ਆਈ ਤਾਜਾ ਵੱਡੀ ਖਬਰ
ਇਕ ਪਾਸੇ ਰੂਸ ਅਤੇ ਯੂਕਰੇਨ ਵਿਚ ਜੰਗ ਲਗਾਤਾਰ ਵਧਦੀ ਹੋਈ ਦਿਖਾਈ ਦੇ ਰਹੀ ਹੈ । ਜਿਸ ਦੇ ਚਲਦੇ ਹੁਣ ਦੁਨੀਆ ਭਰ ਦੇ ਦੇਸ਼ ਇਸ ਸਮੇਂ ਕਾਫੀ ਚਿੰਤਾ ਦੇ ਵਿੱਚ ਨਜ਼ਰ ਆ ਰਹੇ ਨੇ ,ਵੱਖੋ ਵੱਖਰੇ ਦੇਸ਼ ਆਪਣੇ ਆਪਣੇ ਪੱਧਰ ਤੇ ਇਸ ਬਾਬਤ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ । ਰੂਸ ਤੇ ਯੂਕਰੇਨ ਦੇ ਵਿੱਚ ਲਗਾਤਾਰ ਵਧ ਰਿਹਾ ਤਣਾਅ ਦੂਸਰੇ ਦੇਸ਼ਾਂ ਦੀ ਹੁਣ ਚਿੰਤਾ ਵਧਾ ਰਿਹਾ ਹੈ । ਇਸੇ ਵਿਚਕਾਰ ਹੁਣ ਇੰਡੀਆ ਚ ਪੰਜਾਬ ਦੇ ਗੁਆਂਢੋ ਕਈ ਬੰਬ ਮਿਲੇ ਹਨ ।
ਜਿਸ ਕਾਰਨ ਹੁਣ ਦਹਿਸ਼ਤ ਦਾ ਮਾਹੌਲ ਵਧ ਚੁੱਕਿਆ ਹੈ । ਦਰਅਸਲ ਹਰਿਆਣਾ ਦੇ ਅੰਬਾਲਾ ਦੇ ਸ਼ਹਿਜ਼ਾਦਪੁਰ ਇਲਾਕੇ ਦੇ ਜੰਗਲ ਵਿੱਚ ਕੱਲ ਯਾਨੀ ਸ਼ੁੱਕਰਵਾਰ ਨੂੰ 230 ਬੰਬ ਬਰਾਮਦ ਹੋਏ ਹਨ । ਜਿਨ੍ਹਾਂ ਬਾਰੇ ਸੂਚਨਾ ਪ੍ਰਾਪਤ ਹੁੰਦੇ ਸਾਰ ਹੀ ਆਲੇ ਦੁਆਲੇ ਦੇ ਇਲਾਕੇ ਦੇ ਵਿਚ ਕਾਫੀ ਡਰ ਦਾ ਮਾਹੌਲ ਫੈਲ ਚੁੱਕਿਆ ਹੈ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਹ ਬੰਬ ਇੱਥੇ ਜ਼ਮੀਨ ਹੇਠਾਂ ਦੱਬੇ ਹੋਏ ਸਨ ।
ਇਹ ਬਹੁਤ ਪੁਰਾਣੇ ਹਨ ਅਤੇ ਇਨ੍ਹਾਂ ਨੂੰ ਜੰਗਾਲ ਲੱਗ ਚੁੱਕਿਆ ਹੈ । ਜਿਸ ਦੇ ਚੱਲਦੇ ਹੁਣੇ ਨਾ ਬੰਬਾਂ ਦਾ ਕੋਈ ਵੀ ਜ਼ਿਆਦਾ ਨੁਕਸਾਨ ਨਹੀਂ ਹੋਣ ਵਾਲਾ, ਉੱਥੇ ਹੀ ਬੰਬ ਮਿਲਣ ਦੀ ਸੂਚਨਾ ਤੇ ਨਜ਼ਦੀਕੀ ਥਾਣੇ ਦੀ ਪੁਲੀਸ ਵੀ ਮੌਕੇ ਤੇ ਪਹੁੰਚ ਗਈ ਜਿਨ੍ਹਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ । ਜਾਂਚ ਦੌਰਾਨ ਪੁਲੀਸ ਨੂੰ ਕਰੀਬ 232 ਤੋਪਖਾਨੇ ਬਰਾਮਦ ਹੋਏ ਤੇ ਇਨ੍ਹਾਂ ਨੂੰ ਭਾਰਤੀ ਫ਼ੌਜ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ ।
ਸ਼ਹਿਜ਼ਾਦਪੁਰ ਥਾਣੇ ਵਿਚ ਹੁਣ ਇਸ ਮਾਮਲੇ ਸੰਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ । ਦੱਸਦਈਏ ਕਿ ਪਿੰਡ ਵਾਸੀਆਂ ਨੇ ਸ਼ੁੱਕਰਵਾਰ ਨੂੰ ਅੰਬਾਲਾ ਪੁਲੀਸ ਨੂੰ ਸੂਚਿਤ ਕੀਤਾ ਕਿ ਸ਼ਹਿਜ਼ਾਦਪੁਰ ਖੇਤਰ ਚ ਜੰਗਲ ਚ ਵੱਡੀ ਗਿਣਤੀ ਬੰਬ ਪਏ ਹੋਏ ਹਨ। ਸੂਚਨਾ ਮਿਲਦੇ ਸਾਰ ਹੀ ਪੁਲੀਸ ਪ੍ਰਸ਼ਾਸਨ ਚ ਹੜਕੰਪ ਮੱਚ ਗਿਆ ਤੇ ਪੁਲੀਸ ਦੀ ਟੀਮ ਵੀ ਮੌਕੇ ਤੇ ਪਹੁੰਚ ਗਈ ਤੇ ਹੁਣ ਉਨ੍ਹਾਂ ਵੱਲੋਂ ਇਸ ਮਾਮਲੇ ਤੇ ਕਾਰਵਾਈ ਕੀਤੀ ਜਾ ਰਹੀ ਹੈ । ਪਰ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਆਲੇ ਦੁਆਲੇ ਦੇ ਇਲਾਕੇ ਦੇ ਲੋਕਾਂ ਵਿੱਚ ਕਾਫੀ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …