ਆਈ ਤਾਜ਼ਾ ਵੱਡੀ ਖਬਰ
ਕਰੋਨਾ ਦੇ ਦੌਰ ਦੌਰਾਨ ਜਿੱਥੇ ਤਾਲਾਬੰਦੀ ਕੀਤੀ ਗਈ ਸੀ ਉਥੋਂ ਹੀ ਹਵਾਈ ਅਤੇ ਰੇਲ ਆਵਾਜਾਈ ਨੂੰ ਠੱਪ ਕਰ ਦਿੱਤਾ ਗਿਆ ਸੀ ਜਿਸ ਕਾਰਨ ਬਹੁਤ ਸਾਰੇ ਯਾਤਰੀਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਉਥੇ ਹੀ ਸਥਿਤੀ ਕਾਬੂ ਹੇਠ ਆਉਂਦੇ ਹੀ ਸਰਕਾਰ ਵੱਲੋਂ ਲਾਗੂ ਕੀਤੀਆ ਗਈਆਂ ਪਾਬੰਦੀਆਂ ਵਿੱਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਗਈ ਅਤੇ ਲੋਕਾਂ ਨੂੰ ਉਨਾਂ ਦੇ ਅਨੁਸਾਰ ਹੀ ਆਉਣ ਜਾਣ ਦੀ ਛੋਟ ਦਿੱਤੀ ਗਈ। ਬਹੁਤ ਸਾਰੇ ਲੋਕਾਂ ਵੱਲੋਂ ਜਿਥੇ ਰੇਲ ਵਿੱਚ ਸਫਰ ਨੂੰ ਬੇਹਤਰ ਅਤੇ ਕੁਦਰਤੀ ਨਜ਼ਾਰਿਆਂ ਵਾਲਾ ਸਫਰ ਮੰਨਿਆ ਜਾਂਦਾ ਹੈ। ਉੱਥੇ ਹੀ ਇਸ ਰੇਲਵੇ ਦੇ ਸਫਰ ਦੌਰਾਨ ਕਈ ਵਾਪਰਨ ਵਾਲੇ ਹਾਦਸੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੇ ਹਨ ਜਿੱਥੇ ਇਨ੍ਹਾਂ ਹਾਦਸਿਆਂ ਵਿਚ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋ ਜਾਂਦਾ ਹੈ।
ਦੇਸ਼ ਅੰਦਰ ਮਾਲ ਦੀ ਢੋਆ-ਢੁਆਈ ਵਾਸਤੇ ਵੀ ਰੇਲ ਗੱਡੀਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਹੁਣ ਪੰਜਾਬ ਵਿੱਚ ਇੱਥੇ ਰੇਲ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਭਾਜੜਾਂ ਪੈ ਗਈਆਂ ਹਨ ਜਿਸ ਬਾਰੇ ਤਾਜਾ ਵੱਡੀ ਖਬਰ ਪ੍ਰਾਪਤ ਹੋਈ ਹੈ। ਹੁਣ ਸਾਹਮਣੇ ਆਈ ਜਾਣਕਾਰੀ ਦੇ ਅਨੁਸਾਰ ਜਿਥੇ ਪੰਜਾਬ ਦੇ ਗੁਰਦਾਸਪੁਰ ਵਿਚ ਇਕ ਰੇਲ ਹਾਦਸਾ ਹੋਣ ਦੀ ਖਬਰ ਪ੍ਰਾਪਤ ਹੋਈ ਹੈ ਉਥੇ ਹੀ ਇਸ ਹਾਦਸੇ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਠਾਨਕੋਟ ਤੋਂ ਗੁਰਦਾਸਪੁਰ ਵਾਇਆ ਬਟਾਲਾ ਹੁੰਦੇ ਹੋਏ ਇਕ ਮਾਲ-ਗੱਡੀ ਗੁਰਦਾਸਪੁਰ ਪਲੇਟਫਾਰਮ ਤੇ ਪਹੁੰਚੀ ਸੀ।
ਉਥੇ ਹੀ ਡਰਾਈਵਰ ਵੱਲੋਂ ਇਸ ਗੱਡੀ ਨੂੰ ਸਹੀ ਜਗ੍ਹਾ ਤੇ ਖੜ੍ਹੇ ਕੀਤੇ ਜਾਣ ਵਾਸਤੇ ਉਸ ਨੂੰ ਪਿੱਛੇ ਕੀਤਾ ਜਾ ਰਿਹਾ ਸੀ ਤਾਂ ਇਸ ਗੱਡੀ ਦਾ ਆਖਰੀ ਡੱਬਾ ਪਟੜੀ ਤੋਂ ਹੇਠਾਂ ਉਤਰ ਗਿਆ। ਉਥੇ ਹੀ ਇਹ ਹਾਦਸਾ ਰੇਲ ਗੱਡੀ ਦੇ ਪਿਛਲੇ ਡੱਬੇ ਵਿੱਚ ਗਾਰਡ ਦੇ ਨਾ ਹੋਣ ਕਾਰਨ ਵੀ ਵਾਪਰਿਆ ਹੈ। ਇਸ ਹਾਦਸੇ ਦੀ ਜਾਣਕਾਰੀ ਮਿਲਣ ਤੇ ਜਿੱਥੇ ਰੇਲਵੇ ਵਿਭਾਗ ਦੇ ਸਟੇਸ਼ਨ ਮਾਸਟਰ ਅਸ਼ੋਕ ਕੁਮਾਰ ਜੀ ਆਰ ਪੀ ਅਤੇ ਪੁਲਿਸ ਪਾਰਟੀ ਨਾਲ ਪਹੁੰਚੇ ਅਤੇ ਉਨ੍ਹਾਂ ਵੱਲੋਂ ਰਾਹਤ ਕਾਰਜ ਸ਼ੁਰੂ ਕੀਤੇ ਗਏ ਅਤੇ ਗੱਡੀ ਦੇ ਹੇਠਾਂ ਉੱਤਰੇ ਹੋਏ ਡੱਬੇ ਨੂੰ ਮੁੜ ਪਟੜੀ ਤੇ ਲਿਆਂਦਾ ਗਿਆ।
ਅਗਰ ਪਿੱਛੇ ਬਿਜਲੀ ਦੇ ਖੰਭੇ ਨਾਲ ਇਹ ਡੱਬਾ ਟਕਰਾ ਜਾਂਦਾ ਤਾਂ ਭਾਰੀ ਨੁਕਸਾਨ ਹੋ ਸਕਦਾ ਸੀ। 58 ਡੱਬਿਆ ਦੀ ਗਿਣਤੀ ਵਾਲੀ ਮਾਲ ਗੱਡੀ ਖਾਦ ਉਤਾਰਨ ਲਈ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਉਪਰ ਪਹੁੰਚੀ ਸੀ। ਇਸ ਗੱਡੀ ਦੇ ਕਾਰਨ ਕਈ ਘੰਟਿਆਂ ਤੱਕ ਬਹੁਤ ਸਾਰੀਆਂ ਗੱਡੀਆਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …