ਆਈ ਤਾਜ਼ਾ ਵੱਡੀ ਖਬਰ
ਗਰਮੀ ਦੇ ਮੌਸਮ ‘ਚ ਅਕਸਰ ਹੀ ਕਿਹਾ ਜਾਂਦਾ ਹੈ ਕਿ ਠੰਢੀਆਂ ਚੀਜ਼ਾਂ ਪੀਣ ਦੇ ਨਾਲ ਗਰਮੀ ਤੋਂ ਰਾਹਤ ਮਿਲਦੀ ਹੈ ਤੇ ਸਰੀਰ ਰੋਗਾਂ ਤੋਂ ਮੁਕਤ ਹੁੰਦਾ ਹੈ । ਜਿਸ ਦੇ ਚਲਦੇ ਬਹੁਤ ਸਾਰੇ ਲੋਕ ਇਸ ਗਰਮੀ ਦੇ ਮੌਸਮ ਦੇ ਵਿੱਚ ਲੱਸੀ ਦਾ ਸੇਵਨ ਕਰਦੇ ਹਨ । ਗਰਮੀ ਦੇ ਮੌਸਮ ਵਿੱਚ ਲੱਸੀ ਕਾਫ਼ੀ ਫ਼ਾਇਦੇਮੰਦ ਵੀ ਮੰਨੀ ਜਾਂਦੀ ਹੈ । ਪਰ ਹੁਣ ਕੁਝ ਲੋਕਾਂ ਨੂੰ ਲੱਸੀ ਪੀਣੀ ਮਹਿੰਗੀ ਪੈ ਰਹੀ ਹੈ ਕਿਉਂਕਿ ਲੱਸੀ ਪੀਣ ਨਾਲ ਲੋਕ ਬਿਮਾਰ ਹੋ ਰਹੇ ਹਨ। ਦੱਸ ਦੇਈਏ ਕਿ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਇਕ ਫੈਕਟਰੀ ਵਿਚ ਕੰਮ ਕਰਨ ਵਾਲੇ ਅੱਠ ਲੋਕਾਂ ਨੇ ਲੱਸੀ ਪੀਤੀ ਸੀ , ਲੱਸੀ ਪੀਣ ਕਾਰਨ ਅੱਠ ਲੋਕ ਬਿਮਾਰ ਹੋ ਗਏ । ਜਿਨ੍ਹਾਂ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ।
ਦਰਅਸਲ ਉਕਤ ਲੋਕਾਂ ਨੇ ਸਵੇਰੇ ਖਾਣ ਪੀਣ ਤੋਂ ਬਾਅਦ ਲੱਸੀ ਪੀਤੀ ਸੀ ਜਿਸ ਕਾਰਨ ਅੱਠ ਲੋਕ ਬੀਮਾਰ ਹੋ ਗਏ । ਜਿਨ੍ਹਾਂ ਵਿੱਚੋਂ ਪੰਜ ਮਰਦ ਅਤੇ ਤਿੰਨ ਔਰਤਾਂ ਸ਼ਾਮਲ ਹਨ। ਲੱਸੀ ਪੀਣ ਤੋਂ ਬਾਅਦ ਉਕਤ ਲੋਕਾਂ ਦੀ ਸਿਹਤ ਇਸ ਤਰ੍ਹਾਂ ਖ਼ਰਾਬ ਹੋ ਗਈ ਕਿ ਉਨ੍ਹਾਂ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਉਣਾ ਪਿਆ । ਉੱਥੇ ਹੀ ਇਸ ਬਾਬਤ ਜਾਣਕਾਰੀ ਦਿੰਦਿਆਂ ਹੋਇਆ ਮਰੀਜ਼ਾਂ ਨੇ ਦੱਸਿਆ ਕਿ ਉਨ੍ਹਾਂ ਨੇ ਸਵੇਰ ਦਾ ਖਾਣਾ ਖਾਣ ਤੋਂ ਬਾਅਦ ਲੱਸੀ ਪੀਤੀ ਸੀ, ਜਿਸ ਕਾਰਨ ਉਹ ਬਿਮਾਰ ਹੋ ਗਏ ।
ਉਨ੍ਹਾਂ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਘਰੋਂ ਖਾਣਾ ਲੈ ਕੇ ਆਉਂਦੇ ਹਨ ਅਤੇ ਅੱਜ ਉਨ੍ਹਾਂ ਦੇ ਮਾਲਕ ਦੇ ਘਰੋਂ ਲੱਸੀ ਲਿਆਂਦੀ ਗਈ ਸੀ । ਜਿਸ ਲੱਸੀ ਨੂੰ ਪੀਣ ਤੋਂ ਬਾਅਦ ਉਹ ਬਿਮਾਰ ਹੋ ਗਿਆ ਤੇ ਸ਼ੱਕ ਹੈ ਕਿ ਉਨ੍ਹਾਂ ਦੇ ਬਿਮਾਰ ਹੋਣ ਦਾ ਕਾਰਨ ਲੱਸੀ ਹੀ ਹੈ । ਖ਼ਬਰ ਅਜਿਹੀ ਵੀ ਪ੍ਰਾਪਤ ਹੋਈ ਹੈ ਕਿ ਲੱਸੀ ਪੀਣ ਨਾਲ ਫੈਕਟਰੀ ਵਿੱਚ ਕੰਮ ਕਰਨ ਵਾਲੀ ਇਕ ਬਜ਼ੁਰਗ ਔਰਤ ਵੀ ਤੁਰੰਤ ਬਿਮਾਰ ਹੋ ਗਈ , ਉਸ ਔਰਤ ਨੂੰ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ ।
ਜਿੱਥੇ ਇਸ ਬਜ਼ੁਰਗ ਔਰਤ ਦਾ ਇਲਾਜ ਚੱਲ ਰਿਹਾ ਹੈ । ਸਿਵਲ ਹਸਪਤਾਲ ਚ ਇਲਾਜ ਕਰ ਰਹੇ ਡਾਕਟਰਾਂ ਨੇ ਕਿਹਾ ਹੈ ਕਿ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਤੇ ਉਨ੍ਹਾਂ ਨੂੰ ਇਹ ਤਕਲੀਫ਼ ਕਿਸ ਤਰ੍ਹਾਂ ਆਏ ਇਸ ਬਾਰੇ ਜਲਦੀ ਹੀ ਪਤਾ ਲੱਗ ਜਾਵੇਗਾ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …