ਆਈ ਤਾਜ਼ਾ ਵੱਡੀ ਖਬਰ
ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਵੀ ਪੰਜਾਬ ਵਿੱਚ ਲਗਾਤਾਰ ਸਾਹਮਣੇ ਆ ਰਹੀਆਂ ਹਨ ਜਿੱਥੇ ਉਹ ਘਟਨਾਵਾਂ ਰਿਸ਼ਤਿਆਂ ਨੂੰ ਤਾਰ-ਤਾਰ ਕਰ ਰਹੀਆ ਹਨ ਉਥੇ ਹੀ ਲੋਕਾਂ ਨੂੰ ਹੈਰਾਨ ਅਤੇ ਪਰੇਸ਼ਾਨ ਵੀ ਕਰ ਦਿੰਦੀਆਂ ਹਨ। ਜਿੱਥੇ ਪਤੀ ਪਤਨੀ ਦਾ ਇੱਕ ਪਵਿੱਤਰ ਰਿਸ਼ਤਾ ਵਿਆਹ ਬੰਧਨ ਵਿੱਚ ਬੱਝ ਜਾਂਦਾ ਹੈ ਅਤੇ ਦੋਨਾਂ ਵੱਲੋਂ ਇੱਕ ਦੂਸਰੇ ਪ੍ਰਤੀ ਪੂਰੀ ਇਮਾਨਦਾਰੀ ਨਾਲ ਜ਼ਿੰਦਗੀ ਬਿਤਾਉਣ ਦੇ ਵਾਅਦੇ ਕੀਤੇ ਜਾਂਦੇ ਹਨ। ਉੱਥੇ ਹੀ ਕਿ ਪਤੀ-ਪਤਨੀ ਵੱਲੋਂ ਜਿੱਥੇ ਆਪਣੇ ਪ੍ਰੇਮ ਸਬੰਧਾਂ ਦੇ ਚੱਲਦੇ ਹੋਏ ਆਪਣੇ ਘਰ ਨੂੰ ਖ਼ੁਦ ਬਰਬਾਦ ਕਰ ਲਿਆ ਜਾਂਦਾ ਹੈ। ਉਥੇ ਹੀ ਆਪਣੇ ਨਾਜਾਇਜ਼ ਸਬੰਧਾਂ ਦੇ ਚੱਲਦੇ ਹੋਏ ਆਪਣੇ ਜੀਵਨ ਸਾਥੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ।
ਅਜਿਹੀਆਂ ਘਟਨਾਵਾਂ ਦਾ ਸਾਡੇ ਸਮਾਜ ਉੱਪਰ ਗਹਿਰਾ ਅਸਰ ਹੋ ਰਿਹਾ ਹੈ। ਹੁਣ ਪੰਜਾਬ ਵਿੱਚ ਇੱਥੇ ਪਤਨੀ ਨੇ ਆਪਣੇ ਪਤੀ ਨੂੰ ਇਸ ਤਰਾਂ ਖਤਰਨਾਕ ਤਰੀਕੇ ਨਾਲ ਮੌਤ ਦਿੱਤੀ ਹੈ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਭਿਖੀਵਿੰਡ ਥਾਣਾ ਦੇ ਅਧੀਨ ਆਉਂਦੇ ਪਿੰਡ ਤਤਲੇ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਪਤਨੀ ਵੱਲੋਂ ਆਪਣੇ ਪਤੀ ਦਾ ਕਤਲ ਆਪਣੇ ਪ੍ਰੇਮੀ ਨਾਲ ਮਿਲ ਕੇ ਕਰ ਦਿੱਤਾ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਹੀਰਾ ਸਿੰਘ ਦੇ ਵੱਡੇ ਭਰਾ ਸੁਖਦੇਵ ਸਿੰਘ ਵਾਸੀ ਤਤਲੇ ਨੇ ਦੱਸਿਆ ਹੈ ਕਿ ਜਿੱਥੇ ਉਸਦੇ ਭਰਾ ਦਾ ਵਿਆਹ ਰਣਜੀਤ ਕੌਰ ਨਾਲ 15 ਸਾਲ ਪਹਿਲਾਂ ਹੋਇਆ ਸੀ।
ਉੱਥੇ ਹੀ ਉਸ ਦੀ ਭਰਜਾਈ ਤੇ ਇੱਕ ਅੰਗਰੇਜ ਸਿੰਘ ਨਾਮਕ ਵਿਅਕਤੀ ਨਾਲ ਪ੍ਰੇਮ ਸੰਬੰਧ ਬਣ ਗਏ ਸਨ ਜਿਸ ਦਾ ਪਤਾ ਲੱਗਣ ਤੇ ਉਸ ਦੇ ਭਰਾ ਵੱਲੋਂ ਆਪਣੀ ਪਤਨੀ ਨੂੰ ਇਸ ਸਭ ਤੋਂ ਰੋਕਿਆ ਜਾ ਰਿਹਾ ਸੀ। ਪਰ ਪਤਨੀ ਇਸ ਗੱਲ ਨੂੰ ਲੈ ਕੇ ਆਪਣੇ ਪਤੀ ਨੂੰ ਆਪਣੇ ਰਿਸ਼ਤੇ ਵਿਚਕਾਰ ਰੋੜਾ ਸਮਝ ਰਹੀ ਸੀ ਜਿਸ ਵੱਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਹੀਰਾ ਸਿੰਘ ਨੂੰ ਸਲਫਾਸ ਦੇ ਦਿੱਤੀ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਜਿਥੇ ਪੁਲਿਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਵਾਸਤੇ ਭੇਜਿਆ ਗਿਆ ਹੈ ਉਥੇ ਹੀ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ ਤੇ ਦੋਸ਼ੀ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਇਸ ਘਟਨਾ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …