ਆਈ ਤਾਜ਼ਾ ਵੱਡੀ ਖਬਰ
ਇਹਨਾ ਗਰਮੀ ਦੇ ਦਿਨਾਂ ਵਿੱਚ ਜਿੱਥੇ ਬਹੁਤ ਸਾਰੇ ਧਾਰਮਿਕ ਮੇਲੇ ਹੋਣੇ ਸ਼ੁਰੂ ਹੋ ਜਾਣਗੇ ਉੱਥੇ ਹੀ ਲੋਕਾਂ ਵੱਲੋਂ ਧਾਰਮਿਕ ਆਸਥਾ ਦੇ ਚਲਦਿਆਂ ਹੋਇਆਂ ਇਨ੍ਹਾਂ ਮੇਲਿਆਂ ਵਿੱਚ ਸ਼ਿਰਕਤ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਬਹੁਤ ਸਾਰੀਆਂ ਅਜਿਹੀਆਂ ਧਾਰਮਿਕ ਜਗ੍ਹਾ ਮੌਜੂਦ ਹਨ ਜੋ ਵੱਖ ਵੱਖ ਗੁਰੂਆਂ ਨਾਲ ਸਬੰਧਤ ਹਨ। ਜਿਨ੍ਹਾਂ ਨੂੰ ਲੈ ਕੇ ਸੰਗਤਾਂ ਵਿੱਚ ਅਥਾਹ ਸ਼ਰਧਾ ਅਤੇ ਪਿਆਰ ਸਤਿਕਾਰ ਦੇਖਿਆ ਜਾਂਦਾ ਹੈ ਜਿਸ ਦੇ ਚਲਦਿਆਂ ਹੋਇਆਂ ਇਹਨਾਂ ਵੱਖ-ਵੱਖ ਧਾਰਮਿਕ ਸਥਾਨਾਂ ਤੇ ਸੰਗਤਾਂ ਦਰਸ਼ਨ ਕਰਨ ਲਈ ਹੁੰਮ ਹੁੰਮਾ ਕੇ ਪਹੁੰਚ ਰਹੀਆਂ ਹਨ। ਉੱਥੇ ਹੀ ਕਈ ਵਾਰ ਅਜਿਹੇ ਭਿਆਨਕ ਹਾਦਸੇ ਵਾਪਰ ਜਾਂਦੇ ਹਨ ਜਿਸ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਹੁਣ ਇਥੇ ਪੰਜਾਬ ਵਿੱਚ ਮੱਥਾ ਟੇਕਣ ਜਾ ਰਹੀਆਂ ਸੰਗਤਾਂ ਦੇ ਨਾਲ ਭਿਆਨਕ ਹਾਦਸਾ ਵਾਪਰਿਆ ਹੈ ਅਤੇ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਗੜ੍ਹਸ਼ੰਕਰ ਅਧੀਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਤਪ ਅਸਥਾਨ ਖੁਰਾਲਗੜ੍ਹ ਸਾਹਿਬ ਤੋਂ ਸਾਹਮਣੇ ਆਇਆ ਹੈ। ਜਿੱਥੇ ਦਰਸ਼ਨ ਕਰਨ ਲਈ ਜਾ ਰਹੀਆਂ ਸੰਗਤਾਂ ਦੀਆ ਗੱਡੀਆਂ ਨਾਲ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਫਿਲੌਰ ਅਤੇ ਚਾਹਲਾਂ ਤੋਂ ਸੰਗਤ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਦਰਸ਼ਨ ਕਰਨ ਲਈ ਜਾ ਰਹੀ ਸੀ ਤਾਂ ਰਸਤੇ ਵਿੱਚ ਹੀ ਬਸ ਦਾ ਸੰਤੁਲਨ ਖਰਾਬ ਰਸਤੇ ਤੇ ਚਲਦਿਆਂ ਹੋਇਆਂ ਵਿਗੜਨ ਕਾਰਨ ਬੱਸ ਚਾਲਕ ਵੱਲੋਂ ਬੱਸ ਨੂੰ ਖੱਡ ਵਿੱਚ ਡਿੱਗਣ ਤੋਂ ਬਚਾਇਆ ਗਿਆ ਜਿਸ ਕਾਰਨ ਸਵਾਰੀਆ ਅਤੇ ਬੱਸ ਡਰਾਈਵਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜਿਸ ਕਾਰਨ ਦੋ ਦਰਜਨ ਦੇ ਕਰੀਬ ਸ਼ਰਧਾਲੂ ਜ਼ਖਮੀ ਹੋਏ ਹਨ।
ਜਿਨ੍ਹਾਂ ਨੂੰ ਨਜ਼ਦੀਕ ਤੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਥੇ ਹੀ ਇਸ ਘਟਨਾ ਤੋਂ ਤੁਰੰਤ ਬਾਅਦ ਇੱਕ ਛੋਟਾ ਹਾਥੀ ਵੀ ਇਸੇ ਤਰ੍ਹਾਂ ਖਰਾਬ ਸੜਕ ਦੇ ਚਲਦਿਆਂ ਹੋਇਆਂ ਸੰਤੁਲਨ ਖੋਹ ਜਾਣ ਨਾਲ ਪਲਟ ਗਿਆ। ਜਿੱਥੇ ਇਸ ਹਾਦਸੇ ਵਿਚ ਵੀ ਕਈ ਸਵਾਰੀਆਂ ਗੰਭੀਰ ਰੂਪ ਨਾਲ ਜ਼ਖਮੀ ਹੋਈਆਂ ਹਨ।
ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਜਿੱਥੇ ਚਰਨ ਛੋਹ ਗੰਗਾ ਅਤੇ ਭਾਈ ਕੇਵਲ ਸਿੰਘ ਚਾਕਰ ਤਪ ਅਸਥਾਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸੰਤਾਂ ਵੱਲੋਂ ਘਟਨਾ ਸਥਾਨ ਤੇ ਤੁਰੰਤ ਹੀ ਐਂਬੂਲੈਂਸ ਨੂੰ ਭੇਜਿਆ ਗਿਆ ਉਥੇ ਹੀ ਉਨ੍ਹਾਂ ਵੱਲੋਂ ਇਸ ਸਾਰੀ ਘਟਨਾ ਲਈ ਸਰਕਾਰ ਦੇ ਉੱਪਰ ਨਲਾਇਕੀ ਅਤੇ ਬੇਪ੍ਰਵਾਹੀ ਦਾ ਇਲਜ਼ਾਮ ਵੀ ਲਗਾਇਆ ਗਿਆ ਹੈ। ਕਿਉਂਕਿ ਖਰਾਬ ਸੜਕ ਦੇ ਚਲਦਿਆਂ ਹੋਇਆਂ ਅਜਿਹੇ ਬਹੁਤ ਸਾਰੇ ਹਾਦਸੇ ਵਾਪਰ ਰਹੇ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …