ਆਈ ਤਾਜ਼ਾ ਵੱਡੀ ਖਬਰ
ਦੇਸ਼ ਅੰਦਰ ਜਿੱਥੇ ਇਸ ਸਾਲ ਬਹੁਤ ਜਲਦੀ ਨਾਲ ਗਰਮੀ ਪੈਣੀ ਸ਼ੁਰੂ ਹੋ ਗਈ ਹੈ। ਮਾਰਚ ਵਿੱਚ ਹੀ ਮਈ ਜੂਨ ਵਾਲੀ ਗਰਮੀ ਦਾ ਅਹਿਸਾਸ ਸਾਰੇ ਲੋਕਾਂ ਨੂੰ ਹੋ ਗਿਆ ਸੀ ਜਿਸਦੇ ਚਲਦੇ ਹੋਏ ਲੋਕਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਦਰਪੇਸ਼ ਆ ਰਹੀਆਂ ਸਨ। ਉੱਥੇ ਹੀ ਇੱਕ ਦਮ ਤਾਪਮਾਨ ਵਿਚ ਵਾਧਾ ਹੋ ਜਾਣ ਦੇ ਕਾਰਨ ਜਿੱਥੇ ਇਸਦਾ ਅਸਰ ਸਭ ਤੋਂ ਜ਼ਿਆਦਾ ਫਸਲਾਂ ਉਪਰ ਪਿਆ ਹੈ। ਜਿੱਥੇ ਸਮੇਂ ਤੋਂ ਪਹਿਲਾਂ ਹੀ ਪੈਣ ਵਾਲੀ ਵਧੇਰੇ ਗਰਮੀ ਦੇ ਕਾਰਨ ਫਸਲਾਂ ਦਾ ਝਾੜ ਵੀ ਇਸ ਵਾਰ ਬਹੁਤ ਘੱਟ ਮਿਲਿਆ ਹੈ। ਉਥੇ ਹੀ ਇਨ੍ਹਾਂ ਦਿਨਾਂ ਵਿੱਚ ਗਰਮੀ ਦੇ ਵਧ ਜਾਣ ਕਾਰਨ ਬਹੁਤ ਸਾਰੇ ਕਾਰੋਬਾਰ ਵੀ ਪ੍ਰਭਾਵਤ ਹੋ ਰਹੇ ਹਨ ਅਤੇ ਪਿਛਲੇ ਦੋ ਦਿਨਾਂ ਤੋਂ ਮੌਸਮ ਵਿੱਚ ਆਈ ਤਬਦੀਲੀ ਦੇ ਕਾਰਨ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ। ਇਸ ਗਰਮੀ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਵੱਲੋਂ ਵਿਦਿਅਕ ਅਦਾਰਿਆਂ ਦੇ ਸਮੇਂ ਵਿੱਚ ਵੀ ਤਬਦੀਲੀ ਕੀਤੀ ਗਈ ਹੈ।
ਹੁਣ ਉਥੇ ਮੌਜੂਦਾਂ ਹਲਾਤਾਂ ਨੂੰ ਦੇਖਦੇ ਹੋਏ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਲਈ ਇਹ ਐਲਾਨ ਹੋ ਗਿਆ ਹੈ ਜਿਸ ਨਾਲ ਆਮ ਜਨਤਾ ਲਈ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਵਿੱਚ ਅੱਜ ਇੱਥੇ ਸੈਲਾਨੀਆਂ ਵਾਸਤੇ ਬਰਡ ਪਾਰਕ ਨੂੰ ਸਾਢੇ ਪੰਜ ਵਜੇ ਤੱਕ ਖੋਲਿਆ ਜਾਂਦਾ ਸੀ।
ਜਿੱਥੇ ਬਰਡ ਪਾਰਕ ਪੰਛੀਆਂ ਦੀ ਸੁਰੱਖਿਆ ਦੇ ਪ੍ਰਤਿ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਦੇ ਲਈ ਸੁਖਨਾ ਲੇਕ ਦੇ ਪਿੱਛੇ ਨਵੰਬਰ 2021 ਦੇ ਵਿੱਚ ਖੋਲ੍ਹਿਆ ਗਿਆ ਸੀ। ਇਸ ਵਾਰ ਪੈਣ ਵਾਲੀ ਗਰਮੀ ਦੇ ਚਲਦਿਆਂ ਹੋਇਆਂ ਇਸ ਸਮੇਂ ਵਿਚ ਹੋਰ ਅੱਧੇ ਘੰਟੇ ਦਾ ਵਾਧਾ ਕੀਤੇ ਜਾਣ ਦਾ ਐਲਾਨ ਕੀਤਾ ਹੈ।
ਕਿਉਂਕਿ ਸ਼ਾਮ ਦੇ ਸਮੇਂ ਇਸ ਬਰਡ ਪਾਰਕ ਦੇ ਵਿਚ ਜਿੱਥੇ ਬਹੁਤ ਸਾਰੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਿਚ ਬੱਚਿਆਂ ਦੀ ਗਿਣਤੀ ਸਭ ਤੋਂ ਵਧੇਰੇ ਹੁੰਦੀ ਹੈ। ਉਥੇ ਹੀ ਪਿਛਲੇ ਕੁਝ ਸਮੇਂ ਤੋਂ ਪੰਜਾਬ ਅੰਦਰ ਪੈਣ ਵਾਲੀ ਲੂ ਨੂੰ ਦੇਖਦਿਆਂ ਹੋਇਆਂ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਯੂ ਟੀ ਪ੍ਰਸ਼ਾਸਨ ਵੱਲੋਂ ਇਸ ਦੇ ਸਮੇਂ ਚ ਤਬਦੀਲੀ ਕਰ ਦਿੱਤੀ ਗਈ ਹੈ ਹਰ ਸੋਮਵਾਰ ਅਤੇ ਮੰਗਲਵਾਰ ਨੂੰ ਜਿੱਥੇ ਇਹ ਬਰਡ ਪਾਰਕ ਸੈਲਾਨੀਆਂ ਲਈ ਬੰਦ ਰਹਿੰਦਾ ਹੈ ਉੱਥੇ ਹੀ ਹਰ ਰੋਜ਼ ਸਵੇਰੇ 10 ਵਜੇ ਖੁਲ ਜਾਂਦਾ ਹੈ। ਸ਼ਾਮ 6 ਵਜੇ ਤੋਂ ਬਾਅਦ ਕਿਸੇ ਵੀ ਸੈਲਾਨੀ ਦੀ ਐਂਟਰੀ ਨਹੀਂ ਕੀਤੀ ਜਾਵੇਗੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …