ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿੱਚ ਜਿੱਥੇ ਗਰਮੀ ਦਾ ਕਹਿਰ ਦਿਨੋ-ਦਿਨ ਵਧ ਰਿਹਾ ਹੈ ਉਥੇ ਹੀ ਬੀਤੇ ਦੋ ਦਿਨਾਂ ਦੌਰਾਨ ਪੰਜਾਬ ਵਿੱਚ ਮੌਸਮ ਵਿਚ ਕਾਫ਼ੀ ਤਬਦੀਲੀ ਆ ਗਈ ਸੀ ਅਤੇ ਤਾਪਮਾਨ ਵਿੱਚ ਵੀ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਸੀ ਜਿਸ ਕਾਰਨ ਲੋਕਾਂ ਨੂੰ ਇਸ ਗਰਮੀ ਦੇ ਮੌਸਮ ਤੋਂ ਵੱਡੀ ਰਾਹਤ ਮਿਲੀ। ਉੱਥੇ ਹੀ ਪੰਜਾਬ ਵਿੱਚ ਬਿਜਲੀ ਸਬੰਧੀ ਵੀ ਕਈ ਸਮੱਸਿਆਵਾਂ ਲੋਕਾਂ ਨੂੰ ਦਰਪੇਸ਼ ਆ ਰਹੀਆਂ ਹਨ ਜਿੱਥੇ ਬਿਜਲੀ ਕੱਟਾਂ ਦੇ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਹੁਣ ਪੰਜਾਬ ਵਿੱਚ ਇਥੇ ਕੱਲ੍ਹ 10 ਵਜੇ ਤੋਂ 2 ਵਜੇ ਤੱਕ ਬਿਜਲੀ ਰਹੇਗੀ ਬੰਦ , ਜਿਸ ਬਾਰੇ ਆਈ ਤਾਜਾ ਵੱਡੀ ਖਬਰ।
ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਬਠਿੰਡੇ ਤੋਂ ਬਿਜਲੀ ਬੰਦ ਹੋਣ ਸਬੰਧੀ ਜਾਣਕਾਰੀ ਸਾਹਮਣੇ ਆਈ ਹੈ ਜਿੱਥੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇੰਜੀਨੀਅਰ ਰਮੇਸ਼ ਕੁਮਾਰ ਗੋਇਲ ਸੀਨੀਅਰ ਕਾਰਜਕਾਰੀ ਇੰਜੀਨੀਅਰ ਵਣ ਮੰਡਲ ਬਠਿੰਡਾ ਅਤੇ ਇੰਜੀਨੀਅਰ ਲੋਹਿਤ ਸ਼ਰਮਾ ਸਹਾਇਕ ਇੰਜੀਨੀਅਰ, ਵੰਡ ਉਪ ਮੰਡਲ ਟੈਕਨੀਕਲ-1 ਬਠਿੰਡਾ ਵੱਲੋਂ ਦੱਸਿਆ ਗਿਆ ਹੈ ਕਿ ਜ਼ਰੂਰੀ ਮੁਰੰਮਤ ਦੇ ਚਲਦਿਆਂ ਹੋਇਆਂ ਜਿਥੇ 66 ਕੇ ਵੀ ਗਰਿੱਡ ਸਬ-ਸਟੇਸ਼ਨ ਐਮ ਈ ਐੱਸ ਤੋਂ ਚੱਲਦੇ 11 ਕੇ ਵੀ ਫੌਜੀ ਚੌਂਕ, ਦਿਆਨੰਦ ਫੀਡਰਾਂ ਦੀ ਬਿਜਲੀ ਦੀ ਸਪਲਾਈ ਬੰਦ ਕੀਤੀ ਜਾ ਰਹੀ ਹੈ।
ਜਿੱਥੇ ਜ਼ਰੂਰੀ ਮੁਰੰਮਤ ਦੇ ਚਲਦਿਆਂ ਹੋਇਆਂ ਇਹ ਬਿਜਲੀ ਦੀ ਸਪਲਾਈ 26 ਮਈ 2022 ਨੂੰ ਸਵੇਰੇ 10 ਵਜੇ ਤੋਂ ਲੈ ਕੇ ਬਾਅਦ ਦੁਪਹਿਰ 2 ਵਜੇ ਤੱਕ ਬੰਦ ਰਹੇਗੀ। ਉੱਥੇ ਹੀ ਇਸ ਬਿਜਲੀ ਦੇ ਬੰਦ ਹੋਣ ਦੇ ਨਾਲ ਜਿਹੜੇ ਖ਼ੇਤਰ ਪ੍ਰਭਾਵਤ ਹੋਣਗੇ ਉਸ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ
ਇਨ੍ਹਾਂ ਖੇਤਰਾਂ ਵਿੱਚ ਬੀਬੀ ਵਾਲਾ ਰੋਡ ਦਾ ਏਰੀਆ, ਖੱਦਰ ਭੰਡਾਰ ਵਾਲੀ ਗਲੀ, ਆਈ ਸੀ ਆਈ ਸੀ ਆਈ ਚੌਕ ਤੋਂ ਫੌਜੀ ਚੌਂਕ ਤੱਕ, ਗੁਰੂ ਤੇਗ ਬਹਾਦਰ ਨਗਰ ਅਤੇ ਫ਼ੌਜੀ ਚੌਕ ਆਦਿ ਦੇ ਖੇਤਰ ਪ੍ਰਭਾਵਤ ਹੋਣਗੇ। 26 ਮਈ ਨੂੰ ਪ੍ਰਭਾਵਤ ਹੋਣ ਵਾਲੇ ਇਹਨਾਂ ਖੇਤਰਾਂ ਨੂੰ ਬਿਜਲੀ ਵਿਭਾਗ ਵੱਲੋਂ ਪਹਿਲਾਂ ਹੀ ਜਾਣਕਾਰੀ ਦੇ ਕੇ ਸੁਚੇਤ ਕਰ ਦਿੱਤਾ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਸਕੇ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …