ਆਈ ਤਾਜ਼ਾ ਵੱਡੀ ਖਬਰ
ਕਰੋਨਾ ਦੌਰ ਦੇ ਦੌਰਾਨ ਜਿਥੇ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਦੇ ਦੌਰਾਨ ਸਮਾਗਮਾਂ ਵਿੱਚ ਲੋਕਾਂ ਦੀ ਗਿਣਤੀ ਘਟਾ ਦਿੱਤੀ ਗਈ ਸੀ ਜਿੱਥੇ ਸ਼ਾਮਿਲ ਹੋਣ ਵਾਲੇ ਵਧੇਰੇ ਗਿਣਤੀ ਦੇ ਲੋਕਾਂ ਦੀ ਜਗ੍ਹਾ ਵਿੱਚ ਪਰਿਵਾਰ ਦੇ ਕੁੱਝ ਚੋਣਵੇਂ ਮੈਂਬਰਾਂ ਨੂੰ ਵਿਆਹ ਸਮਾਗਮਾਂ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾ ਰਹੀ ਸੀ। ਉਥੇ ਹੀ ਕਈ ਪਰਿਵਾਰਾਂ ਵੱਲੋਂ ਖੁਸ਼ੀ-ਖੁਸ਼ੀ ਵਿਆਹਾਂ ਨੂੰ ਕੀਤਾ ਗਿਆ ਅਤੇ ਕੁਝ ਪਰਿਵਾਰਾਂ ਵੱਲੋਂ ਉਨ੍ਹਾਂ ਨੂੰ ਕੁਝ ਸਮੇਂ ਲਈ ਰੱਦ ਵੀ ਕੀਤਾ ਗਿਆ। ਪਰ ਕੁਝ ਵਿਆਹ ਕੁਝ ਹੋਰ ਕਾਰਨਾਂ ਦੇ ਚਲਦਿਆਂ ਹੋਇਆਂ ਵੀ ਚਰਚਾ ਵਿੱਚ ਬਣ ਜਾਂਦੇ ਹਨ ਜਿਥੇ ਬਹੁਤ ਸਾਰੀਆਂ ਬਰਾਤਾਂ ਨੂੰ ਬਿਨਾਂ ਲਾੜੀ ਦੇ ਹੀ ਵਾਪਸ ਜਾਣਾ ਪੈਂਦਾ ਹੈ।
ਹੁਣ ਵਿਆਹ ਚ ਲਾੜੇ ਵੱਲੋਂ ਕੀਤੀ ਗਈ ਅਜਿਹੀ ਕਰਤੂਤ ਦੇ ਚਲਦਿਆਂ ਹੋਇਆਂ ਕੁੜੀ ਵਾਲਿਆਂ ਵੱਲੋਂ ਵਿਆਹ ਤੋਂ ਇਨਕਾਰ ਕੀਤਾ ਗਿਆ ਹੈ ਅਤੇ ਮੌਕੇ ਤੇ ਹੀ ਦੂਜੇ ਲੜਕੇ ਨਾਲ ਵਿਆਹ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਰਾਜਸਥਾਨ ਤੇ ਚੁਰੂ ਤੋਂ ਸਾਹਮਣੇ ਆਇਆ ਹੈ, ਜਿੱਥੇ ਫੇਰਿਆ ਉਪਰ ਸਮੇਂ ਸਿਰ ਨਾ ਪਹੁੰਚਣ ਤੇ ਲਾੜੇ ਨੂੰ ਬਿਨਾਂ ਲਾੜੀ ਦੇ ਬਰੰਗ ਪਰਤਣਾ ਪਿਆ। ਲਾੜੀ ਜਿੱਥੇ 7 ਫੇਰਿਆਂ ਤੋਂ ਪਹਿਲਾਂ ਮੰਡਪ ਵਿੱਚ ਇੰਤਜ਼ਾਰ ਕਰਦੀ ਰਹੀ ਉਥੇ ਹੀ ਲਾੜਾ, ਉਸ ਦਾ ਜੀਜਾ ਅਤੇ ਬਾਕੀ ਬਰਾਤੀ ਲਗਾਤਾਰ ਡੀ ਜੇ ਉਪਰ ਹੜਕੰਪ ਪਹੁੰਚਾਉਂਦੇ ਰਹੇ ਜਿੱਥੇ ਲਾੜੀ ਦੇ ਪਰਿਵਾਰ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦੀ ਇੱਕ ਵੀ ਨਾ ਸੁਣੀ ਗਈ।
ਲੜੋ ਜਿਥੇ ਨਸ਼ੇ ਦੇ ਵਿੱਚ ਧੁੱਤ ਡੀ ਜੇ ਉਪਰ ਭੰਗੜਾ ਪਾਉਂਦਾ ਰਿਹਾ। ਉਥੇ ਹੀ ਲਾੜੀ ਪਰਿਵਾਰ ਵੱਲੋਂ ਸਲਾਹ ਮਸ਼ਵਰੇ ਦੇ ਨਾਲ ਇਸ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ ਗਿਆ। ਇਹ ਵਿਆਹ ਰਾਜਸਥਾਨ ਦੇ ਪਿੰਡ ਚੇਲਾਨਾ ਦੀ ਰਹਿਣ ਵਾਲੀ ਲੜਕੀ ਮੰਜੂ ਅਤੇ ਹਰਿਆਣਾ ਦੇ ਸਿਵਾਨੀ ਦੇ ਰਹਿਣ ਵਾਲੇ ਅਨਿਲ ਦਾ 15 ਮਈ ਨੂੰ ਤਹਿ ਕੀਤਾ ਗਿਆ ਸੀ। ਰਿਸ਼ਤੇ ਤੋੜਨ ਤੇ ਜਿੱਥੇ ਪੰਚਾਇਤ ਦੇ ਅੰਦਰ ਹੀ ਲਾੜੇ ਪਰਿਵਾਰ ਤੋਂ 3 ਲੱਖ 75 ਹਜ਼ਾਰ ਰੁਪਏ ਨਗਦ ਅਤੇ ਇਸ ਤੋਂ ਇਲਾਵਾ ਸੋਨੇ ਚਾਂਦੀ ਦੇ ਗਹਿਣੇ ਵੀ ਵਾਪਸ ਲੈ ਲਏ ਗਏ।
ਉਨ੍ਹਾਂ ਦੇ ਗਹਿਣੇ ਉਨ੍ਹਾਂ ਨੂੰ ਵਾਪਸ ਕਰ ਦਿੱਤੇ ਗਏ। ਓਥੇ ਹੀ 16 ਮਈ ਦੀ ਸਵੇਰ ਨੂੰ ਲੜਕੀ ਦਾ ਵਿਆਹ ਰੋlਹਤਾਸ਼ ਦੇ ਨਾਲ ਕੀਤਾ ਗਿਆ ਜੋ ਕਿ ਰੈਡੀਮੇਡ ਕੱਪੜਿਆਂ ਦਾ ਕਾਰੋਬਾਰ ਕਰਦਾ ਹੈ। ਜੋ ਰਿਸ਼ਤੇਦਾਰੀ ਵਿੱਚ ਹੈ, ਜਦੋਂ ਲੜਕੀ ਅਤੇ ਉਸ ਦੇ ਪਰਿਵਾਰ ਨਾਲ ਰਿਸ਼ਤੇ ਦੀ ਗੱਲ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਇਸ ਰਿਸ਼ਤੇ ਲਈ ਹਾਂ ਕਰ ਦਿੱਤੀ ਗਈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …