ਆਈ ਤਾਜ਼ਾ ਵੱਡੀ ਖਬਰ
ਜਿੱਥੇ ਇੱਕ ਪਾਸੇ ਲੋਕ ਕੁੱਤੇ ਨੂੰ ਸਭ ਤੋਂ ਵੱਧ ਵਫ਼ਾਦਾਰ ਜਾਨਵਰ ਮੰਨਦੇ ਹਨ , ਦੂਜੇ ਪਾਸੇ ਕੁਝ ਅਵਾਰਾ ਕੁੱਤਿਆਂ ਦਾ ਖੂੰਖਾਰ ਰੂਪ ਵੀ ਸਮੇਂ ਸਮੇਂ ਤੇ ਸਾਹਮਣੇ ਆਉਂਦਾ ਰਹਿੰਦਾ ਹੈ । ਜਿੱਥੇ ਅਵਾਰਾ ਕੁੱਤਿਆਂ ਵੱਲੋਂ ਆਉਂਦੇ ਜਾਂਦੇ ਲੋਕਾਂ ਨੂੰ ਨੋਚ ਲਿਆ ਜਾਂਦਾ ਹੈ । ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ ਤੇ ਅਜਿਹਾ ਹੀ ਮਾਮਲਾ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ/ਬਟਾਲਾ ਤੋਂ ਸਾਹਮਣੇ ਆਇਆ। ਜਿੱਥੇ ਦੇ ਇਕ ਪਿੰਡ ਵਿਚ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ । ਜਿੱਥੇ ਕੁਝ ਅਵਾਰਾ ਕੁੱਤਿਆਂ ਨੇ ਇੱਕ ਨੌਂ ਸਾਲਾਂ ਦੀ ਬੱਚੀ ਨੂੰ ਨੋਚ ਨੋਚ ਕੇ ਖਾ ਲਿਆ । ਜਦੋਂ ਇਹ ਕੁੱਤੇ ਬੱਚੇ ਨੂੰ ਨੋਚ ਨੋਚ ਕੇ ਖਾ ਰਹੇ ਸਨ ਤਾਂ ਇਸੇ ਦੌਰਾਨ ਬੱਚੇ ਦੀ ਮਾਂ ਨੇ ਇੱਟ ਦੇ ਵਾਰ ਨਾਲ ਆਪਣੇ ਬੱਚੇ ਨੂੰ ਬਚਾਇਆ ।
ਮੌਕੇ ਤੇ ਬੱਚੀ ਨੂੰ ਇਲਾਜ ਲਈ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ । ਜਿੱਥੇ ਬੱਚੇ ਦੀ ਜਾਨ ਤਾਂ ਬਚ ਗਈ, ਪਰ ਇਸ ਦੌਰਾਨ ਬੱਚੇ ਦੇ ਕੰਨ ਤੇ ਲੱਤ ਦਾ ਇੱਕ ਹਿੱਸਾ ਕੁੱਤਿਆਂ ਨੇ ਖਾ ਲਿਆ ਸੀ। ਬੱਚੇ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਦੇ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਦੇ ਵੱਲੋਂ ਬੱਚੇ ਦਾ ਇਲਾਜ ਕੀਤਾ ਜਾ ਰਿਹਾ ਹੈ ।
ਉੱਥੇ ਹੀ ਜਦੋਂ ਡਾਕਟਰਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਡਾਕਟਰਾਂ ਨੇ ਕਿਹਾ ਕਿ ਇਸ ਬੱਚੇ ਨੂੰ ਬਚਾਉਣਾ ਇਕ ਚੁਣੌਤੀਪੂਰਨ ਕੰਮ ਸੀ । ਜਿਸ ਨੂੰ ਉਹ ਪੂਰਾ ਕਰ ਰਹੇ ਹਨ । ਉਸ ਨੇ ਦੱਸਿਆ ਕਿ ਬੱਚੇ ਦੇ ਸਰੀਰ ਤੇ ਜ਼ਖਮ ਬਹੁਤ ਗਹਿਰੇ ਹਨ ਤੇ ਸਰੀਰ ਦੇ ਕੁਝ ਹਿੱਸੇ ਕੁੱਤੇ ਖਾ ਚੁੱਕੇ ਹਨ ।
ਜਿਸ ਦੇ ਚਲਦੇ ਹੁਣ ਡਾਕਟਰ ਦੇ ਵੱਲੋਂ ਬੱਚੇ ਨੂੰ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ ਤੇ ਖ਼ਾਸ ਪ੍ਰਬੰਧ ਬੱਚੇ ਦੇ ਇਲਾਜ ਲਈ ਕੀਤੇ ਜਾ ਰਹੇ ਹਾਂ । ਦੂਜੇ ਪਾਸੇ ਇਲਾਕਾ ਵਾਸੀਆਂ ਤੇ ਪੀਡ਼ਤ ਬੱਚੇ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਜਲਦ ਤੋਂ ਜਲਦ ਅਜਿਹੇ ਅਵਾਰਾ ਕੁੱਤਿਆਂ ਦਾ ਉਨ੍ਹਾਂ ਦੇ ਮੁਹੱਲੇ ਦੇ ਵਿੱਚੋਂ ਤੁਰੰਤ ਸਫ਼ਾਇਆ ਕਰਾਇਆ ਜਾਵੇ । ਫਿਲਹਾਲ ਬੱਚੇ ਦੀ ਹਾਲਤ ਸਥਿਰ ਹੈ ਤੇ ਡਾਕਟਰਾਂ ਵੱਲੋਂ ਬੱਚੇ ਦਾ ਇਲਾਜ ਕੀਤਾ ਜਾ ਰਿਹਾ ਹੈ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …