ਆਈ ਤਾਜਾ ਵੱਡੀ ਖਬਰ
ਬਹੁਤ ਸਾਰੇ ਕਲਾਕਾਰ ਅਜਿਹੇ ਹਨ ਜੋ ਆਪਣੇ- ਆਪਣੇ ਖੇਤਰ ਵਿੱਚ ਤਾ ਬੇਹੱਦ ਖੂਬਸੂਰਤ ਪ੍ਰਦਰਸ਼ਨ ਕਰਦੇ ਹਨ , ਨਾਲ ਹੀ ਦੂਜੇ ਪਾਸੇ ਉਹ ਕਲਾਕਾਰ ਆਪਣੇ ਖੇਤਰ ਦੇ ਨਾਲ ਨਾਲ ਰਾਜਨੀਤੀ ਵਿੱਚ ਵੀ ਪੈਰ ਜਮਾ ਚੁੱਕੇ ਹਨ । ਜਿਨ੍ਹਾਂ ਵਿੱਚੋਂ ਬਹੁਤ ਸਾਰੇ ਨਾਂ ਸਾਹਮਣੇ ਆਉਂਦੇ ਹਨ । ਉਦਾਹਰਣ ਵਜੋਂ ਸੰਨੀ ਦਿਉਲ ,ਮਾਹੀ ਗਿੱਲ, ਗੁਰਪ੍ਰੀਤ ਸਿੰਘ ਘੁੱਗੀ,ਦਿ ਗ੍ਰੇਟ ਖਲੀ , ਅਨਮੋਲ ਗਗਨ ਮਾਨ , ਸਿੱਧੂ ਮੂਸੇਵਾਲਾ ਆਦਿ । ਗੱਲ ਕੀਤੀ ਜਾਵੇ ਜੇਕਰ ਸੰਨੀ ਦਿਓਲ ਦੀ ਤਾਂ ਸੰਨੀ ਦਿਓਲ ਨੇ ਜਿੱਥੇ ਆਪਣੀਆਂ ਫ਼ਿਲਮਾਂ ਦੇ ਜ਼ਰੀਏ ਲੋਕਾਂ ਦਾ ਖੂਬ ਮਨੋਰੰਜਨ ਕੀਤਾ , ਉਥੇ ਹੀ ਸੰਨੀ ਦਿਓਲ ਦਾ ਕਿਸਾਨੀ ਅੰਦੋਲਨ ਦੇ ਕਾਰਨ ਕਾਫ਼ੀ ਵਿਰੋਧ ਹੋਇਆ ਸੀ । ਜਿਸ ਕਾਰਨ ਲੰਬੀ ਸਮੇਂ ਦੀ ਖਾਮੋਸ਼ੀ ਤੋਂ ਬਾਅਦ ਹੁਣ ਮਸ਼ਹੂਰ ਅਦਾਕਾਰ ਅਤੇ ਸੰਸਦ ਮੈਂਬਰ ਸਨੀ ਦਿਓਲ ਦੇ ਬਾਰੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ । ਦਰਅਸਲ ਹੁਣ ਸੰਨੀ ਦਿਓਲ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਦਿੱਤੀ ਹੈ ਤੇ ਉਨ੍ਹਾਂ ਦੀ ਇਸ ਵਾਰ ਚਿੱਠੀ ਲਿਖਣ ਦਾ ਕਾਰਨ ਹੈ ਕਿ ਦਿੱਲੀ ਪਠਾਨਕੋਟ ਹਵਾਈ ਸੇਵਾ ਬੰਦ ਹੋ ਗਈ ਹੈ ।
ਜਿਸ ਕਾਰਨ ਹੀ ਸੰਨੀ ਦਿਓਲ ਨੇ ਹਵਾਬਾਜ਼ੀ ਮੰਤਰੀ ਨੂੰ ਪੱਤਰ ਲਿਖ ਕੇ ਦੇਸ਼ ਦੀ ਰਾਜਧਾਨੀ ਤੋਂ ਪਠਾਨਕੋਟ ਨੂੰ ਹਵਾਈ ਉਡਾਣਾਂ ਮੁੜ ਤੋਂ ਸ਼ੁਰੂ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ । ਸਨੀ ਦਿਓਲ ਦੇ ਵੱਲੋਂ ਲਿਖੇ ਗਏ ਪੱਤਰ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਪਠਾਨਕੋਟ ਕਈ ਪੱਖਾਂ ਤੋਂ ਬਹੁਤ ਹੀ ਵੱਡੀ ਮਹੱਤਤਾ ਰੱਖਦਾ ਹੈ ਜਿਸ ਨਾਲ ਕਈ ਸਰਹੱਦਾਂ ਲੱਗਦੀਆਂ ਹਨ ।
ਉਨ੍ਹਾਂ ਲਿਖਿਆ ਕਿ ਪਠਾਨਕੋਟ ਹਿਮਾਲਿਅਾ ਦਾ ਨੀਵੇਂ ਪਹਾੜਾਂ ਦੇ ਪੈਰਾਂ ਵਿੱਚ ਵਸਿਆ ਇੱਕ ਅਜਿਹਾ ਸ਼ਹਿਰ ਹੈ ਜੋ ਕਈ ਖੂਬਸੂਰਤ ਥਾਂਵਾਂ ਤੇ ਜਾਣ ਵਾਲੇ ਸੈਲਾਨੀਆਂ ਦੇ ਲਈ ਇਕ ਮੁੱਖ ਰਸਤੇ ਵਜੋਂ ਕੰਮ ਆਉਂਦਾ ਹੈ । ਅੱਗੇ ਉਨ੍ਹਾਂ ਲਿਖਿਆ ਕਿ ਇਸ ਸ਼ਹਿਰ ਦੀ ਦੇਸ਼ ਦੀ ਸੁਰੱਖਿਆ ਦੇ ਮਾਮਲੇ ਵਿੱਚ ਵੀ ਬਹੁਤ ਵੱਡੀ ਮਹੱਤਤਾ ਹੈ , ਕਿਉਂਕਿ ਇੱਥੇ ਆਰਮੀ ਕੈਂਟ ਵੀ ਹੈ ।
ਜਿਸ ਕਾਰਨ ਫ਼ੌਜ ਦੇ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਵੱਖ ਵੱਖ ਵੱਖ ਹਿੱਸਿਆਂ ਚੋਂ ਪਠਾਨਕੋਟ ਆਉਂਦੇ ਜਾਂਦੇ ਹਨ । ਉਨ੍ਹਾਂ ਦੱਸਿਆ ਕਿ ਇਹ ਉਡਾਣ ਜੋ ਪਹਿਲਾਂ ਦਿੱਲੀ ਤੋਂ ਪਠਾਨਕੋਟ ਹਫ਼ਤੇ ਚ ਤਿੰਨ ਵਾਰ ਚਲਦੀ ਸੀ ਜਿਸ ਕਾਰਨ ਉਨ੍ਹਾਂ ਨੇ ਪਹਿਲਾਂ ਹੀ ਇਸ ਉਡਾਣ ਨੂੰ ਚਲਾਉਣ ਲਈ ਪੱਤਰ ਲਿਖਿਆ ਸੀ , ਪਰ ਉਡਾਣਾਂ ਦੀ ਗਿਣਤੀ ਵਧਾਉਣ ਦੀ ਬਜਾਏ ਸਗੋਂ ਇਸਨੂੰ ਬੰਦ ਕਰ ਦਿੱਤੇ ਜਾਣ ਤੇ ਹੁਣ ਸੰਨੀ ਦਿਓਲ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਹਵਾਬਾਜ਼ੀ ਮੰਤਰੀ ਨੂੰ ਪੱਤਰ ਲਿਖ ਕੇ ਇਸ ਉੱਪਰ ਹੈਰਾਨਗੀ ਪ੍ਰਗਟਾਈ ਤੇ ਨਾਲ ਹੀ ਇਸ ਸੇਵਾ ਨੂੰ ਮੁੜ ਤੋਂ ਚਾਲੂ ਕਰਨ ਦੀ ਮੰਗ ਵੀ ਕੀਤੀ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …