Breaking News

ਪੰਜਾਬ ਚ ਇਥੇ ਨਹਿਰ ਚ ਪਿਆ ਵੱਡਾ ਪਾੜ, ਇਲਾਕਾ ਵਾਸੀਆਂ ਚ ਸਹਿਮ ਦਾ ਮਾਹੌਲ- ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਜਿੱਥੇ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ ਜਿਥੇ ਕੁਦਰਤ ਵੱਲੋਂ ਆਪਣੀ ਕਰੋਪੀ ਦਿਖਾਈ ਜਾ ਰਹੀ ਹੈ। ਦੁਨੀਆਂ ਵਿੱਚ ਜਿੱਥੇ ਪਹਿਲਾਂ ਹੀ ਕੁਦਰਤੀ ਕਰੋਪੀ ਕਰੋਨਾ ਨੇ ਸਾਰੀ ਦੁਨੀਆਂ ਨੂੰ ਦਹਿਸ਼ਤ ਦੇ ਮਾਹੌਲ ਵਿਚ ਜਿਊਣ ਲਈ ਮਜ਼ਬੂਰ ਕੀਤਾ ਹੋਇਆ ਹੈ। ਜਿੱਥੇ ਇਸ ਕਰੋਨਾ ਤੋ ਕੋਈ ਵੀ ਦੇਸ਼ ਪ੍ਰਭਾਵਤ ਹੋਣ ਤੋਂ ਬਚ ਨਹੀਂ ਸਕਿਆ ਹੈ ਅਤੇ ਸਾਰੇ ਦੇਸ਼ਾਂ ਵਿੱਚ ਇਸ ਕਰੋਨਾ ਦੇ ਚਲਦਿਆਂ ਹੋਇਆਂ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ ਹੈ। ਅੱਜ ਦੇ ਦੌਰ ਵਿੱਚ ਜਿੱਥੇ ਇਨਸਾਨ ਵੱਲੋਂ ਕੁਦਰਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਉਥੇ ਹੀ ਕੁਦਰਤ ਵੱਲੋਂ ਵੀ ਆਪਣੇ ਹੋਣ ਦਾ ਅਹਿਸਾਸ ਸਮੇਂ-ਸਮੇਂ ਤੇ ਕਿਸੇ ਨਾ ਕਿਸੇ ਹਾਦਸੇ ਦੇ ਰੂਪ ਵਿੱਚ ਇਨਸਾਨ ਨੂੰ ਕਰਵਾਇਆ ਜਾ ਰਿਹਾ ਹੈ।

ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਕੁਦਰਤੀ ਆਫ਼ਤਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਪੰਜਾਬ ਵਿੱਚ ਇੱਥੇ ਵੱਡਾ ਪਾੜ ਪਿਆ ਹੈ ਜਿਸ ਨਾਲ ਇਲਾਕਾ ਵਾਸੀਆਂ ਚੋਂ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ। ਪ੍ਰਾਪਤ ਜਾਣਕਾਰੀ ਅਨੁਸਾਰ ਨਹਿਰ ਵਿੱਚ ਪਾੜ ਪੈਣ ਦਾ ਮਾਮਲਾ ਸਮਾਣਾ ਅਧੀਨ ਆਉਂਦੇ ਪਿੰਡ ਫਤਿਹਪੁਰ ਦੇ ਕੋਲੋਂ ਸਾਹਮਣੇ ਆਇਆ ਹੈ। ਜਿੱਥੇ ਸਮਾਣਾ ਨੇੜੇ ਲੰਘਦੀ 6600 ਕਿਉਸਿਕ ਸਮਰੱਥਾ ਵਾਲੀ ਭਾਖੜਾ ਮੇਨ ਲਾਈਨ ਬੁਰਜੀ ਨੰਬਰ 327772 ਦੀ ਝਾਲ ਦੇ ਕੋਲ ਜਿਥੇ ਪਹਿਲਾਂ ਹੀ ਮਿੱਟੀ ਦੇ ਭਰੇ ਹੋਏ ਬੋਰੇ ਲਗਾ ਕੇ ਉਸ ਜਗ੍ਹਾ ਤੇ ਪਾੜ ਨੂੰ ਪੂਰਾ ਕੀਤਾ ਗਿਆ ਸੀ।

ਉੱਥੇ ਹੀ ਨਹਿਰ ਤੇ ਲਗਾਏ ਗਏ ਇਹਨਾਂ ਬੋਰੀਆਂ ਦੀ ਮਿੱਟੀ ਖੁਰਨ ਕਾਰਨ ਇਹ ਪਾੜ ਪੈ ਗਿਆ ਹੈ। ਜਿੱਥੇ 70 ਤੋਂ 80 ਫੁੱਟ ਦੇ ਪਏ ਪਾੜ ਦੇ ਕਾਰਣ ਨਹਿਰ ਦਾ ਪਾਣੀ ਨਜ਼ਦੀਕ ਦੇ ਪਿੰਡਾਂ ਵਿੱਚ ਆਣ ਪਹੁੰਚਾ ਹੈ। ਉੱਥੇ ਹੀ ਪਿੰਡ ਵਾਸੀ ਫਤਹਿਪੁਰ ਦੇ ਵਸਨੀਕ ਰਾਜਾ ਢੋਟ, ਜੀਤ ਸਿੰਘ ,ਜਸਵਿੰਦਰ ਸਿੰਘ, ਵੱਲੋਂ ਦੱਸਿਆ ਗਿਆ ਹੈ ਕਿ ਜਿਥੇ 24 ਘੰਟੇ ਮੁਲਾਜ਼ਮ ਸੌ ਫੁੱਟ ਦੀ ਦੂਰੀ ਤੇ ਤੈਨਾਤ ਰਹਿੰਦੇ ਹਨ।

ਉੱਥੇ ਹੀ ਇਸ ਖੁਰ ਰਹੀ ਮਿੱਟੀ ਦੀ ਜਾਣਕਾਰੀ ਉਨ੍ਹਾਂ ਨੂੰ ਨਹੀਂ ਸੀ। ਅਗਰ ਉਨ੍ਹਾਂ ਵੱਲੋਂ ਦਸ ਫੁੱਟ ਪਟੜੀ ਦੀ ਮਿੱਟੀ ਦੀ ਜਾਂਚ ਕੀਤੀ ਗਈ ਹੁੰਦੀ ਤਾਂ ਇਹ ਪਾੜ ਨਹੀਂ ਪੈਣਾ ਸੀ। ਇਸ ਬਾਬਤ ਨਹਿਰੀ ਵਿਭਾਗ ਦੇ ਜੇ ਈ ਆਈ ਐਸ ਚੌਹਾਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਦੀ ਤੁਰੰਤ ਮੁਰੰਮਤ ਕੀਤੀ ਜਾਵੇਗੀ, ਉੱਥੇ ਹੀ ਉਨ੍ਹਾਂ ਕਿਹਾ ਕਿ ਖ਼ਤਰੇ ਵਾਲੀ ਕੋਈ ਵੀ ਗੱਲ ਨਹੀਂ ਹੈ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …