Breaking News

ਪੰਜਾਬ ਚ ਇਥੇ ਅਸਮਾਨੀ ਬਿਜਲੀ ਨੇ ਮਚਾਈ ਭਾਰੀ ਤਬਾਹੀ, ਮਚਿਆ ਹੜਕੰਪ

ਆਈ ਤਾਜਾ ਵੱਡੀ ਖਬਰ 

ਅਜੋਕੇ ਸਮੇਂ ਦੇ ਵਿਚ ਜਿੱਥੇ ਪੰਜਾਬ ਭਰ ਦੇ ਵਿੱਚ ਚੋਣਾਂ ਦਾ ਦੌਰ ਚੱਲ ਰਿਹਾ ਹੈ , ਹਰ ਕਿਸੇ ਦੇ ਵੱਲੋਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ । ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਮੌਸਮ ਦੀ ਤਾਂ ਮੌਸਮ ਵੀ ਇਨ੍ਹਾਂ ਦਿਨੀਂ ਕਾਫੀ ਸੁਹਾਵਨਾ ਨਜ਼ਰ ਆ ਰਿਹਾ ਹੈ। ਜਿੱਥੇ ਇਕ ਪਾਸੇ ਸਰਦੀ ਖ਼ਤਮ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਤੇ ਦੂਜੇ ਪਾਸੇ ਗਰਮੀ ਨੇ ਵੀ ਆਪਣਾ ਹਲਕਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪਰ ਕੱਲ੍ਹ ਰਾਤ ਤੋਂ ਪੰਜਾਬ ਦੇ ਕਈ ਇਲਾਕਿਆਂ ਵਿੱਚ ਪੈ ਰਹੀ ਹਲਕੀ ਹਲਕੀ ਬਾਰਿਸ਼ ਨੇ ਮੁੜ ਤੋਂ ਵਧ ਰਹੀ ਠੰਢ ਦਾ ਅਹਿਸਾਸ ਕਰਵਾ ਦਿੱਤਾ ਹੈ । ਦੂਜੇ ਪਾਸੇ ਸ਼ੁੱਕਰਵਾਰ ਸ਼ਨੀਵਾਰ ਦੀ ਰਾਤ ਦਰਮਿਆਨ ਪੈ ਰਹੇ ਮੀਂਹ ਨੇ ਇਕ ਥਾਂ ਤੇ ਅਜਿਹਾ ਹੜਕੰਪ ਮਚਾ ਦਿੱਤਾ ਜਿਸ ਕਾਰਨ ਕਈ ਘਰ ਸੜ ਕੇ ਸੁਆਹ ਹੋ ਚੁੱਕੇ ਹਨ ।

ਦਰਅਸਲ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਦੇਰ ਰਾਤ ਨੂੰ ਛੇਹਰਟਾ ਦੀ ਸੂਰਤਾ ਸਿੰਘ ਕਾਲੋਨੀ ਵਿਚ ਇਕ ਘਰ ਦੇ ਉੱਤੇ ਅਸਮਾਨੀ ਬਿਜਲੀ ਡਿੱਗ ਪਈ । ਅਸਮਾਨੀ ਬਿਜਲੀ ਡਿੱਗਣ ਦੇ ਨਾਲ ਘਰ ਵਿਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਪਰ ਗਨੀਮਤ ਰਹੀ ਹੈ ਕਿ ਇਸ ਘਟਨਾ ਦੌਰਾਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ । ਪਰ ਪਰਿਵਾਰ ਨੂੰ ਮਾਲੀ ਨੁਕਸਾਨ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉੱਥੇ ਹੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਰਾਤ ਤੋਂ ਪੈ ਰਹੀ ਹਲਕੀ ਬਾਰਿਸ਼ ਤੋਂ ਬਾਅਦ ਕਈ ਥਾਵਾਂ ਉੱਪਰ ਅਸਮਾਨੀ ਬਿਜਲੀ ਨੇ ਵੀ ਆਪਣਾ ਖੂਬ ਰੰਗ ਦਿਖਾਇਆ ਤੇ ਏਸੀ ਅਸਮਾਨੀ ਬਿਜਲੀ ਡਿੱਗਣ ਦੇ ਕਾਰਨ ਸੂਰਤ ਸਿੰਘ ਕਾਲੋਨੀ ਵਿਚ ਕਿਰਾਏ ਉੱਤੇ ਰਹਿੰਦੀ ਸੋਨੀਆ ਆਪਣੀ ਬਚੀ ਨਾਲ ਕਮਰੇ ਵਿਚ ਸੁੱਤੀ ਪਈ ਸੀ ਕਿ ਉਸੇ ਸਮੇਂ ਰਾਤ ਦੇ ਡੇਢ ਵਜੇ ਦੇ ਕਰੀਬ ਅਸਮਾਨੀ ਬਿਜਲੀ ਡਿੱਗਣ ਦੇ ਨਾਲ ਉਨ੍ਹਾਂ ਦੇ ਕਮਰੇ ਵਿੱਚ ਅੱਗ ਲੱਗ ਗਈ ।

ਸੇਕ ਲੱਗਣ ਤੇ ਜਦੋਂ ਸੋਨੀਆ ਨੇ ਦੇਖਿਆ ਤਾਂ ਉਹ ਹੱਕੀ ਬੱਕੀ ਰਹਿ ਗਈ ਕਿ ਚਾਰੇ ਪਾਸੇ ਅੱਗ ਦੀਆਂ ਲਪਟਾਂ ਨੇ ਭਾਂਬੜ ਮਚਾਇਆ ਹੋਇਆ ਸੀ । ਉਸ ਵੱਲੋਂ ਰੌਲਾ ਪਾਉਣ ਤੇ ਮੁਹੱਲੇ ਦੇ ਲੋਕ ਇਕੱਠੇ ਹੋ ਗਏ ਤੇ ਦੋਹਾ ਮਾਵਾਂ ਧੀਆਂ ਨੂੰ ਸੁਰੱਖਿਅਤ ਕਮਰੇ ਵਿੱਚੋਂ ਬਾਹਰ ਕੱਢਿਆ ਗਿਆ । ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਦਮਕਲ ਵਿਭਾਗ ਦੀਆਂ ਟੀਮਾਂ ਨੂੰ ਦਿੱਤੀ ਗਈ । ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ।

ਨਾਲ ਹੀ ਕਮਰੇ ਵਿੱਚ ਪਏ ਗੈਸ ਸਿਲੰਡਰ ਕਿਸੇ ਤਰੀਕੇ ਬਾਹਰ ਕੱਢੇ ਤਾਂ ਜੋ ਅੱਗ ਹੋਰ ਵਧਣ ਤੋਂ ਰੋਕੀ ਜਾ ਸਕੇ । ਅੱਗ ਲੱਗਣ ਦੇ ਕਾਰਨ ਪੀਡ਼ਤ ਪਰਿਵਾਰ ਦਾ ਘਰ ਵਿੱਚ ਪਿਆ ਸਾਰਾ ਸਾਮਾਨ ਸੜ ਕੇ ਸਵਾਹ ਹੋ ਗਿਆ । ਜਿਸ ਕਾਰਨ ਹੁਣ ਪੀਡ਼ਤ ਪਰਿਵਾਰ ਵੱਲੋਂ ਪ੍ਰਸ਼ਾਸਨ ਦੇ ਕੋਲੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …