Breaking News

ਪੰਜਾਬ ਚ ਇਥੇ 28 ਤੋਂ 30 ਮਈ ਤਕ ਵਿਦਿਆਰਥੀਆਂ ਲਈ ਆਈ ਵੱਡੀ ਖਬਰ – ਜਾਰੀ ਹੋਇਆ ਇਹ ਆਦੇਸ਼

ਆਈ ਤਾਜ਼ਾ ਵੱਡੀ ਖਬਰ

ਲੋਕਾਂ ਨੂੰ ਜਾਗਰੂਕ ਕਰਨ ਲਈ ਤੇ ਤੰਬਾਕੂ ਦਾ ਸੇਵਨ ਰੋਕਣ ਲਈ ਬਹੁਤ ਸਾਰੇ ਇਸ਼ਤਿਹਾਰ ਅਖ਼ਬਾਰਾਂ ਤੇ ਟੀਵੀ ਸਕਰੀਨ ਦੇ ਜ਼ਰੀਏ ਲੋਕਾਂ ਦੇ ਰੂਬਰੂ ਕੀਤੇ ਜਾਂਦੇ ਹਨ ਤਾਂ ਜੋ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ । ਪਰ ਇਸ ਦੇ ਬਾਵਜੂਦ ਵੀ ਲੋਕ ਖ਼ੁਦ ਤਾਂ ਤੰਬਾਕੂ ਦਾ ਸੇਵਨਕਰਦੇ ਹੀ ਹਨ ਨਾਲ ਹੀ ਤੰਬਾਕੂ ਸਿਗਰਟ ਦੇ ਸੇਵਨ ਨਾਲ ਹੋਰ ਲੋਕਾਂ ਨੂੰ ਵੀ ਬੀਮਾਰ ਕੀਤਾ ਜਾਦਾ ਹੈ । ਇਸੇ ਵਿਚਕਾਰ ਹੁਣ ਤੰਬਾਕੂ ਦੇ ਮਾੜੇ ਪ੍ਰਭਾਵ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਦੇ ਲਈ ਸਕੂਲਾਂ ,=ਕਾਲਜਾਂ ਅਤੇ ਯੂਨੀਵਰਸਿਟੀ ਵਿਖੇ 28 ਮਈ ਤੋਂ 30 ਮਈ ਤਕ ਤੰਬਾਕੂ ਵਿਰੋਧੀ ਵਿਸ਼ੇ ਸਬੰਧੀ ਲੇਖ , ਪੇਂਟਿੰਗ ਅਤੇ ਦੌਡ਼ਾਂ ਮੁਕਾਬਲੇ ਕਰਵਾਉਣ ਦੀ ਹਦਾਇਤ ਦਿੱਤੀ ਗਈ ਹੈ ।

ਦੱਸ ਦਈਏ ਕਿ ਇਹ ਹਦਾਇਤਾਂ ਡਾ ਸੰਜੇ ਕਪੂਰ ਸਿਵਲ ਸਰਜਨ ਤੇ ਜ਼ਿਲ੍ਹਾ ਨੋਡਲ ਅਫ਼ਸਰ ਤੰਬਾਕੂ ਕੰਟਰੋਲ ਸੈੱਲ , .ਡਾ ਪੁਸ਼ਪਿੰਦਰ ਸਿੰਘ ਕੋਕਾ ਵੱਲੋਂ ਵੱਲੋਂ ਮੀਡੀਆ ਦੇ ਜ਼ਰੀਏ ਦਿੱਤੇ ਗਏ ਹਨ । ਜਿਸ ਤਹਿਤ ਦੱਸਿਆ ਗਿਆ ਹੈ ਕਿ ਵਿਸ਼ਵ ਤੰਬਾਕੂ ਰਹਿਤ ਦਿਵਸ ਨੂੰਸਮਰਪਤ ਤੰਬਾਕੂ ਕੰਟਰੋਲ ਸੈੱਲ ਵੱਲੋਂ ਜਾਰੀ ਹੋਏ ਪੱਤਰ ਮੁਤਾਬਕ ਹੁਣ ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ ਵਿਖੇ ਅਠਾਈ ਮਈ ਤੋਂ ਤੀਹ ਮਈ ਤੱਕ ਵਿਦਿਆਰਥੀਆਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਵਾਸਤੇ ਵੱਖ ਵੱਖ ਮੁਕਾਬਲੇ ਕਰਵਾਏ ਜਾਣਗੇ ਤੇ ਨਾਲ ਹੀ ਬੱਚਿਆਂ ਨੂੰ ਤੰਬਾਕੂ ਦੀ ਵਰਤੋਂ ਰੋਕਣ ਲਈ ਸਹੁੰ ਚੁਕਵਾਈ ਜਾਵੇਗੀ ਅਤੇ ਸਵੇਰ ਦੀ ਸਭਾ ਦੌਰਾਨ ਤੰਬਾਕੂ ਦੇ ਮਾਡ਼ੇ ਪ੍ਰਭਾਵਾਂ ਸਬੰਧੀ ਭਾਸ਼ਣ ਵੀ ਦੇਣ ਲਈ ਆਖਿਆ ਗਿਆ ਹੈ ।

ਜ਼ਿਕਰਯੋਗ ਹੈ ਕਿ ਅਜੋਕੇ ਸਮੇਂ ਵਿਚ ਜੇਕਰ ਪੰਜਾਬ ਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿਚ ਹੁਣ ਨਸ਼ਾ ਲਗਾਤਾਰ ਆਪਣੀਆਂ ਜੜ੍ਹਾਂ ਮਜ਼ਬੂਤ ਕਰ ਰਿਹਾ ਹੈ , ਹਾਲਾਂਕਿ ਪੰਜਾਬ ਦੇ ਮਾਨ ਸਰਕਾਰ ਦੇ ਵੱਲੋਂ ਵੀ ਆਖਿਆ ਜਾ ਰਿਹਾ ਹੈ ਕਿ ਜਲਦ ਹੀ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰ ਦਿੱਤਾ ਜਾਵੇਗਾ । ਜਿਸ ਦੇ ਚਲਦੇ ਹੁਣ ਮਾਨ ਸਰਕਾਰ ਕਾਰਜ ਕਰਦੀ ਹੋਈ ਨਜ਼ਰ ਆ ਰਹੀ ਹੈ ।

ਇਸੇ ਵਿਚਕਾਰ ਹੁਣ ਤੰਬਾਕੂ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਦੇ ਲਈ ਵਿਦਿਆਰਥੀਆਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …