Breaking News

ਸਿੱਧੂ ਮੂਸੇ ਵਾਲੇ ਦੇ ਸੰਸਕਾਰ ਮੌਕੇ ਉਮੜਿਆ ਲੋਕਾਂ ਦਾ ਹੜ੍ਹ, ਹਰੇਕ ਅੱਖ ਹੋਈ ਨਮ- ਗੁੱਸੇ ਚ ਰੋਂਦਿਆਂ ਕਹੀਆਂ ਇਹ ਗੱਲਾਂ

ਆਈ ਤਾਜ਼ਾ ਵੱਡੀ ਖਬਰ 

ਕੁਝ ਹੀ ਪਲਾਂ ਵਿੱਚ ਹੁਣ ਸਿੱਧੂ ਮੁਸੇਵਾਲਾ ਦਾ ਅੰਤਮ ਸਸਕਾਰ ਕੀਤਾ ਜਾਣਾ ਹੈ , ਭਾਰੀ ਗਿਣਤੀ ਦੇ ਵਿਚ ਉਨ੍ਹਾਂ ਨੂੰ ਚਾਹੁਣ ਵਾਲੇ ਲੋਕ ਉੱਥੇ ਪਹੁੰਚ ਰਹੇ ਹਨ । ਅੰਤਮ ਦਰਸ਼ਨ ਕਰਨ ਦੇ ਲਈ ਲੋਕਾਂ ਦਾ ਭਾਰੀ ਇਕੱਠ ਪਹੁੰਚਿਆ ਹੋਇਆ ਹੈ , ਪੁਲੀਸ ਵਲੋਂ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ । ਬਹੁਤ ਸਾਰੇ ਲੋਕ ਸਿੱਧੂ ਮੂਸੇਵਾਲਾ ਦੇ ਅੰਤਿਮ ਦਰਸ਼ਨ ਕਰਨ ਲਈ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਹਨ , ਪਰ ਪੁਲੀਸ ਦੇ ਵੱਲੋਂ ਉਨ੍ਹਾਂ ਨੂੰ ਖਿੱਚ ਧੂਹ ਕੇ ਬਾਹਰ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਪੁਲੀਸ ਅੰਦਰ ਨਹੀਂ ਜਾਣ ਦੇ ਰਹੀ । ਜਿਸ ਕਾਰਨ ਕੁਝ ਸਿੱਧੂ ਮੂਸੇਵਾਲਾ ਦੀ ਸਮਰਥਕ ਰੋਂਦੇ ਹੋਏ ਨਜ਼ਰ ਆ ਰਹੇ ਹਨ ।

ਇਸੇ ਵਿਚਕਾਰ ਸਿੱਧੂ ਮੁਸੇਵਾਲਾ ਦੇ ਇਕ ਸਮਰਥਕ ਨੇ ਰੋਂਦਿਆਂ ਹੋਇਆਂ ਕਿਹਾ ਕਿ ਉਹ ਸਿੱਧੂ ਮੁਸੇਵਾਲਾ ਦੀ ਆਖ਼ਰੀ ਦਰਸ਼ਨ ਕਰਨਾ ਚਾਹੁੰਦਾ ਸੀ ਪਰ ਉਸ ਨੂੰ ਅੰਦਰ ਅੰਤਮ ਦਰਸ਼ਨਾਂ ਲਈ ਪੁਲੀਸ ਵੱਲੋਂ ਨਹੀਂ ਦਿੱਤਾ ਜਾਂਦਾ ਰਿਹਾ। ਉਨ੍ਹਾਂ ਦੇ ਫੈਨਸ ਨੇ ਕਿਹਾ ਕਿ ਇੰਜ ਦਾ ਪੰਜਾਬ ਪੁਲੀਸ ਕਿਸੇ ਆਮ ਬੰਦੇ ਨੂੰ ਖੰਘਣ ਤੱਕ ਨਹੀਂ ਦਿੰਦੀ , ਫਿਰ ਇੰਨੀਆਂ ਵੱਡੀਆਂ ਗੱਲਾਂ ਕਿਵੇਂ ਆ ਗਈਆਂ। ਫੈਨਸ ਨੇ ਮੁੱਖਮੰਤਰੀ ਭਗਵੰਤ ਮਾਨ ਤੇ ਵੀ ਨਾਰਾਜ਼ਗੀ ਪ੍ਰਗਟ ਕਰਦਿਆਂ ਹੋਇਆ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਦਿਨ ਵੀ ਆਪਣੀ ਸਿਕਿਉਰਿਟੀ ਛੱਡ ਕੇ ਵਿਖਾਉਣ ਤੇ ਉਹ ਦੂਜਿਆਂ ਦੀਆਂ ਸਿਕਓੂਰਟੀਆਂ ਘਟਾ ਰਹੇ ਹਨ ਤੇ ਦੂਜਿਆਂ ਦੀ ਜਾਨ ਖ਼ਤਰੇ ਵਿੱਚ ਪਾ ਰਹੇ ਹਨ ।

ਉਨ੍ਹਾਂ ਕਿਹਾ ਕਿ ਅੱਜ ਜਿਹੜਾ ਇੰਨੀ ਪੁਲੀਸ ਲੱਗੀ ਹੈ ਇਸ ਦਾ ਕੋਈ ਫ਼ਾਇਦਾ ਨਹੀਂ , ਇੰਨੇ ਵੱਡੇ ਕਤਲ ਕਾਂਡ ਲਈ ਸਿਰਫ਼ ਪੰਜਾਬ ਸਰਕਾਰ ਜ਼ਿੰਮੇਵਾਰ ਹਨ। ਜਿਸ ਦੇ ਚੱਲਦੇ ਉਨ੍ਹਾਂ ਵੱਲੋਂ ਭਗਵੰਤ ਮਾਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ । ਜ਼ਿਕਰਯੋਗ ਹੈ ਕਿ ਭਾਰੀ ਗਿਣਤੀ ਵਿਚ ਨੌਜਵਾਨਾਂ ਦਾ ਇਕੱਠ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਵਿਖੇ ਵੇਖਣ ਨੂੰ ਮਿਲ ਰਿਹਾ ਹੈ ।

ਕਈ ਨੌਜਵਾਨ ਭਗਵੰਤ ਮਾਨ ਖ਼ਿਲਾਫ਼ ਲਗਾਤਾਰ ਨਾਅਰੇਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਹਨ । ਜਿਨ੍ਹਾਂ ਵੱਲੋਂ ਸਾਫ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਇਸ ਵੱਡੇ ਕਤਲ ਕਾਂਡ ਲਈ ਜ਼ਿੰਮੇਵਾਰ ਸਿਰਫ਼ ਤੇ ਸਿਰਫ਼ ਪੰਜਾਬ ਸਰਕਾਰ ਹੈ ਦੂਜੇ ਪਾਸੇ ਵਿਰੋਧੀ ਧਿਰ ਦੀ ਲਗਾਤਾਰ ਆਪ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆ ਰਹੇ ਹਨ ਤੇ ਕਈ ਤਰ੍ਹਾਂ ਦੇ ਸਵਾਲਾਂ ਦੇ ਘੇਰੇ ਵਿੱਚ ਇਸ ਸਮੇਂ ਮਾਨ ਸਰਕਾਰ ਨਜ਼ਰ ਆ ਰਹੀ ਹੈ ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …