾਜਬੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਸ਼ਿਕਾਇਤ ਕੀਤੇ ਜਾਣ ਤੋਂ ਬਾਅਦ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …