ਆਈ ਤਾਜ਼ਾ ਵੱਡੀ ਖਬਰ
ਇੱਕ ਪਾਸੇ ਦੁਨੀਆਂ ਵਿੱਚ ਆੲੀ ਕੋਰੋਨਾ ਮਹਾਂਮਾਰੀ ਨੇ ਪਹਿਲਾਂ ਹੀ ਦੁਨੀਆਂ ਭਰ ਦੇ ਵਿੱਚ ਕਈ ਲੋਕਾਂ ਦੀਆਂ ਜਾਨਾਂ ਲੈ ਲਈਆਂ । ਹਾਲੇ ਵੀ ਇਹ ਵੈਸ਼ਵਿਕ ਮਹਾਂਮਾਰੀ ਆਪਣਾ ਕਰੋਪੀ ਰੂਪ ਵਿਖਾ ਰਹੀ ਹੈ । ਪਰ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਕੁਦਰਤ ਦੀ ਤਾਂ , ਕੁਦਰਤ ਵੱਲੋਂ ਵੀ ਲਗਾਤਾਰ ਆਪਣਾ ਕਰੋਪੀ ਕਹਿਰ ਵਿਖਾਇਆ ਜਾ ਰਿਹਾ ਹੈ । ਜਿਸ ਕਾਰਨ ਕਈ ਤਰ੍ਹਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ । ਇਸੇ ਵਿਚਕਾਰ ਇੱਕ ਹੋਰ ਮੰਦਭਾਗੀ ਖ਼ਬਰ ਅਮਰੀਕਾ ਤੋ ਸਾਹਮਣੇ ਆਈ ਜਿੱਥੇ ਅਮਰੀਕਾ ਦੇ ਨਿਊ ਮੈਕਸਿਕੋ ਸੂਬੇ ਦੇ ਜੰਗਲਾਂ ਵਿਚ ਭਿਆਨਕ ਅੱਗ ਲੱਗਣ ਕਾਰਨ ਅੱਗ 97,000 ਏਕੜ ਤੋਂ ਵੱਧ ਖੇਤਰ ਵਿਚ ਫੈਲ ਗਈ ਹੈ। ਮੌਕੇ ਤੇ ਇਸ ਦੀ ਜਾਣਕਾਰੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਦਿੱਤੀ ਗਈ ।
ਸੂਬੇ ਦੇ ਫਾਇਰ ਅਧਿਕਾਰੀਆਂ ਨੇ ਇਸ ਬਾਬਤ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਪੂਰੇ ਖੇਤਰ ਵਿਚ ਤੇਜ਼ ਚੱਲ ਰਹੀਆਂ ਤੇਜ਼ ਹਵਾਵਾਂ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ ਤੇ ਤੇਜ਼ੀ ਨਾਲ ਫੈਲਦੀ ਹੋਈ ਅੱਗ ਪੂਰਬ ਵੱਲ ਲਾਸ ਵੇਗਾਸ ਅਤੇ ਦੱਖਣ ਵਿੱਚ ਗਲਿਨਾਸ ਕੈਨਿਯਨ ਤੱਕ ਫੈਲ ਗਈ। ਜ਼ਿਕਰਯੋਗ ਹੈ ਕਿ ਚੱਲੀਆਂ ਤੇਜ਼ ਹਵਾਵਾਂ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ । ਤੇਜ਼ੀ ਨਾਲ ਫੈਲ ਰਹੀ ਅੱਗ ਦੇ ਕਾਰਨ ਨਿਕਾਸੀ ਅਤੇ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਅਤੇ ਕਈ ਬਦਲਾਅ ਵੀ ਪ੍ਰਸ਼ਾਸਨ ਦੇ ਵੱਲੋਂ ਕੀਤੇ ਗਏ ।
ਇਹ ਸਥਿਤੀ ਅੱਜ ਵੀ ਜਾਰੀ ਰਹੇਗੀ । ਨਾਲ ਹੀ ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਹਫ਼ਤੇ ਲੱਗੀ ਇਸ ਅੱਗ ਦੀ ਲਪੇਟ ਵਿਚ ਹੁਣ ਤਕ ਸਤੱਨਵੇ ਏਕੜ ਰਕਬਾ ਆ ਚੁੱਕਿਆ ਹੈ । ਜਿਸ ਵਿੱਚੋਂ ਬੱਤੀ ਫੀਸਦੀ ਅੱਗ ਤੇ ਕਾਬੂ ਪਾ ਲਿਆ ਗਿਆ ਹੈ । ਉਥੇ ਹੀ ਜੇਕਰ ਗੱਲ ਕੀਤੀ ਜਾਵੇ ਅਮਰੀਕੀ ਮੀਡੀਆ ਦੀ ਤਾਂ ਅਮਰੀਕੀ ਮੀਡੀਆ ਮੁਤਾਬਕ ਨਿਊ ਮੈਕਸੀਕੋ ਦੇ ਕੁਝ ਹਿੱਸਿਆਂ ਚ ਨਿਕਾਸੀ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ ।
ਉੱਥੇ ਹੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪਿਛਲੇ 24 ਘੰਟਿਆਂ ‘ਚ ਅੱਗ 30,000 ਏਕੜ ਤੱਕ ਫੈਲ ਗਈ ਹੈ ਅਤੇ ਹੁਣ ਕੁੱਲ 1,020 ਫਾਇਰਫਾਈਟਰਜ਼ ਇਸ ‘ਤੇ ਕਾਬੂ ਪਾਉਣ ‘ਚ ਲੱਗੇ ਹੋਏ ਹਨ। ਫਿਲਹਾਲ ਬਚਾਅ ਕਾਰਜ ਦੀਆਂ ਟੀਮਾਂ ਦੇ ਵੱਲੋਂ ਬਚਾਅ ਕਾਰਜ ਕੀਤੇ ਜਾ ਰਹੇ ਹਨ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …