ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿਚ ਵਧ ਰਹੀ ਬੇਰਜਗਾਰੀ ਦੀਆ ਚੱਲਦਿਆਂ ਹੋਇਆਂ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਵਿਦੇਸ਼ਾਂ ਦਾ ਰੁਖ਼ ਕੀਤਾ ਜਾਂਦਾ ਹੈ ਉਥੇ ਹੀ ਮਾਪਿਆਂ ਵੱਲੋਂ ਪੜ੍ਹਾਈ ਤੋਂ ਬਾਅਦ ਆਪਣੇ ਬੱਚਿਆਂ ਨੂੰ ਆਇਲਸ ਕਰਵਾ ਕੇ ਬਾਹਰ ਭੇਜਿਆ ਜਾਂਦਾ ਹੈ। ਜਿਨ੍ਹਾਂ ਨੂੰ ਦੇਖ ਕੇ ਹੋਰ ਲੋਕਾਂ ਵੱਲੋਂ ਵੀ ਵਿਦੇਸ਼ ਜਾਣ ਦੀ ਚਾਹਤ ਰੱਖੀ ਜਾਂਦੀ ਹੈ ਜਿਥੇ ਉਨ੍ਹਾਂ ਵੱਲੋਂ ਲੜਕੀਆਂ ਦੇ ਨਾਲ ਵਿਆਹ ਤੱਕ ਵੀ ਕੀਤਾ ਜਾਂਦਾ ਹੈ। ਕੈਨੇਡਾ ਪ੍ਰਤੀ ਲੋਕਾਂ ਦਾ ਇੰਨਾ ਰੁਝਾਨ ਵਧ ਗਿਆ ਹੈ ਕਿ ਲੋਕਾਂ ਵੱਲੋਂ ਕਾਨੂੰਨੀ ਅਤੇ ਗੈਰਕਾਨੂੰਨੀ ਤਰੀਕਿਆਂ ਦਾ ਇਸਤੇਮਾਲ ਵੀ ਕੈਨੇਡਾ ਪਹੁੰਚਣ ਲਈ ਕੀਤਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਹੋਇਆਂ ਉਹ ਕਈ ਹਾਦਸਿਆਂ ਦੇ ਸ਼ਿਕਾਰ ਵੀ ਹੋ ਰਹੇ ਹਨ ਜਿੱਥੇ ਉਨ੍ਹਾਂ ਨਾਲ ਕਈ ਜਗ੍ਹਾ ਤੇ ਭਾਰੀ ਠੱਗੀ ਵੀ ਵੱਜ ਗਈ ਹੈ। ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਹੁਣ ਕੈਨੇਡਾ ਜਾਣ ਵਾਲੇ ਪਰਿਵਾਰ ਨਾਲ ਠੱਗੀ ਵੱਜੀ ਹੈ ਜਿਸ ਬਾਰੇ ਉਨ੍ਹਾਂ ਵੱਲੋਂ ਸੋਚਿਆ ਵੀ ਨਹੀਂ ਗਿਆ ਸੀ ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ।
ਹੁਣ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਮਾਮਲਾ ਮੋਗਾ ਜ਼ਿਲ੍ਹੇ ਦੇ ਅਧੀਨ ਆਉਣ ਵਾਲੇ ਪਿੰਡ ਰਾਜੇਆਣਾ ਤੋਂ ਸਾਹਮਣੇ ਆਈ ਹੈ, ਇਸ ਪਿੰਡ ਦੇ ਰਹਿਣ ਵਾਲੇ ਮਨਵੀਰ ਸਿੰਘ ਵੱਲੋਂ ਆਪਣੇ ਹੀ ਪਿੰਡ ਦੇ ਦੋਸ਼ੀ ਅਮਨਦੀਪ ਸਿੰਘ ਮੈਂਸਰਜ ਫਰੈਂਡਜ ਇੰਟਰਪ੍ਰਾਈਜਜ਼ ਜੀ ਟੀ ਰੋਡ ਸਮਾਲਸਰ ਵਿੱਚ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਹੈ ਜਿਸ ਵੱਲੋਂ ਅਮਨਦੀਪ ਸਿੰਘ ਦੀ ਪਤਨੀ ਨੂੰ ਪੜਾਈ ਬੇਸ ਤੇ ਬਾਹਰ ਭੇਜਣ ਦੀ ਗੱਲ ਆਖੀ ਗਈ ਸੀ ਜਿਸ ਦੇ ਨਾਲ ਹੀ ਪਰਿਵਾਰ ਵੀ ਕੈਨੇਡਾ ਜਾ ਸਕਦਾ ਹੈ।
ਓਥੇ ਹੀ ਫੋਟੋਗਰਾਫੀ ਦਾ ਕੰਮ ਕਰਨ ਵਾਲੇ ਮਨਵੀਰ ਸਿੰਘ ਵੱਲੋਂ ਆਪਣੇ ਪਰਵਾਰ ਨੂੰ ਕੈਨੇਡਾ ਜਾਣ ਲਈ ਜਿੱਥੇ ਅਮਨਦੀਪ ਸਿੰਘ ਵਲੋ 25 ਲੱਖ ਵੱਖ-ਵੱਖ ਬੈਂਕਾਂ ਦੇ ਵਿੱਚੋ ਅਦਾ ਕੀਤੇ ਗਏ। ਉਨ੍ਹਾਂ ਵੱਲੋਂ ਜਿੱਥੇ ਇਹ ਸਾਰਾ ਪ੍ਰੋਸੈਸ ਪਿਛਲੇ ਸਾਲ ਮਈ 2021 ਵਿੱਚ ਕੀਤਾ ਗਿਆ। ਉੱਥੇ ਹੀ ਪੈਸੇ ਲੈਣ ਤੋਂ ਬਾਅਦ ਜਿਥੇ ਉਨ੍ਹਾਂ ਵੱਲੋਂ ਟਾਲ-ਮਟੋਲਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਅਤੇ ਕੰਮ ਨਾ ਬਣਨ ਤੇ ਪੈਸੇ ਵਾਪਸ ਮੰਗੇ ਹਨ ਤੇ ਉਨ੍ਹਾਂ ਵੱਲੋਂ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।
ਜਿੱਥੇ ਉਨ੍ਹਾਂ ਵੱਲੋਂ 25 ਲੱਖ ਦੀ ਠੱਗੀ ਮਾਰੀ ਗਈ ਹੈ ਉਥੇ ਹੀ ਪੁਲਿਸ ਵੱਲੋਂ ਮਾਮਲਾ ਦਰਜ ਕੀਤੇ ਜਾਣ ਤੇ ਜਿਥੇ ਉਨ੍ਹਾਂ ਦੇ ਖਿਲਾਫ ਸ਼ਿਕਾਇਤ ਦਰਜ ਕੀਤੀ ਜਾ ਰਹੀ ਹੈ,ਦੱਸਿਆ ਗਿਆ ਹੈ ਕਿ ਉਨ੍ਹਾਂ ਵੱਲੋਂ ਵੱਖ-ਵੱਖ ਮਾਮਲਿਆਂ ਦੇ ਤਹਿਤ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਇਕ ਕਰੋੜ ਤੋਂ ਵਧੇਰੇ ਠੱਗੀ ਮਾਰੇ ਜਾਣ ਦੇ ਮਾਮਲੇ ਦਰਜ ਕੀਤੇ ਗਏ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …