Breaking News

ਪੰਜਾਬ ਚ ਇਥੇ ਸਵੇਰੇ 6 ਤੋਂ ਰਾਤ 10 ਵਜੇ ਤੱਕ ਲੱਗੀ ਇਹ ਪਾਬੰਦੀ, ਨਾ ਮੰਨਣ ਤੇ ਹੋਵੇਗਾ ਕਾਰਵਾਈ- ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਸਮੇਂ ਸਮੇਂ ਤੇ ਪੁਲੀਸ ਅਤੇ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸੁਰੱਖਿਆ ਦਾ ਵਿਸ਼ੇਸ਼ ਧਿਆਨ ਰੱਖਦੇ ਹੋਏ ਟਰੈਫਿਕ ਨਿਯਮਾਂ ਵਿੱਚ ਤਬਦੀਲੀ ਕੀਤੀ ਜਾਂਦੀ ਹੈ , ਟ੍ਰੈਫਿਕ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਂਦਾ ਹੈ । ਜਦੋਂ ਲੋਕ ਇਨ੍ਹਾਂ ਟ੍ਰੈਫਿਕ ਨਿਯਮਾਂ ਨੂੰ ਤੋੜਨ ਦੀ ਉਲੰਘਣਾ ਕਰਦੇ ਹਨ ਤਾ ਉਨ੍ਹਾਂ ਉੱਪਰ ਸਖ਼ਤ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਜੁਰਮਾਨਾ ਤੱਕ ਲਗਾਇਆ ਜਾਂਦਾ ਹੈ । ਇਸੇ ਵਿਚਕਾਰ ਹੁਣ ਟ੍ਰੈਫਿਕ ਪੁਲੀਸ ਵੱਲੋਂ ਪੰਜਾਬ ਚ ਸਵੇਰੇ ਛੇ ਵਜੇ ਤੋਂ ਲੈ ਕੇ ਰਾਤੀਂ ਦਸ ਵਜੇ ਤਕ ਅਜਿਹੀ ਪਾਬੰਦੀ ਲਗਾ ਦਿੱਤੀ ਗਈ ਹੈ ਕਿ ਜੋ ਲੋਕ ਇਸ ਪਾਬੰਦੀ ਨੂੰ ਨਹੀਂ ਮੰਨਣਗੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ ।

ਦੱਸ ਦੇਈਏ ਕਿ ਹੁਣ ਜਲੰਧਰ ਦੀ ਟ੍ਰੈਫਿਕ ਪੁਲੀਸ ਨੇ ਸ਼ਹਿਰ ਵਿਚ ਹੈਵੀ ਵ੍ਹੀਕਲਜ਼ ਦੀ ਐਂਟਰੀ ਨੂੰ ਲੈ ਕੇ ਨਿਰਧਾਰਤ ਕੀਤਾ ਹੋਇਆ ਸਮਾਂ ਬਦਲ ਦਿੱਤਾ ਹੈ । ਅਨੁਮਾਨ ਅਜਿਹਾ ਲਗਾਇਆ ਜਾ ਰਿਹਾ ਹੈ ਕਿ ਵੀਰਵਾਰ ਨੂੰ ਸਵੇਰੇ ਚਿਕ ਚਿਕ ਚੌਕ ਵਿੱਚ ਵਾਪਰੇ ਦਰਦਨਾਕ ਹਾਦਸੇ ਨੂੰ ਲੈ ਕੇ ਇਹ ਤਬਦੀਲੀ ਕੀਤੀ ਗਈ ਹੈ, ਪਰ ਟ੍ਰੈਫਿਕ ਪੁਲੀਸ ਵੱਲੋਂ ਦੱਸਿਆ ਗਿਆ ਹੈ ਕਿ ਕੁਝ ਦਿਨਾਂ ਤੋਂ ਟਰੈਫਿਕ ਪੁਲੀਸ ਇਹ ਸਮਾ ਬਦਲਣ ਦੀ ਯੋਜਨਾ ਬਣਾ ਰਹੀ ਸੀ। ਜਿਸ ਦੇ ਚੱਲਦੇ ਹੁਣ ਟ੍ਰੈਫਿਕ ਪੁਲਸ ਨੇ ਇਹ ਸਮਾਂ ਬਦਲ ਦਿੱਤਾ ਹੈ ।

ਏਡੀਸੀਪੀ ਟਰੈਫਿਕ ਵਲੋ ਇਸ ਬਾਬਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ ਸਵੇਰੇ ਅੱਠ ਵਜੇ ਤੋਂ ਲੈ ਕੇ ਰਾਤ ਦੇ ਅੱਠ ਵਜੇ ਤੱਕ ਹੈਵੀ ਵਹੀਕਲ ਦੀ ਨੋ ਐਂਟਰੀ ਸੀ , ਪਰ ਵਿਧਾਇਕ ਅਮਨ ਅਰੋੜਾ ਦੇ ਸੁਝਾਅ ਤੇ ਫ਼ੈਸਲਾ ਲਿਆ ਗਿਆ ਹੈ ਕਿ ਹੁਣ ਇਸ ਦਾ ਸਮਾਂ ਬਦਲ ਦਿੱਤਾ ਜਾਵੇ । ਉੱਥੇ ਹੀ ਵਿਧਾਇਕ ਅਮਨ ਅਰੋੜਾ ਨੇ ਪੁਲੀਸ ਨੂੰ ਆਖਿਆ ਹੈ ਕਿ ਸਵੇਰੇ ਛੇ ਵਜੇ ਤੋਂ ਬਾਅਦ ਸਕੂਲ ਕਾਲਜਾਂ ਦੀਆਂ ਬੱਸਾਂ ਚਲਦੀਆਂ ਹਨ । ਜਦ ਕਿ ਮਾਪੇ ਆਪਣੇ ਨਿੱਜੀ ਵਾਹਨਾਂ ਤੇ ਬੱਚਿਆਂ ਨੂੰ ਸਕੂਲ ਛੱਡਣ ਜਾਦੇ ਹਨ , ਰਾਤ ਦੱਸ ਵਜੇ ਤੱਕ ਲੋਕ ਖ਼ਰੀਦਦਾਰੀ ਕਰਨ ਜਾਂ ਫਿਰ ਘੁੰਮਣ ਫਿਰਨ ਲਈ ਸੜਕਾਂ ਤੇ ਆਉਂਦੇ ਹਨ ।

ਅਜਿਹੇ ਵਿਚ ਟਰੈਫਿਕ ਪੁਲੀਸ ਅਧਿਕਾਰੀਆਂ ਵੱਲੋਂ ਕਿਸੇ ਵੀ ਤਰ੍ਹਾਂ ਦੇ ਹਾਦਸਿਆਂ ਨੂੰ ਰੋਕਣ ਲਈ ਇਹ ਫ਼ੈਸਲਾ ਲਿਆ ਗਿਆ ਹੈ ਕਿ ਸਵੇਰੇ ਅੱਠ ਵਜੇ ਤੋਂ ਲੈ ਕੇ ਰਾਤ ਦੇ ਅੱਠ ਵਜੇ ਤੱਕ ਦੇ ਸਮੇਂ ਨੂੰ ਬਦਲ ਕੇ ਹੁਣ ਸਵੇਰੇ ਛੇ ਵਜੇ ਤੋਂ ਦਸ ਵਜੇ ਤਕ ਹੈਵੀ ਵ੍ਹੀਕਲਜ਼ ਦੀ ਸ਼ਹਿਰ ਵਿਚ ਨੋ ਐਂਟਰੀ ਕਰ ਦਿੱਤੀ ਹੈ । ਏ ਡੀ ਸੀ ਸ਼ਰਮਾ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਸ਼ਹਿਰ ਵਿਚ ਕੋਈ ਵੀ ਹੈਵੀ ਵਹੀਕਲ ਦਿਸਿਆ ਤਾਂ ਉਸ ਖਿਲਾਫ ਮੋਟਰ ਵ੍ਹੀਕਲ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …