ਆਈ ਤਾਜਾ ਵੱਡੀ ਖਬਰ
ਇਸ ਵੇਲੇ ਸਾਰੇ ਪੰਜਾਬ ਅਤੇ ਦੇਸ਼ ਵਿਚ ਕਿਸਾਨ ਬਿੱਲ ਦਾ ਮੁੱਦਾ ਹੀ ਗਰਮਾਇਆ ਹੋਇਆ ਹੈ। ਇਸ ਬਿੱਲ ਦਾ ਕਿਸਾਨ ਵਿਰੋਧ ਕਰ ਰਹੇ ਹਨ। ਵੱਖ ਵੱਖ ਥਾਵਾਂ ਤੇ ਇਸ ਦੇ ਵਿਰੋਧ ਵਿਚ ਧਰਨੇ ਅਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਪੰਜਾਬ ਬੰਦ ਦਾ ਸਦਾ ਵੀ ਦਿੱਤਾ ਜਾ ਚੁੱਕਾ ਹੈ। ਹੁਣ ਇਹਨਾਂ ਪ੍ਰਦਰਸ਼ਨ ਦਾ ਕਰਕੇ ਇੱਕ ਫੈਸਲਾ ਲਿਆ ਗਿਆ ਹੈ 26 ਸਤੰਬਰ ਦੀ ਰਾਤ 12 ਵਜੇ ਤੱਕ ਲਈ।
ਖੇਤੀ ਬਿੱਲਾਂ ਦੇ ਵਿ -ਰੋ -ਧ ‘ਚ ਕਿਸਾਨ ਜਥੇਬੰਦੀਆਂ ਨੇ ਰੇਲ ਆਵਾਜਾਈ ਜਾਮ ਕਰਨ ਦਾ ਐਲਾਨ ਕੀਤਾ ਹੈ। ਅਜਿਹੇ ‘ਚ ਰੇਲ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਫਿਰੋਜ਼ਪੁਰ ਰੇਲ ਮੰਡਲ ਨੇ ਅੰਮਿ੍ਤਸਰ ਤੋਂ ਚੱਲਣ ਵਾਲੀਆਂ ਸਾਰੀਆਂ 14 ਸਪੈਸ਼ਲ ਰੇਲਗੱਡੀਆਂ ਨੂੰ 24 ਸਤੰਬਰ ਸਵੇਰੇ ਛੇ ਵਜੇ ਤੋਂ 26 ਸਤੰਬਰ ਰਾਤ 12 ਵਜੇ ਤਕ ਰੱਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਜਿਹੜੇ ਯਾਤਰੀਆਂ ਨੇ ਇਨ੍ਹਾਂ ਦਿਨਾਂ ਲਈ ਟਿਕਟਾਂ ਬੁੱਕ ਕਰਵਾਈਆਂ ਹਨ, ਉਨ੍ਹਾਂ ਨੂੰ ਪੂਰੇ ਪੈਸੇ ਵਾਪਸ ਕੀਤੇ ਜਾਣਗੇ।
ਬੁੱਧਵਾਰ ਨੂੰ ਡੀਆਰਐੱਮ ਨੇ ਇਸ ਸਬੰਧੀ ਮੀਟਿੰਗ ਕੀਤੀ ਤੇ ਵੀਡੀਓ ਕਾਨਫਰੰਸਿੰਗ ਰਾਹੀਂ ਸਥਾਨਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਆਦੇਸ਼ ਅਨੁਸਾਰ ਅੰਮਿ੍ਤਸਰ ਤੋਂ ਚੱਲਣ ਵਾਲੀ ਮੁੰਬਈ ਸੈਂਟਰਲ, ਅੰਮਿ੍ਤਸਰ ਤੋਂ ਕੋਲਕਾਤਾ, ਅੰਮਿ੍ਤਸਰ ਤੋਂ ਨਿਊ ਜਲਪਾਈਗੁੜੀ, ਅੰਮਿ੍ਤਸਰ ਤੋਂ ਬਾਂਦਰਾ ਟਰਮੀਨਲ, ਅੰਮਿ੍ਤਸਰ ਤੋਂ ਨੰਦੇੜ ਸਾਹਿਬ, ਅੰਮਿ੍ਤਸਰ ਤੋਂ ਹਰਿਦੁਆਰ, ਅੰਮਿ੍ਤਸਰ ਤੋਂ ਜੈਨਗਰ, ਅੰਮਿ੍ਤਸਰ ਤੋਂ ਨਵੀਂ ਦਿੱਲੀ, ਅੰਮਿ੍ਤਸਰ ਤੋਂ ਡਿਬਰੂਗੜ੍ਹ, ਧਨਬਾਦ, ਕਲੋਨ ਟਰੇਨਾਂ ‘ਚ ਅੰਮਿ੍ਤਸਰ ਤੋਂ ਨਿਊ ਜਲਪਾਈਗੁੜੀ, ਜੈਨਗਰ ਤੇ ਬਾਂਦਰਾ ਟਰਮੀਨਲ ਸ਼ਾਮਲ ਹਨ। ਜੇਕਰ ਕਿਸਾਨਾਂ ਦਾ ਅੰਦੋਲਨ ਦੋ ਦਿਨ ਤੋਂ ਵੱਧਦਾ ਹੈ ਤਾਂ ਰੇਲ ਗੱਡੀਆਂ ਅੱਗੇ ਵੀ ਰੱਦ ਕੀਤੀਆਂ ਜਾ ਸਕਦੀਆਂ ਹਨ। ਉਥੇ ਮਾਲ ਗੱਡੀਆਂ ਬਾਰੇ ਪ੍ਰਦਰਸ਼ਨ ਦੀ ਸਥਿਤੀ ਦੇਖ ਨੂੰ ਵੇਖਦੇ ਹੋਏ ਨਿਰਦੇਸ਼ ਦਿੱਤੇ ਜਾਣਗੇ।
ਪੰਜਾਬ ਅਤੇ ਦੇਸ਼ ਵਿਦੇਸ਼ ਦੀਆਂ ਹਰ ਤਾਜੀਆਂ ਵੱਡੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਤੁਸੀਂ ਸਾਡੇ ਨਾਲ ਫੇਸਬੁੱਕ ਤੇ ਜੁੜ ਸਕਦੇ ਹੋ ਸਾਡਾ ਉਦੇਸ਼ ਸੱਚੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਾਉਣਾ ਹੈ। ਧੰਨਵਾਦ
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …