Breaking News

ਭਗਵੰਤ ਮਾਨ ਸਰਕਾਰ ਨੇ ਜਾਰੀ ਕਰਤਾ ਇਹ ਹੁਕਮ , ਹਰਸਿਮਰਤ ਬਾਦਲ ਸਮੇਤ 8 ਲੀਡਰਾਂ ਨੂੰ ਦਿੱਤਾ ਵੱਡਾ ਝੱਟਕਾ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਸਰਕਾਰ ਦੇ ਸੱਤਾ ਵਿਚ ਆਉਂਦੇ ਹੀ ਜਿੱਥੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਸਾਰੇ ਫੈਸਲੇ ਕੀਤੇ ਜਾ ਰਹੇ ਹਨ। ਉੱਥੇ ਹੀ ਸਰਕਾਰ ਵੱਲੋਂ ਪੰਜਾਬ ਅੰਦਰ ਬਹੁਤ ਸਾਰੇ ਬਦਲਾਅ ਕਰ ਦਿੱਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਜਿਥੇ ਆਪਣੇ ਨਵੇਂ ਮੰਤਰੀ ਮੰਡਲ ਦਾ ਗਠਨ ਕੀਤਾ ਗਿਆ ਸੀ ਉੱਥੇ ਹੀ ਮੰਤਰੀ ਮੰਡਲ ਵੱਲੋਂ ਬਹੁਤ ਸਾਰੇ ਨਵੇਂ ਫੈਸਲੇ ਵੀ ਲਏ ਜਾ ਰਹੇ ਹਨ ਜੋ ਪੰਜਾਬ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਏ ਹਨ। ਜਿੱਥੇ ਹੁਣ ਆਮ ਆਦਮੀ ਪਾਰਟੀ ਵੱਲੋਂ ਇਕ ਵਿਧਾਇਕ ਨੂੰ ਇੱਕ ਪੈਨਸ਼ਨ ਦੇਣ ਦਾ ਆਦੇਸ਼ ਜਾਰੀ ਕਰ ਦਿਤਾ ਗਿਆ ਸੀ। ਉੱਥੇ ਹੀ ਸਾਬਕਾ ਵਿਧਾਇਕਾਂ ਦੀ ਸੁਰੱਖਿਆ ਵਿੱਚ ਵੀ ਕਟੌਤੀ ਕੀਤੀ ਗਈ ਸੀ। ਭਗਵੰਤ ਮਾਨ ਸਰਕਾਰ ਵੱਲੋਂ ਹੁਣ ਇਹ ਨਵਾਂ ਹੁਕਮ ਜਾਰੀ ਕਰ ਦਿਤਾ ਗਿਆ ਹੈ ਤੇ ਹਰਸਿਮਰਤ ਕੌਰ ਬਾਦਲ ਸਮੇਤ ਅੱਠ ਲੀਡਰਾਂ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਇਕ ਵਾਰ ਫਿਰ ਤੋਂ ਪੰਜਾਬ ਵਿੱਚ ਵੀਆਈਪੀ ਸੁਰੱਖਿਆ ਉੱਪਰ ਕਟੌਤੀ ਕੀਤੀ ਗਈ ਹੈ। ਜਿਨ੍ਹਾਂ ਸਾਬਕਾ ਵਿਧਾਇਕਾਂ ਦੀ ਸੁਰੱਖਿਆ ਵਿੱਚ ਇਹ ਕਟੌਤੀ ਕੀਤੀ ਗਈ ਹੈ ਉਹਨਾਂ ਵਿੱਚ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਕੁਮਾਰ ਜਾਖੜ, ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਦੇ ਨਾਮ ਵੀ ਸ਼ਾਮਲ ਹਨ। ਜਿਨ੍ਹਾਂ ਨੂੰ ਪਹਿਲਾਂ ਪੰਜਾਬ ਸਰਕਾਰ ਵੱਲੋਂ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਪੰਜਾਬ ਪੁਲਿਸ ਵੱਲੋਂ ਦਿੱਤੀ ਗਈ ਸੀ। ਉਥੇ ਹੀ ਹਰਸਿਮਰਤ ਕੌਰ ਬਾਦਲ ਦੀ ਸੁਰੱਖਿਆ ਵਿਚ ਕਟੌਤੀ ਕਰ ਦਿੱਤੀ ਗਈ ਹੈ ਅਤੇ 13 ਕਰਮਚਾਰੀਆਂ ਤੋਂ 11 ਕਰਮਚਾਰੀ ਕਰਕੇ ਜ਼ੇਡ ਸ਼੍ਰੇਣੀ ਦੀ ਸੁਰੱਖਿਆ ਨੂੰ ਵਾਈ ਸ਼੍ਰੇਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਰਜਿੰਦਰ ਕੌਰ ਭੱਠਲ ਕੋਲ ਵੀ 36 ਪੁਲਿਸ ਮੁਲਾਜਮਾਂ ਤੇ ਤਿੰਨ ਵਾਹਨ ਸਨ।

ਜਿਨ੍ਹਾਂ ਵਿੱਚੋਂ 28 ਮੁਲਾਜ਼ਮ ਅਤੇ ਤਿੰਨ ਵਾਹਨ ਘੱਟ ਕਰ ਦਿੱਤੇ ਗਏ ਹਨ। ਸੁਨੀਲ ਜਾਖੜ ਕੋਲ 14 ਪੁਲਸ ਕਰਮਚਾਰੀ ਸਨ ਅਤੇ ਇਕ ਵਾਹਨ, ਜਿਨ੍ਹਾਂ ਵਿੱਚੋਂ ਇੱਕ ਵਾਹਨ ਅਤੇ 12 ਪੁਲਿਸ ਮੁਲਾਜ਼ਮ ਵਾਪਸ ਲੈ ਲਏ ਗਏ ਹਨ। ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਕੋਲ 22 ਪੁਲਸ ਮੁਲਾਜ਼ਮ ਅਤੇ ਇਕ ਵਾਹਨ ਸੀ। ਉਸ ਵਿੱਚੋਂ 18 ਸੁਰੱਖਿਆ ਮੁਲਾਜ਼ਮ ਅਤੇ ਇਕ ਵਾਹਨ ਵਾਪਸ ਲਿਆ ਗਿਆ ਹੈ। ਸਾਬਕਾ ਉਪ ਮੁਖ ਮੰਤਰੀ ਓ ਪੀ ਸੋਨੀ ਦੀ ਸੁਰੱਖਿਆ ਵਿੱਚ 37 ਮੁਲਾਜ਼ਮ ਅਤੇ ਇਕ ਵਾਹਨ ਸੀ। ਜਿੱਥੇ ਇਕ ਵਾਹਨ ਅਤੇ 19 ਕਰਮਚਾਰੀ ਵਾਪਸ ਬੁਲਾਏ ਗਏ ਹਨ।

ਸਾਬਕਾ ਵਿਧਾਇਕ ਨਵਜੋਤ ਚੀਮਾ ਕੋਲੋਂ ਤੇਰਾ ਪੁਲਸ ਮੁਲਾਜ਼ਮ ਅਤੇ ਇਕ ਵਾਹਨ ਸੀ, ਜਿੱਥੇ ਇਕ ਵਾਹਨ ਅਤੇ 11 ਪੁਲਿਸ ਮੁਲਾਜ਼ਮ ਨੂੰ ਵਾਪਸ ਲਿਆ ਗਿਆ ਹੈ। ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਤੋਂ ਸਾਰੀ ਸੁਰੱਖਿਆ ਵਾਪਸ ਲੈ ਲਈ ਹੈ ਜਿਨ੍ਹਾਂ ਕੋਲ 11 ਪੁਲਿਸ ਮੁਲਾਜ਼ਮ ਅਤੇ ਇਕ ਵਾਹਨ ਸੀ। ਸਾਬਕਾ ਵਿਧਾਇਕ ਪਰਮਿੰਦਰ ਪਿੰਕੀ ਦੀ ਸੁਰੱਖਿਆ ਵਿੱਚ 28 ਪੁਲਿਸ ਮੁਲਾਜ਼ਮ ਅਤੇ ਇੱਕ ਵਾਹਨ ਸੀ, ਤੋਂ ਇਕ ਵਾਹਨ ਅਤੇ 26 ਗਾਰਡ ਵਾਪਸ ਲਏ ਗਏ ਹਨ। ਕੁੱਲ ਮਿਲਾ ਕੇ 127 ਪੁਲਿਸ ਮੁਲਾਜ਼ਮ ਅਤੇ 9 ਪਾਈਲਟ ਗੱਡੀਆਂ ਸਰਕਾਰ ਵੱਲੋਂ ਵਾਪਸ ਲਈਆਂ ਗਈਆਂ ਹਨ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …