ਚੈੱਕ ਬਾਊਂਸ ਹੋਣਾ ਆਮ ਜਿਹੀ ਗੱਲ ਹੈ ਤੇ ਇਸ ਤੋਂ ਬਾਅਦ ਦੇਣਦਾਰ ਪੈਸਾ ਦੇਣ ਵਿੱਚ ਨਾਂਹ-ਨੁੱਕਰ ਜਿਹੀ ਕਰਦਾ ਹੈ ਪਰ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਅਜਿਹੇ ਸਮੇਂ ਕੀ ਕਰਨਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਚੈੱਕ ਬਾਊਂਸ ਹੋਣ ਦੀ ਸਥਿਤੀ ਵਿੱਚ ਤੁਹਾਨੂੰ ਕੀ ਕਰਨਾ ਚਾਹੀਦਾ ਹੈ।
ਸਭ ਤੋਂ ਪਹਿਲਾਂ ਤਾਂ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕੋਈ ਵੀ ਚੈੱਕ ਤਿੰਨ ਮਹੀਨੇ ਲਈ ਮੰਨਣਯੋਗ ਹੁੰਦਾ ਹੈ। ਜੇਕਰ ਤੁਸੀਂ ਤਿੰਨ ਮਹੀਨੇ ਤੋਂ ਬਾਅਦ ਚੈੱਕ ਜਮ੍ਹਾਂ ਕਰਵਾਉਣ ਜਾਂਦੇ ਹੋ ਤਾਂ ਉਹ ਖ਼ੁਦ-ਬ-ਖ਼ੁਦ ਬਾਊਂਸ ਹੋ ਜਾਂਦਾ ਹੈ, ਬਲਕਿ ਉਸ ਨੂੰ ਇਨਵੈਲਿਡ ਹੀ ਦੱਸਿਆ ਜਾਵੇਗਾ।
ਚੈੱਕ ਬਾਊਂਸ ਹੋਣ ‘ਤੇ ਬੈਂਕ ਵੱਲੋਂ ਇੱਕ ਰਸੀਦ ਦਿੱਤੀ ਜਾਂਦੀ ਹੈ, ਜਿਸ ‘ਤੇ ਚੈੱਕ ਬਾਊਂਸ ਹੋਣ ਦਾ ਕਾਰਨ ਲਿਖਿਆ ਹੁੰਦਾ ਹੈ। ਚੈੱਕ ਬਾਊਂਸ ਹੋਣ ਦਾ ਸਭ ਤੋਂ ਵੱਡੀ ਵਜ੍ਹਾ ਉਦੋਂ ਹੁੰਦੀ ਹੈ, ਜਦੋਂ ਚੈੱਕ ਜਾਰੀ ਕਰਨ ਵਾਲੇ ਦੇ ਖਾਤੇ ਵਿੱਚ ਪੈਸੇ ਮੌਜੂਦ ਨਹੀਂ ਹੁੰਦੇ। ਅਜਿਹੇ ਵਿੱਚ, ਚੈੱਕ ਬਾਊਂਸ ਹੋਣ ਦੇ 30 ਦਿਨਾਂ ਦੇ ਅੰਦਰ-ਅੰਦਰ, ਦੇਣਦਾਰ ਨੂੰ ਲੀਗਲ ਨੋਟਿਸ ਭੇਜਿਆ ਜਾ ਸਕਦਾ ਹੈ।
ਸਬੰਧਤ ਵਿਅਕਤੀ ਜੇਕਰ ਨੋਟਿਸ ਭੇਜਣ ਤੋਂ ਬਾਅਦ ਪੈਸੇ ਦੇ ਦਿੰਦਾ ਹੈ ਤਾਂ ਠੀਕ ਨਹੀਂ ਤਾਂ ਨੋਟਿਸ ਭੇਜਣ ਤੋਂ 15 ਦਿਨਾਂ ਬਾਅਦ ਆਪਣੀ ਜ਼ਿਲ੍ਹਾ ਅਦਾਲਤ ਵਿੱਚ ਵਕੀਲ ਦੀ ਸਹਾਇਤਾ ਨਾਲ ਕੇਸ ਵੀ ਦਾਇਰ ਕਰ ਸਕਦੇ ਹੋ। ਇਸ ਮਾਮਲੇ ਵਿੱਚ ਅਦਾਲਤ ਜਾਂ ਤਾਂ ਮੁਲਜ਼ਮ ਨੂੰ ਦੋ ਸਾਲ ਦੀ ਸਜ਼ਾ ਸੁਣਾਉਂਦੀ ਹੈ ਤੇ ਜਾਂ ਬਾਊਂਸ ਹੋਏ ਚੈੱਕ ਦੀ ਰਕਮ ਨੂੰ ਦੁੱਗਣਾ ਕਰਨ ਦਾ ਹੁਕਮ ਦੇ ਸਕਦੀ ਹੈ।
ਧਿਆਨ ਰੱਖਣਯੋਗ ਗੱਲਾਂ-
ਜੇਕਰ ਚੈੱਕ ਬਾਊਂਸ ਹੋ ਜਾਂਦਾ ਹੈ ਤਾਂ ਤੁਹਾਡਾ ਪੈਸਾ ਨਹੀਂ ਡੁੱਬੇਗਾ।
ਯਾਦ ਰੱਖੋ ਕਿ ਚੈੱਕ ਬਾਊਂਸ ਹੋਣ ਦੇ 30 ਦਿਨਾਂ ਦੇ ਅੰਦਰ-ਅੰਦਰ ਕਾਨੂੰਨੀ ਨੋਟਿਸ ਭੇਜਿਆ ਜਾਣਾ ਚਾਹੀਦਾ ਹੈ।
ਜੇਕਰ ਦੇਣਦਾਰ ਇਸ ਤੋਂ ਬਾਅਦ ਪੈਸਾ ਵਾਪਸ ਨਹੀਂ ਕਰਦਾ ਤਾਂ ਤੁਸੀਂ 15 ਦਿਨਾਂ ਤੋਂ ਬਾਅਦ ਅਦਾਲਤ ਵਿੱਚ ਕੇਸ ਦਾਇਰ ਕਰ ਸਕਦੇ ਹੋ।
ਕੋਰਟ ਵਿੱਚ ਵੱਧ ਤੋਂ ਵੱਧ ਦੋ ਸਾਲਾਂ ਵਿੱਚ ਮਾਮਲਾ ਪੂਰਾ ਹੋ ਜਾਵੇਗਾ।
ਅਦਾਲਤ ਦੇਣਦਾਰ ਨੂੰ ਬਣਦੀ ਰਕਮ ਦੀ ਦੁੱਗਣਾ ਰਾਸ਼ੀ ਦੇਣ ਦਾ ਫੈਸਲਾ ਤੁਹਾਡੇ ਪੱਖ ਵਿੱਚ ਸੁਣਾ ਸਕਦੀ ਹੈ।
ਇਸ ਲਈ ਤੁਹਾਡਾ ਪੈਸਾ ਨਹੀਂ ਡੁੱਬੇਗਾ।
Thanks for watching & reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site. If you found any copyright material then go to our contact us page and send claim to us. We will remove copyriht post as soon as earlier.We are not posted any type of fake news ,all post are proper evidence that are real .If any person found that my post is fake news then also send your query with proof .Our aim to provide fresh & good material to you , we wants to give fast & viral news who sviral in social media . Also our post full fill facebook & google policies. We are not gather any personal information when you visit our website. Only third party ads are shown in my site , which we have no control .If you like my post then request to you please share with your friends on social media , whatsapp