ਆਈ ਤਾਜ਼ਾ ਵੱਡੀ ਖਬਰ
ਕਹਿੰਦੇ ਹਨ ਹਰ ਇੱਕ ਇਨਸਾਨ ਵਿਚ ਕੋਈ ਨਾ ਕੋਈ ਕਲਾ ਪਰਮਾਤਮਾ ਭਰ ਕੇ ਸਰੂਰ ਭੇਜਦੇ ਹਨ । ਪਰ ਜੇਕਰ ਮਨੁੱਖ ਆਪਣੇ ਇਸ ਹੁਨਰ ਦੀ ਪਛਾਣ ਕਰ ਕੇ ਆਪਣੇ ਹੁਨਰ ਵਿੱਚ ਨਿਖਾਰ ਕਰ ਲਵੇ ਤਾਂ ਪੂਰੀ ਦੁਨੀਆਂ ਦੇ ਵਿੱਚ ਉਹ ਇਨਸਾਨ ਆਪਣੇ ਹੁਨਰ ਕਰਕੇ ਪਛਾਣੀਆਂ ਜਾਦਾ ਹੈ । ਇਸ ਦੇ ਚਲਦੇ ਇਕ ਦਿਵਿਆਂਗ ਬੱਚੇ ਨੇ ਆਪਣੇ ਟੈਲੇਂਟ ਦੇ ਜ਼ਰੀਏ ਕੁਝ ਇਸ ਤਰ੍ਹਾਂ ਦੇ ਨਾਲ ਚਿੱਤਰਾਂ ਨੂੰ ਨਿਖਾਰਿਆ ਕਿ ਉਸ ਦੀ ਚਿੱਤਰਕਾਰੀ ਵੇਖ ਕੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੀ ਦੰਗ ਰਹਿ ਗਏ । ਦਰਅਸਲ ਮੱਧ ਪ੍ਰਦੇਸ਼ ਦੇ ਆਯੁਸ਼ ਕੁੰਡਲ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਮਿਲੇ । ਜਿਸ ਦੀ ਚਿੱਤਰਕਾਰੀ ਵੇਖ ਕੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਇੰਨੇ ਜ਼ਿਆਦਾ ਖ਼ੁਸ਼ ਹੋਏ ਕਿ ਉਨ੍ਹਾਂ ਵੱਲੋਂ ਆਯੂਸ਼ ਕੁੰਡਲ ਦੀਆਂ ਖੂਬ ਤਾਰੀਫਾਂ ਕੀਤੀਆਂ ਗਈਆਂ ।
ਦੱਸ ਦੇਈਏ ਕਿ ਆਯੂਸ਼ ਕੁੰਡਲ ਆਪਣੇ ਪੈਰਾਂ ਦੀਆਂ ਉਂਗਲੀਆਂ ਨਾਲ ਪੇਂਟਿੰਗ ਬ੍ਰਸ਼ ਫੜ ਕੇ ਕੈਨਵਾਸ ਤੇ ਜਾਦੂ ਉਕੇਰ ਦੇਣ ਦੇ ਵਿੱਚ ਮਾਹਰ ਹਨ । ਜ਼ਿਕਰਯੋਗ ਹੈ ਕਿ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਜਿੱਥੇ ਆਯੁਸ਼ ਦੀ ਪੇਂਟਿੰਗ ਨੂੰ ਵੇਖ ਕੇ ਉਸ ਦੀਆਂ ਖੂਬ ਤਾਰੀਫਾਂ ਕੀਤੀਆਂ ਉੱਥੇ ਹੀ ਉਨ੍ਹਾਂ ਨੂੰ ਖ਼ੁਦ ਲਈ ਵੀ ਪ੍ਰੇਰਕ ਦੱਸਿਆ ਤੇ ਨਾਲ ਹੀ ਖ਼ੁਦ ਦੇ ਟਵਿੱਟਰ ਅਕਾਊਂਟ ਤੋਂ ਆਯੂਸ਼ ਨੂੰ ਫੌਲੋ ਵੀ ਕੀਤਾ ।
ਨਾਲ ਹੀ ਆਪਣੇ ਟਵਿੱਟਰ ਅਕਾਉਂਟ ਤੇ ਲਿਖਿਆ ਇਸ ਲਈ ਫੋਲੋ ਕਰ ਰਿਹਾ ਹਾਂ ਤਾਂ ਕਿ ਪ੍ਰੇਰਨਾ ਮਿਲਦੀ ਰਹੇ ।ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਅਠਾਰਾਂ ਸਾਲ ਦੇ ਆਯੂਸ਼ ਕੁੰਡਲ ਨੂੰ ਬਚਪਨ ਤੋਂ ਇਕ ਬਿਮਾਰੀ ਨੇ ਘੇਰ ਲਿਆ ਸੀ ਇਸ ਬੀਮਾਰੀ ਕਰਕੇ ਉਹ ਨਾ ਤਾਂ ਹੋ ਸਕਦਾ ਹੈ ਅਤੇ ਨਾ ਹੀ ਤੁਰ ਸਕਦਾ ਹੈ ।
ਪਰ ਇਸ ਬੱਚੇ ਨੇ ਆਪਣੇ ਟੈਲੇਂਟ ਨੂੰ ਖ਼ੂਬ ਨਿਖਾਰਿਆ ਤੇ ਉਸ ਨੇ ਆਪਣੀ ਕਮਜ਼ੋਰੀ ਨੂੰ ਆਪਣੀ ਤਾਕਤ ਬਣਾ ਲਿਆ । ਉਸ ਨੇ ਪੈਰਾਂ ਨਾਲ ਬਰੱਸ਼ ਫਡ਼ ਕੇ ਖੂਬਸੂਰਤ ਪੇਂਟਿੰਗ ਬਣਾਉਣੀ ਸ਼ੁਰੂ ਕਰ ਦਿੱਤੀ । ਹੌਲੀ ਹੌਲੀ ਆਯੁਸ਼ ਦੇ ਵਿੱਚ ਏਨਾ ਜ਼ਿਆਦਾ ਨਿਖਾਰ ਆਇਆ ਕਿ ਉਹ ਖ਼ੂਬਸੂਰਤ ਚਿੱਤਰ ਆਪਣੇ ਪੈਰਾਂ ਦੇ ਨਾਲ ਉਲੀਕਣੇ ਸ਼ੁਰੂ ਹੋ ਗਿਆ । ਜਿਸ ਦੇ ਚੱਲਦੇ ਹੁਣ ਜੋ ਵੀ ਆਯੁਸ਼ ਦੀ ਖੂਬਸੂਰਤ ਪੇਂਟਿੰਗ ਦੇਖਦਾ ਹੈ ਉਸ ਦੀ ਤਾਰੀਫ਼ ਕੀਤੇ ਬਿਨਾਂ ਨਹੀਂ ਰੁਕਦਾ । ਇਨਾਂ ਹੀ ਆਯੁਸ਼ ਕੋਲੋਂ ਬਹੁਤ ਸਾਰੇ ਲੋਕ ਕਈ ਤਰ੍ਹਾਂ ਦੀਆਂ ਪ੍ਰੇਰਨਾਵਾਂ ਵੀ ਲੈ ਕੇ ਜਾਂਦੇ ਹਨ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …