ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਬਣ ਚੁੱਕੀ ਹੈ । ਆਪ ਸਰਕਾਰ ਵੱਲੋਂ ਵੱਡੇ ਵੱਡੇ ਐਲਾਨ ਕੀਤੇ ਜਾ ਰਹੇ ਹਨ । ਇਸ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਕੇ ਹਰ ਇਕ ਵਿਧਾਇਕ ਹੁਣ ਪੰਜਾਬੀਆਂ ਦੀ ਭਲਾਈ ਲਈ ਕਾਰਜ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਗੱਲ ਕੀਤੀ ਜਾਵੇ ਜੇਕਰ ਵਿਤ ਮੰਤਰੀ ਹਰਪਾਲ ਚੀਮਾ ਦੀ ਤਾਂ, ਹਰਪਾਲ ਚੀਮਾ ਵੱਲੋਂ ਕੁਝ ਦਿਨ ਪਹਿਲਾਂ ਹੀ ਪੰਜਾਬ ਦਾ ਬਜਟ ਤਿਆਰ ਕਰਨ ਲਈ ਪੰਜਾਬੀਆਂ ਕੋਲੋਂ ਰਾਏ ਮੰਗੀ ਗਈ ਸੀ । ਇਸ ਦੇ ਚੱਲਦੇ ਹੁਣ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਅਜਿਹੇ ਖੁਲਾਸੇ ਕੀਤੇ ਗਏ , ਜਿਸ ਦੀ ਚਰਚਾ ਹੁਣ ਚਾਰੇ ਪਾਸੇ ਛਿੜੀ ਹੋਈ ਹੈ । ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਹਰਪਾਲ ਚੀਮਾ ਦੇ ਵੱਲੋਂ ਪੰਜਾਬ ਤਾਂ ਬਜਟ ਤਿਆਰ ਕਰਨ ਲਈ ਸੂਬੇ ਦੀ ਜਨਤਾ ਦੇ ਕੋਲੋਂ ਜੋ ਸੁਝਾਅ ਤੇ ਵਿਚਾਰ ਮੰਗੇ ਗਏ ਸੀ ।
ਉਸ ਨੂੰ ਲੈ ਕੇ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਹੁਣ ਪੋਰਟਲ ਤੇ ਦੋ ਮਈ ਤੋਂ ਦੱਸ ਮਈ ਤੱਕ ਕੁੱਲ ਵੀਹ ਹਜ਼ਾਰ ਤੋਂ ਵੱਧ ਲੋਕਾਂ ਨੇ ਆਪਣੇ ਸੁਝਾਅ ਭੇਜੇ ਹਨ । ਜਿਨ੍ਹਾਂ ਵਿੱਚੋਂ ਚਾਰ ਹਜ਼ਾਰ ਤੋਂ ਵੱਧ ਔਰਤਾਂ ਨੇ ਆਪਣੇ ਸੁਝਾਅ ਦਿੱਤੇ ਨੇ ਤੇ ਪੰਜ ਸੌ ਦੇ ਕਰੀਬ ਮੈਮੋਰੰਡਮ ਆਏ ਹਨ । ਜਿਸ ਨੂੰ ਲੈ ਕੇ ਹਰਪਾਲ ਚੀਮਾ ਨੇ ਕਿਹਾ ਕਿ ਸੁਝਾਅ ਦੇਣ ਦੇ ਵਿੱਚ ਲੁਧਿਆਣਾ ਸਭ ਤੋਂ ਅੱਗੇ ਰਿਹਾ ਉਥੇ ਦੇ ਵਿਚਾਰਾਂ ਦੀ ਪ੍ਰਤੀਸ਼ਤ 10.61 ਰਹੀ। ਦੂੁਜੇ ਨੰਬਰ ’ਤੇ ਪਟਿਆਲਾ ਰਿਹਾ। ਉਥੋਂ ਦੇ ਲੋਕਾਂ ਦੀ ਸੁਝਾਵਾਂ ਦੀ ਪ੍ਰਤੀਸ਼ਸ਼ਤਾ 10 ਫੀਸਦ ਰਹੀ।
ਹਰਪਾਲ ਚੀਮਾ ਨੇ ਦੱਸਿਆ ਕਿ ਸਭ ਤੋਂ ਵੱਧ ਸੁਝਾਅ ਦੇਣ ਵਾਲੀਆਂ ਔਰਤਾਂ ਦੇ ਵੱਲੋਂ ਮਿਆਰੀ ਸਿੱਖਿਆ ਦੀ ਮੰਗ ਕੀਤੀ ਗਈ ਹੈ । ਉਦਯੋਗ ਦੇ ਨਾਲ ਸਬੰਧਤ ਲੋਕਾਂ ਨੇ ਇੰਸਪੈਕਟਰੀ ਰਾਜ ਖਤਮ ਕਰਨ ਦੀ ਮੰਗ ਕੀਤੀ ਹੈ । ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਇੰਡਸਟਰੀ ਨੂੰ ਵਧਾਉਣ ਦੇ ਲਈ ਵੀ ਪੰਜਾਬੀਆਂ ਦੇ ਵੱਲੋਂ ਲਿਖਤੀ ਰੂਪ ਵਿੱਚ ਸੁਧਾ ਦਿੱਤੇ ਗਏ ਨੇ ਤੇ ਨਾਲ ਹੀ ਕਿਸਾਨਾਂ ਨੇ ਨਵੀਂ ਤਕਨੀਕ ਲਿਆ ਕੇ ਕਮਾਈ ਵਿੱਚ ਵਾਧੇ ਦਾ ਹੱਲ ਲੱਭਣ ਸਬੰਧੀ ਵੀ ਸੁਝਾਅ ਦਿੱਤੇ ਹਨ ।
ਸੋ ਅਜੇ ਪੰਜਾਬ ਦਾ ਬਜਟ ਪੇਸ਼ ਨਹੀਂ ਹੋਇਆ ਪਰ ਉਸ ਤੋਂ ਪਹਿਲਾਂ ਜੋ ਲੋਕਾਂ ਦੇ ਵੱਲੋਂ ਸੁਝਾਅ ਦਿੱਤੇ ਜਾ ਰਹੇ ਨੇ ਉਸ ਨੂੰ ਲੈ ਕੇ ਹਰਪਾਲ ਚੀਮਾ ਵੱਲੋਂ ਪੰਜਾਬ ਦਾ ਬਜਟ ਤਿਆਰ ਕਰਨ ਲਈ ਉਸ ਬਾਬਤ ਹੁਣ ਤੋਂ ਹੀ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਜੋ ਪੰਜਾਬੀਆਂ ਨੂੰ ਬਜਟ ਵਿੱਚ ਚੰਗੇ ਤੋਹਫੇ ਦਿੱਤੇ ਜਾ ਸਕਣ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …