ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿਚ ਠੱਗਾਂ ਦੇ ਹੌਂਸਲੇ ਇਨੇ ਜ਼ਿਆਦਾ ਬੁਲੰਦ ਹੋ ਚੁੱਕੇ ਹਨ ਕਿ ਠੱਗਾਂ ਵੱਲੋਂ ਸ਼ਾਤਿਰ ਤਰੀਕੇ ਨਾਲ ਠੱਗੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਜੋ ਸਭ ਨੂੰ ਹੈਰਾਨ ਅਤੇ ਪ੍ਰੇਸ਼ਾਨ ਕਰਕੇ ਰੱਖ ਦਿੰਦੀਆਂ ਹਨ । ਅਜਿਹਾ ਹੀ ਇਕ ਮਾਮਲਾ ਬਟਾਲਾ ਦੇ ਪਿੰਡ ਦੇਹੜ ਤੋਂ ਸਾਹਮਣੇ ਆਇਆ , ਜਿੱਥੇ ਇਕ ਬਜ਼ੁਰਗ ਜੋੜੇ ਤੋਂ ਸਾਈਬਰ ਅਪਰਾਧੀਆਂ ਵੱਲੋਂ ਇਕ ਅਜਿਹੇ ਢੰਗ ਦੇ ਨਾਲ ਠੱਗੀ ਮਾਰੀ ਗਈ ਜਿਸ ਦੀ ਚਰਚਾ ਪੂਰੇ ਪੰਜਾਬ ਚ ਤੇਜ਼ੀ ਦੇ ਨਾਲ ਛਿੜ ਚੁੱਕੀ ਹੈ । ਦੱਸ ਦੇਈਏ ਕਿ ਸਾਈਬਰ ਅਪਰਾਧੀਆਂ ਵੱਲੋਂ ਇਕ ਲੱਖ ਰੁਪਏ ਦੀ ਠੱਗੀ ਬਜ਼ੁਰਗ ਜੋੜੇ ਨਾਲ ਮਾਰੀ ਗਈ ।
ਇਸ ਠੱਗੀ ਸਬੰਧੀ ਘਟਨਾ ਬਾਰੇ ਦੱਸਦੇ ਹੋਏ ਬਜ਼ੁਰਗ ਨਰੇਂਦਰ ਸਿੰਘ ਨੇ ਦੱਸਿਆ ਕਿ ਉਹ ਉਕਤ ਪਿੰਡ ਵਿਚ ਪਿਛਲੇ ਲੰਬੇ ਸਮੇਂ ਤੋਂ ਕਢਾਈ ਦੀ ਦੁਕਾਨ ਤੇ ਕੰਮ ਕਰਦਾ ਹੈ । ਬੀਤੀ ਤੀਹ ਅਪ੍ਰੈਲ ਨੂੰ ਉਸ ਦੇ ਫੋਨ ਤੇ ਕਿਸੇ ਵਿਦੇਸ਼ੀ ਨੰਬਰ ਤੋਂ ਫੋਨ ਆਉਂਦਾ ਹੈ ਤਾਂ ਵ੍ਹੱਟਸਐਪ ਕਾਲ ਦੇ ਜ਼ਰੀਏ ਬੋਲਣ ਵਾਲੇ ਵਿਅਕਤੀ ਦੇ ਵੱਲੋਂ ਆਪਣੇ ਆਪ ਨੂੰ ਉਸ ਦੀ ਪਤਨੀ ਹਰਦੀਪ ਕੌਰ ਦਾ ਨਜ਼ਦੀਕੀ ਰਿਸ਼ਤੇਦਾਰ ਦੱਸਿਆ ਜਾਂਦਾ ਹੈ । ਫਿਰ ਉਸ ਨੇ ਇਸ ਜੋੜੇ ਆਪਣੀਆਂ ਗੱਲਾਂ ਵਿਚ ਭਰਮਾ ਲਿਆ ਤੇ ਇਸ ਨੂੰ ਕਿਹਾ ਕਿ ਉਹ ਚੌਦਾਂ ਲੱਖ ਸੱਤਰ ਹਜਾਰ ਰੁਪਏ ਮਨੀ ਟਰਾਂਸਫਰ ਰਾਹੀਂ ਭੇਜ ਹੈ ।
ਪਰ ਇਨ੍ਹਾਂ ਪੈਸਿਆਂ ਨੂੰ ਬੈਂਕ ਵਿਚ ਟਰਾਂਸਫਰ ਕਰਵਾਉਣ ਤੋਂ ਪਹਿਲਾਂ ਤੁਹਾਨੂੰ ਦੋ ਲੱਖ ਰੁਪਏ ਬੈਂਕ ਵਿੱਚ ਜਮ੍ਹਾਂ ਕਰਵਾਉਣੇ ਪੈਣਗੇ । ਬਜ਼ੁਰਗ ਜੋੜੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਇਕ ਲੱਖ ਰੁਪਏ ਬੈਂਕ ਵਿੱਚ ਜਮ੍ਹਾ ਕਰਵਾ ਦਿੱਤੇ । ਕੁਝ ਦਿਨਾਂ ਬਾਅਦ ਫਿਰ ਉਸੇ ਨੰਬਰ ਤੋਂ ਫੋਨ ਆਇਆ ਤੇ ਕਿਹਾ ਕਿ ਇਕ ਲੱਖ ਰੁਪਿਆ ਹੋਰ ਟਰਾਂਸਫਰ ਕਰ ਦਓ ।
ਪਰ ਉਦੋਂ ਤੱਕ ਬਜ਼ੁਰਗ ਜੋੜੇ ਨੂੰ ਇਹ ਅਹਿਸਾਸ ਹੋ ਚੁੱਕਿਆ ਸੀ ਕਿ ੳੁਨ੍ਹਾਂ ਨਾਲ ਠੱਗੀ ਵੱਜ ਚੁੱਕੀ ਹੈ । ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਇਸ ਦੀ ਜਾਣਕਾਰੀ ਸਾਈਬਰ ਕ੍ਰਾਈਮ ਵਾਲਿਆਂ ਨਾਲ ਗੱਲਬਾਤ ਕੀਤੀ ਗਈ । ਬਜ਼ੁਰਗ ਜੋੜੇ ਵੱਲੋਂ ਇਸ ਦੀ ਸ਼ਿਕਾਇਤ ਪੁਲੀਸ ਥਾਣੇ ਕਰਵਾਈ ਗਈ । ਹੁਣ ਪੁਲਸ ਵੱਲੋਂ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …