Breaking News

ਪੰਜਾਬ ਚ ਇਥੇ ਵਾਪਰਿਆ ਕਹਿਰ ਏਨੇ ਘਰਾਂ ਚ ਵਿਛੇ ਸਥਿਰ ਇਲਾਕੇ ਚ ਪਿਆ ਮਾਤਮ

ਆਈ ਤਾਜਾ ਵੱਡੀ ਖਬਰ 

ਪੰਜਾਬ ਵਿੱਚ ਸੜਕੀ ਹਾਦਸਿਆਂ ਦੌਰਾਨ ਹਰ ਰੋਜ਼ ਕੋਈ ਨਾ ਕੋਈ ਵਿਅਕਤੀ ਆਪਣੀ ਜਾਨ ਗੁਆ ਰਿਹਾ ਹੈ । ਹਾਲਾਂਕਿ ਦੇਸ਼ ਭਰ ਦੀਆਂ ਸੜਕਾਂ ਦੇ ਆਲੇ ਦੁਆਲੇ ਸੜਕੀ ਨਿਯਮਾਂ ਨੂੰ ਲੈ ਕੇ ਬਹੁਤ ਸਾਰੇ ਸੜਕੀ ਨਿਯਮ ਲਿਖੇ ਗਏ ਹਨ । ਪਰ ਲੋਕ ਇਨ੍ਹਾਂ ਨਿਯਮਾਂ ਦੀ ਹੁਣ ਪਾਲਣਾ ਕਰਨ ਦੀ ਬਜਾਏ ਸਗੋਂ ਇੰਨੀ ਜ਼ਿਆਦਾ ਲਾਪ੍ਰਵਾਹੀ ਵਰਤ ਰਹੇ ਹਨ ਹਰ ਰੋਜ਼ ਕਈ ਲੋਕ ਵੱਡੇ ਸੜਕੀ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ । ਹਰ ਰੋਜ਼ ਕਈ ਕੀਮਤੀ ਜਾਨਾਂ ਤੇ ਕਈ ਪਰਿਵਾਰ ਇਨ੍ਹਾਂ ਸੜਕੀ ਹਾਦਸਿਆਂ ਦੌਰਾਨ ਤਬਾਹ ਹੋ ਰਹੇ ਹਨ । ਇਸੇ ਵਿਚਕਾਰ ਇਕ ਹੋਰ ਭਿਆਨਕ ਸੜਕ ਹਾਦਸੇ ਦੇ ਚੱਲਦੇ ਤਿੱਨ ਘਰਾਂ ਦੇ ਵਿੱਚ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ ।

ਦਰਅਸਲ ਭਗਤਾ ਭਾਈ ਨੇਡ਼ਲੇ ਪਿੰਡ ਸਿਰੀਏਵਾਲਾ ਵਿਖੇ ਸ਼ਹੀਦ ਲੈਫ ਜਸਮੇਲ ਸਿੰਘ ਦੀ ਸਮਾਧ ਨੇੜੇ ਬੀਤੀ ਰਾਤ ਇਕ ਸਾਈਕਲ ਨੂੰ ਕਿਸੇ ਅਣਪਛਾਤੇ ਵਾਹਨ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ । ਇਹ ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਤੇ ਸਵਾਰ ਤਿੱਨ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ । ਦੱਸਿਆ ਜਾ ਰਿਹਾ ਹੈ ਇਸ ਦੌਰਾਨ ਸਾਹਮਣੇ ਤੋਂ ਆ ਰਹੀ ਕਿਸੇ ਗੱਡੀ ਨੇ ਜ਼ਬਰਦਸਤ ਟੱਕਰ ਮਾਰੀ ਸੀ ਜਿਸ ਨਾਲ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਜਦੋਂ ਆਲੇ ਦੁਆਲੇ ਦੇ ਲੋਕਾਂ ਦੀ ਮੱਦਦ ਦੇ ਨਾਲ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਉਥੇ ਡਾਕਟਰਾਂ ਦੇ ਵੱਲੋਂ ਇਨ੍ਹਾਂ ਤਿੰਨਾਂ ਵਿਅਕਤੀਆਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਹ ਘਟਨਾ ਕਰੀਬ ਸਵਾ ਕੁ ਅੱਠ ਵਜੇ ਦੀ ਹੈ । ਜਿਸ ਦੌਰਾਨ ਇਕੋ ਪਿੰਡ ਦੇ ਤਿੰਨ ਵਿਅਕਤੀ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੀ ਸੀ ਕੀ ਵਕਤ ਨੇ ਐਸਾ ਦਾਅ ਖੇਡਿਆ ਕਿ ਤਿੰਨ ਘਰਾਂ ਦੇ ਵਿੱਚ ਸੱਥਰ ਵਿਛ ਗਏ ।

ਮਿਲੀ ਜਾਣਕਾਰੀ ਮੁਤਾਬਕ ਪਿੰਡ ਸਿਰੀਏ ਵਾਲਾ ਸਾਈਡ ਤੋਂ ਇਕ ਮੋਟਰ ਸਾਈਕਲ ’ਤੇ ਸੁਖਜੀਤ ਸਿੰਘ ਪੁੱਤਰ ਨਾਹਰ ਸਿੰਘ, ਸਤਪਾਲ ਸਿੰਘ ਉਰਫ ਸੱਤਾ ਪੁੱਤਰ ਹਰਦਿਆਲ ਸਿੰਘ ਅਤੇ ਦਰਸ਼ਨ ਸਿੰਘ ਪੁੱਤਰ ਬਖਸ਼ੀਸ਼ ਸਿੰਘ ਤਿੰਨੇ ਵਾਸੀ ਡੋਡ ਆਪਣੇ ਕੰਮ ਤੋਂ ਵਾਪਸ ਆਪਣੇ ਪਿੰਡ ਡੋਡ ਆ ਰਹੇ ਸਨ। ਉਥੇ ਹੀ ਮੌਕੇ ਤੇ ਪੁਲੀਸ ਨੇ ਪਹੁੰਚ ਕੇ ਹੁਣ ਮਾਮਲੇ ਦੀ ਜਾਂਚ ਪਡ਼ਤਾਲ ਸ਼ੁਰੂ ਕਰ ਦਿੱਤੀ ਹੈ ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …