ਆਈ ਤਾਜ਼ਾ ਵੱਡੀ ਖਬਰ
ਦਿਨੋ-ਦਿਨ ਵਿਗਿਆਨ ਤਰੱਕੀ ਕਰ ਰਿਹਾ ਹੈ ਉਥੇ ਹੀ ਲੋਕਾਂ ਦੀਆਂ ਸਹੂਲਤਾਂ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਦਾ ਨਿਰਮਾਣ ਕੀਤਾ ਗਿਆ ਹੈ। ਜਿੱਥੇ ਹਰ ਉਸ ਇਨਸਾਨ ਦੀ ਜਿੰਦਗੀ ਵਿੱਚ ਰੋਜ਼ ਮਰਾ ਦੀ ਵਰਤੋਂ ਵਿੱਚ ਆਉਣ ਵਾਲੀਆਂ ਇਹ ਬਹੁਤ ਸਾਰੀਆਂ ਚੀਜ਼ ਇਨਸਾਨ ਲਈ ਲਾਹੇਵੰਦ ਹਨ ਉਥੇ ਹੀ ਇਨ੍ਹਾਂ ਦੇ ਬਹੁਤ ਸਾਰੇ ਨੁਕਸਾਨ ਵੀ ਆਮ ਲੋਕਾਂ ਦੀ ਜ਼ਿੰਦਗੀ ਵਿਚ ਦੇਖਿਆ ਜਾ ਰਿਹਾ ਹੈ। ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਫੋਨ ਦੇ ਚੱਕਰ ਵਿਚ ਅਜਿਹੀਆਂ ਗਲਤੀਆਂ ਕੀਤੀਆਂ ਜਾਂਦੀਆਂ ਹਨ ਜਿਸ ਦਾ ਖਮਿਆਜਾ ਭੁਗਤਣਾ ਪੈ ਜਾਂਦਾ ਹੈ। ਬਹੁਤ ਸਾਰੇ ਨੌਜਵਾਨ ਤਸਵੀਰ ਲੈਣ ਸਮੇਂ ਜਿਥੇ ਆਪਣੀ ਸੁਰੱਖਿਆ ਨੂੰ ਵੀ ਭੁੱਲ ਜਾਂਦੇ ਹਨ ਉਥੇ ਹੀ ਵੱਖ ਵੱਖ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ।
ਹੁਣ ਤਲਾਬ ਦੇ ਕੰਢੇ ਤੇ ਤਿੰਨ ਦੋਸਤ ਸੈਲਫ਼ੀ ਲੈਂਦੇ ਸਮੇਂ ਇਸ ਹਾਦਸੇ ਦਾ ਸ਼ਿਕਾਰ ਹੋਏ ਹਨ ਜਿਥੇ ਇਕ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਗੁਰੂਗ੍ਰਾਮ ਦੇ ਪਾਲੜਾ ਪਿੰਡ ਤੋਂ ਸਾਹਮਣੇ ਆਈ ਹੈ, ਜਿੱਥੇ ਹੋਲੀ ਦੇ ਤਿਉਹਾਰ ਦੇ ਮੌਕੇ ਤੇ ਤਿੰਨ ਦੋਸਤ ਮੌਜ-ਮਸਤੀ ਕਰਦੇ ਹੋਏ ਸੈਲਫੀ ਲੈਣ ਦੇ ਸਮੇਂ ਪੈਰ ਫਿਸਲਣ ਕਾਰਨ ਤਲਾਅ ਵਿੱਚ ਡਿੱਗ ਗਏ। ਇਸ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਪਿੰਡ ਵਿੱਚ ਜਿੱਥੇ ਤਲਾਬ ਦੇ ਆਲੇ-ਦੁਆਲੇ ਲੋਕਾਂ ਦੀ ਸੁਰੱਖਿਆ ਵਾਸਤੇ ਚਾਰ ਦੀਵਾਰੀ ਕੀਤੀ ਗਈ ਹੈ ਅਤੇ ਤਲਾਬ ਦੇ ਅੰਦਰ ਜਾਣ ਲਈ ਗੇਟ ਲਗਾਏ ਗਏ ਹਨ।
ਉਥੇ ਹੀ ਤਿੰਨ ਨੌਜਵਾਨ ਗੇਟ ਦੇ ਰਾਹੀਂ ਅੰਦਰ ਦਾਖਲ ਹੋ ਗਏ ਅਤੇ ਸੈਲਫੀ ਲੈਣ ਦੀ ਕੋਸ਼ਿਸ਼ ਕਰ ਰਹੇ ਸਨ, ਉਸ ਸਮੇਂ ਵੀ ਤਲਾਬ ਦੇ ਕੰਢੇ ਤੇ ਜੰਜੀਰ ਬਣਾ ਕੇ ਸੈਲਫ਼ੀ ਲੈਂਦੇ ਸਮੇਂ ਇੱਕ ਦਾ ਪੈਰ ਫਿਸਲਣ ਕਾਰਨ ਦੋ ਨੌਜਵਾਨ ਤਲਾਬ ਵਿਚ ਡਿੱਗ ਗਏ , ਜਿਨ੍ਹਾਂ ਵਿੱਚੋਂ 17 ਸਾਲਾ ਲਲਿਤ ਨੂੰ ਉਸਦੇ ਤੀਸਰੇ ਦੋਸਤ ਵੱਲੋਂ ਬਾਹਰ ਕੱਢ ਲਿਆ ਗਿਆ, ਉੱਥੇ ਹੀ 17 ਸਾਲਾ ਰਾਹੁਲ ਨੂੰ ਬਚਾ ਨਹੀਂ ਸਕਿਆ।
ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਤਰ੍ਹਾਂ ਦੀ ਘਟਨਾ ਸਥਾਨ ਤੇ ਪਹੁੰਚੀਆ, ਜਿਨ੍ਹਾਂ ਵੱਲੋਂ ਗੋਤਾਖੋਰਾਂ ਨੂੰ ਬੁਲਾ ਕੇ 25 ਫੁੱਟ ਦੀ ਡੂੰਘਾਈ ਵਿੱਚੋਂ ਰਾਹੁਲ ਦੀ ਲਾਸ਼ ਨੂੰ ਬਰਾਮਦ ਕੀਤਾ ਗਿਆ। ਇਸ ਹਾਦਸੇ ਨਾਲ ਜਿੱਥੇ ਹੋਲੀ ਤੇ ਮੌਕੇ ਤੇ ਮੌਜ-ਮਸਤੀ ਕਰਨੀ ਇਹਨਾਂ ਨੌਜਵਾਨਾਂ ਨੂੰ ਮਹਿੰਗੀ ਪਈ ਹੈ ਉਥੇ ਹੀ ਬਾਕੀ ਲੋਕਾਂ ਵਿੱਚ ਵੀ ਡਰ ਵੇਖਿਆ ਜਾ ਰਿਹਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …