Breaking News

ਵਾਪਰਿਆ ਭਿਆਨਕ ਹਾਦਸਾ ਇੱਕੋ ਪ੍ਰੀਵਾਰ ਦੇ 6 ਜੀਆਂ ਦੀ ਹੋਈ ਮੌਤ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਵਾਪਰ ਰਹੇ ਸੜਕ ਹਾਦਸਿਆਂ ਵਿਚ ਜਿਥੇ ਲਗਾਤਾਰ ਆਏ ਦਿਨ ਵਾਧਾ ਹੋ ਰਿਹਾ ਹੈ ਉਥੇ ਹੀ ਇਨ੍ਹਾਂ ਸੜਕ ਹਾਦਸਿਆਂ ਦੀ ਚਪੇਟ ਵਿੱਚ ਆਉਣ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਰਹੀ ਹੈ। ਇਨ੍ਹਾਂ ਸੜਕ ਹਾਦਸਿਆਂ ਦੇ ਕਾਰਨ ਜਿੱਥੇ ਬਹੁਤ ਸਾਰੇ ਪਰਿਵਾਰਾਂ ਦੇ ਚਿਰਾਗ ਹਮੇਸ਼ਾਂ ਲਈ ਬੁਝ ਜਾਂਦੇ ਹਨ। ਉਥੇ ਹੀ ਇਨ੍ਹਾਂ ਸੜਕ ਹਾਦਸਿਆਂ ਦੇ ਕਾਰਨ ਬਹੁਤ ਸਾਰੇ ਪਰਿਵਾਰਕ ਮੈਂਬਰ ਵੀ ਅਲਵਿਦਾ ਆਖ ਜਾਂਦੇ ਹਨ। ਜਿੱਥੇ ਕਈ ਵਾਰ ਸਾਰੇ ਹੀ ਪਰਿਵਾਰਕ ਮੈਂਬਰ ਕਿਸੇ ਨਾ ਕਿਸੇ ਕੰਮ ਲਈ ਅਕਸਰ ਇਕੱਠੇ ਹੀ ਆਪਣੇ ਘਰ ਤੋਂ ਰਵਾਨਾ ਹੋ ਜਾਂਦੇ ਹਨ। ਉਥੇ ਹੀ ਰਸਤੇ ਵਿੱਚ ਵਾਪਰਨ ਵਾਲੇ ਹਾਦਸੇ ਉਨ੍ਹਾਂ ਪਰਵਾਰਾਂ ਦੇ ਲਈ ਉਨ੍ਹਾਂ ਦਾ ਉਹ ਆਖ਼ਰੀ ਸਫ਼ਰ ਸਾਬਤ ਹੋ ਜਾਂਦੇ ਹਨ।

ਹੁਣ ਇੱਥੇ ਭਿਆਨਕ ਹਾਦਸਾ ਵਾਪਰਿਆ ਹੈ ਜਿਥੇ ਹੁਣ ਪਰਿਵਾਰ ਦੇ 6 ਜੀਆਂ ਦੀ ਮੌਤ ਹੋ ਗਈ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਮੰਗਲਵਾਰ ਦੀ ਸਵੇਰ ਨੂੰ ਇਕ ਭਿਆਨਕ ਸੜਕ ਹਾਦਸਾ ਹਰਿਆਣਾ ਦੇ ਜੀਂਦ ਜ਼ਿਲੇ ਵਿੱਚ ਵਾਪਰਿਆ ਹੈ। ਜਿੱਥੇ ਹਿਸਾਰ ਜ਼ਿਲ੍ਹੇ ਦੇ ਅਧੀਨ ਪੈਂਦੇ ਪਿੰਡ ਨਾਰਨੋਂਦ ਦੇ ਇਕ ਵਿਅਕਤੀ ਪਿਆਰੇ ਲਾਲ ਦੀ ਮੌਤ ਹੋਣ ਤੇ ਪਰਿਵਾਰਕ ਮੈਂਬਰ ਉਸ ਦੀਆਂ ਅਸਥੀਆਂ ਗੰਗਾ ਵਿਚ ਜਲ ਪ੍ਰਵਾਹ ਕਰ ਕੇ ਆਪਣੇ ਘਰ ਵਾਪਸ ਪਰਤ ਰਹੇ ਸਨ।

ਜਿਸ ਸਮੇਂ ਇਸ ਪਰਿਵਾਰ ਦੀ ਪਿਕਅੱਪ ਗਡੀ ਪਿੰਡ ਕੰਡੇਲਾ ਦੇ ਨਜ਼ਦੀਕ ਪਹੁੰਚੀ ਤਾ ਉਸ ਸਮੇਂ ਵੀ ਜੀਂਦ ਤੋਂ ਕੈਥਲ ਵੱਲ ਨੂੰ ਜਾ ਰਹੇ ਟਰੱਕ ਦੀ ਇਸ ਗੱਡੀ ਨਾਲ ਭਿਆਨਕ ਟੱਕਰ ਹੋ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਹਾਦਸੇ ਦੀ ਚਪੇਟ ਵਿੱਚ ਆਉਣ ਕਾਰਨ ਇੱਕੋ ਪਰਵਾਰ ਦੇ ਛੇ ਲੋਕਾਂ ਦੀ ਮੌਤ ਹੋ ਗਈ ਹੈ ਅਤੇ 17 ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਦਾਖਲ ਕੀਤਾ ਗਿਆ ਹੈ।

ਗੰਭੀਰ ਜ਼ਖਮੀ ਹਾਲਤ ਵਾਲਿਆਂ ਨੂੰ ਪੀਜੀਆਈ ਹਸਪਤਾਲ ਰੈਫਰ ਕੀਤਾ ਗਿਆ ਹੈ। ਉਥੇ ਹੀ ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਟਰੱਕ ਡਰਾਈਵਰ ਜਿੱਥੇ ਘਟਨਾ ਸਥਾਨ ਤੋਂ ਫਰਾਰ ਹੋ ਗਿਆ ਹੈ ਉਥੇ ਹੀ ਪੁਲਸ ਵੱਲੋਂ ਇਸ ਮਾਮਲੇ ਵਿੱਚ ਟਰੱਕ ਚਾਲਕ ਦੇ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਗਈ ਹੈ। ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਹਸਪਤਾਲ ਵਿਚ ਪੋਸਟਮਾਰਟਮ ਵਾਸਤੇ ਭੇਜਿਆ ਗਿਆ ਹੈ।

Check Also

83 ਲੱਖ ਦੀ ਨੌਕਰੀ ਛੱਡ ਮਹਿਲਾ ਕਰਨ ਲੱਗੀ ਰੈਸਟੋਰੈਂਟ ਚ ਕੰਮ , ਕਹਿੰਦੇ ਨੇ ਸ਼ੋਂਕ ਦਾ ਕੋਈ ਮੁੱਲ ਨਹੀਂ ਹੁੰਦਾ

ਆਈ ਤਾਜਾ ਵੱਡੀ ਖਬਰ  ਕਹਿੰਦੇ ਹਨ ਸ਼ੌਕ ਦਾ ਕੋਈ ਨਹੀਂ ਹੁੰਦਾ ਲੋਕ ਆਪਣੇ ਸ਼ੌਂਕ ਫਗਾਉਣ …