ਆਈ ਤਾਜ਼ਾ ਵੱਡੀ ਖਬਰ
ਹਾਲੇ ਵੀ ਰੂਸ ਤੇ ਯੂਕਰੇਨ ਵਿੱਚ ਜੰਗ ਜਾਰੀ ਹੈ । ਇਸ ਜੰਗ ਦਾ ਪ੍ਰਭਾਵ ਦੂਜੇ ਦੇਸ਼ਾਂ ਵਿੱਚ ਵਧ ਰਹੀ ਮਹਿੰਗਾਈ ਤੇ ਵੀ ਦਿਸ ਰਿਹਾ ਹੈ । ਪਿਛਲੇ ਕਈ ਮਹੀਨਿਆਂ ਤੋਂ ਸ਼ੁਰੂ ਹੋਈ ਇਹ ਜੰਗ ਹੁਣ ਖ਼ਤਮ ਹੋਣ ਦਾ ਨਾਮ ਹੀ ਨਹੀਂ ਲੈ ਰਹੀ । ਇਸ ਵਿਚਾਲੇ ਹੁਣ ਯੂਕਰੇਨ ਦੇ ਰਾਸ਼ਟਰਪਤੀ ਜ਼ਲੈਂਸਕੀ ਦੀ ਨਾਲ ਸਬੰਧਤ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਹੁਣ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਇਹ ਕੰਮ ਕਰਨ ਜਾ ਰਹੇ ਹਨ ਜਿਸ ਤੇ ਪੂਰੀ ਦੁਨੀਆਂ ਦੀ ਨਜ਼ਰ ਟਿਕੀ ਹੋਈ ਹੈ । ਦੱਸ ਦੇਈਏ ਕਿ ਯੂਕਰੇਨ ਦੇ ਰਾਸ਼ਟਰਪਤੀ ਜੈਲੇਂਸਕੀ ਨੇ ਅੱਜ ਯਾਨੀ ਸੋਮਵਾਰ ਨੂੰ ਦੂਜੇ ਵਿਸ਼ਵ ਯੁੱਧ ਵਿੱਚ ਨਾਜ਼ੀਆ ਦੀ ਹਾਰ ਦੀ ਯਾਦ ਵਿਚ ਮਨਾਏ ਜਾਣ ਵਾਲੇ ਵਿਜੇ ਦਿਵਸ ਤੇ ਆਪਣੇ ਦੇਸ਼ ਦੇ ਨਾਗਰਿਕਾਂ ਲਈ ਇਕ ਵੀਡੀਓ ਸੰਦੇਸ਼ ਜਾਰੀ ਕੀਤਾ ਹੈ ।
ਉਨ੍ਹਾਂ ਵੱਲੋਂ ਜਾਰੀ ਕੀਤੇ ਗਏ ਆਪਣੇ ਇਸ ਵੀਡਿਓ ਸੰਦੇਸ਼ ਵਿਚ ਦਾਅਵਾ ਕੀਤਾ ਗਿਆ ਹੈ ਕਿ ਯੂਕਰੇਨ ਹੁਣ ਜਲਦ ਹੀ ਦੋ ਵਿਜੇ ਦਿਵਸ ਬਣਾਵੇਗਾ । ਉੱਥੇ ਹੀ ਰੂਸ ਯੂਕਰੇਨ ਵਿੱਚ ਚੱਲ ਰਹੇ ਯੁੱਧ ਕਾਰਨ ਗ੍ਰਸਤ ਹੋਏ ਯੂਕਰੇਨ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਇਜਲਾਸ ਨੇ ਕਿਹਾ ਕਿ ਅਸੀਂ ਕਦੇ ਨਹੀਂ ਭੁੱਲਾਂਗੇ ਕਿ ਦੂਜੇ ਵਿਸ਼ਵ ਸਾਡੇ ਪੁਰਖਾਂ ਨੇ ਜੋ ਕੀਤਾ ਸੀ । ਉਨ੍ਹਾਂ ਕਿਹਾ ਕਿ ਅਸੀਂ ਇਸ ਯੁੱਧ ਵਿਚ ਅੱਸੀ ਲੱਖ ਤੋਂ ਵੱਧ ਯੂਕ੍ਰੇਨੀਅਨਾਂ ਦੀ ਮੌਤ ਵੇਖੀ ਹੈ । ਹਰ ਪੰਜਵਾਂ ਯੂਕਰੇਨੀ ਘਰ ਵਾਪਸ ਨਹੀਂ ਆਇਆ ।
ਕੁੱਲ ਮਿਲਾ ਕੇ ਘੱਟੋ ਘੱਟ ਇਸ ਦੂਜੇ ਵਿਸ਼ਵ ਯੁੱਧ ਦੌਰਾਨ ਪੰਜ ਕਰੋੜ ਲੋਕ ਯੁੱਧ ਵਿੱਚ ਮਾਰੇ ਗਏ । ਉਨ੍ਹਾਂ ਅੱਗੇ ਕਿਹਾ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਇਸ ਨੂੰ ਦੁਹਰਾਵਾਂਗੇ ।ਉਨ੍ਹਾਂ ਕਿਹਾ ਕਿ ਯੂਕਰੇਨ ਵਿੱਚ ਜਲਦੀ ਹੀ ਦੋ ਵਿਜੈ ਦਿਵਸ ਮਨਾਏ ਜਾਣਗੇ। ਅਸੀਂ ਉਦੋਂ ਵੀ ਜਿੱਤੇ ਸੀ ਅਤੇ ਅੱਜ ਵੀ ਜਿੱਤਾਂਗੇ । ਜ਼ਿਕਰਯੋਗ ਹੈ ਕਿ ਰੂਸ ਤੇ ਯੂਕਰੇਨ ਵਿਚਾਲੇ ਜੰਗ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਥੰਮ੍ਹਣ ਦਾ ਨਾਂ ਨਹੀਂ ਲੈ ਰਹੀ ਹਰ ਕਿਸੇ ਦੇ ਵੱਲੋਂ ਇਹੀ ਦੁਆ ਕੀਤੀ ਜਾ ਰਹੀ ਹੈ ।
ਇਨ੍ਹਾਂ ਦੋਵਾਂ ਦੇਸ਼ਾਂ ਦੀ ਜੰਗ ਜਲਦੀ ਤੋਂ ਜਲਦੀ ਖਤਮ ਹੋਵੇ ਕਿਉਂਕਿ ਇਸ ਜੰਗ ਦਾ ਬੁਰਾ ਪ੍ਰਭਾਵ ਦੂਜੇ ਦੇਸ਼ਾਂ ਦੀਆਂ ਸਰਕਾਰਾਂ ਤੇ ਵੀ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ । ਇਸੇ ਵਿਚਕਾਰ ਹੁਣ ਜੋ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੇਂਸਕੀ ਦਾ ਬਿਆਨ ਸਾਹਮਣੇ ਆਇਆ ਹੈ ਕਿ ਹੁਣ ਤੋ ਦੋ ਵਿਜੈ ਦਿਵਸ ਮਨਾਏ ਜਾਣਗੇ ਇਸ ਬਾਬਤ ਤੁਹਾਡੀ ਕੀ ਰਾਇ ਹੈ ਸਾਡੇ ਕੁਮੈਂਟ ਬਾਕਸ ਚ ਸਾਨੂੰ ਲਿਖ ਕੇ ਜ਼ਰੂਰ ਭੇਜੇ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …