ਆਈ ਤਾਜਾ ਵੱਡੀ ਖਬਰ
ਡਾਕਟਰ ਨੂੰ ਜਿੱਥੇ ਰੱਬ ਦਾ ਦੂਜਾ ਰੂਪ ਮੰਨਿਆਂ ਜਾਂਦਾ ਹੈ, ਉਥੇ ਹੀ ਵਿਗਿਆਨੀਆਂ ਵੱਲੋਂ ਵੀ ਬਹੁਤ ਸਾਰੇ ਅਵਿਸ਼ਕਾਰ ਕੀਤੇ ਜਾ ਰਹੇ ਹਨ। ਜੋ ਲੋਕਾਂ ਨੂੰ ਹੈਰਾਨ ਕਰ ਦਿੰਦੇ ਹਨ। ਜਿਨ੍ਹਾਂ ਵੱਲੋਂ ਬਹੁਤ ਸਾਰੀਆਂ ਅਜਿਹੀਆਂ ਤਕਨੀਕਾਂ ਦੀ ਕਾਢ ਕੱਢੀ ਗਈ ਹੈ ਜੋ ਵਿਅਕਤੀ ਨੂੰ ਦੁਬਾਰਾ ਤੋਂ ਜ਼ਿੰਦਗੀ ਦੇ ਦਿੰਦੀਆਂ ਹਨ। ਪਰ ਕੁਝ ਮਾਮਲਿਆਂ ਵਿਚ ਲੋਕ ਆਖਦੇ ਹਨ ਕਿ ਜੀਣ-ਮਰਨ ਉਸ ਉਪਰ ਵਾਲੇ ਦੇ ਹੱਥ ਹੈ। ਬਹੁਤ ਸਾਰੇ ਲੋਕਾਂ ਨੂੰ ਜਿੱਥੇ ਮੌਤ ਦੇ ਮੂੰਹ ਵਿੱਚੋਂ ਡਾਕਟਰਾਂ ਦੀ ਮਦਦ ਨਾਲ ਬਾਹਰ ਕੱਢਿਆ ਜਾਂਦਾ ਹੈ। ਉਥੇ ਹੀ ਲੋਕਾਂ ਨੂੰ ਦਰਪੇਸ਼ ਆਉਣ ਵਾਲੀਆਂ ਬਹੁਤ ਸਾਰੀਆਂ ਚੁਣੌਤੀਆਂ ਨੂੰ ਡਾਕਟਰੀ ਵਿਗਿਆਨ ਵੱਲੋਂ ਹੱਲ ਕੀਤਾ ਗਿਆ ਹੈ।
ਹੁਣ ਮਰੇ ਹੋਏ ਬੰਦਿਆਂ ਨੂੰ ਦੁਬਾਰਾ ਜਿਉਂਦਾ ਕਰਨ ਵਾਸਤੇ ਅਮਰੀਕਾ ਵਿਚ ਇਹ ਵੱਡੀ ਖੋਜ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੈਡੀਕਲ ਸਾਈਂਸ ਵੱਲੋਂ ਹੁਣ ਸਾਇੰਸ ਦੇ ਖੇਤਰ ਵਿੱਚ ਮੌਤ ਨੂੰ ਵੀ ਆਪਣੇ ਹੱਥ ਵਿਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿੱਥੇ ਇਸ ਮੌਤ ਤੇ ਕਾਬੂ ਕਰਨ ਅਤੇ ਮੁਰਦਿਆਂ ਨੂੰ ਜ਼ਿੰਦਾ ਕਰਨ ਵਾਸਤੇ ਵਿਗਿਆਨੀਆਂ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿ ਮੁਰਦਿਆਂ ਨੂੰ ਫਿਰ ਤੋਂ ਜਿੰਦਾ ਕੀਤਾ ਜਾ ਸਕੇ। ਜਿੱਥੇ ਅਮਰੀਕਾ ਵਿੱਚ ਇਕ ਅਜੇਹੀ ਲੈਬ ਵਿੱਚ ਸਫਲ ਪ੍ਰਯੋਗ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਜਿਸ ਵਿਚ ਇਕ ਤਕਨੀਕ ਕ੍ਰਾਇਓਨਿਕਸ ਦੇ ਜ਼ਰੀਏ ਐਰੀਜੋਨਾ ਵਿੱਚ ਬਣਾਈ ਗਈ ਇਕ ਪ੍ਰਯੋਗਸ਼ਾਲਾ ਵਿੱਚ ਬਹੁਤ ਸਾਰੇ ਲੋਕਾਂ ਨੂੰ ਜੀਵਤ ਕਰਨ ਵਾਸਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਸੁਰੱਖਿਅਤ ਰੱਖਿਆ ਗਿਆ ਹੈ। ਇਨ੍ਹਾਂ ਵਿੱਚ ਬਹੁਤ ਸਾਰੀਆਂ ਲਾਸ਼ਾਂ ਉਹਨਾਂ ਅਮੀਰ ਲੋਕਾਂ ਦੀਆਂ ਹਨ ਜਿਨ੍ਹਾਂ ਵੱਲੋਂ ਆਪਣੇ ਮਨੁੱਖੀ ਸਰੀਰ ਨੂੰ ਪਹਿਲਾਂ ਹੀ ਇਨ੍ਹਾਂ ਵਿਗਿਆਨੀਆਂ ਦੇ ਹਵਾਲੇ ਕੀਤਾ ਗਿਆ ਹੈ ਅਤੇ ਜਿਸ ਵਾਸਤੇ ਉਨ੍ਹਾਂ ਵੱਲੋਂ ਮੋਟੀ ਰਕਮ ਅਦਾ ਕੀਤੀ ਗਈ ਸੀ।
ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਅਗਰ ਇਨਸਾਨ ਸੌ ਸਾਲ ਪਹਿਲਾਂ ਚੰਦਰਮਾ ਤੇ ਨਹੀਂ ਜਾ ਸਕਦਾ ਸੀ ਪਰ ਵਿਗਿਆਨੀਆਂ ਵੱਲੋਂ ਇਸ ਨੂੰ ਸੰਭਵ ਬਣਾਇਆ ਗਿਆ ਹੈ। ਇਸ ਤਰ੍ਹਾਂ ਹੀ ਹੁਣ ਵਿਗਿਆਨੀਆਂ ਵੱਲੋਂ ਇਸ ਤਕਨੀਕ ਰਾਹੀਂ ਮੁਰਦਿਆਂ ਵਿੱਚ ਵੀ ਜਾਨ ਪਾਉਣ ਦੀ ਖੋਜ ਕੀਤੀ ਜਾ ਰਹੀ ਹੈ। ਜਿੱਥੇ ਲੈਬ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਮ੍ਰਿਤਕ ਲਾਸ਼ਾਂ ਨੂੰ ਰੱਖਿਆ ਗਿਆ। ਉਥੇ ਹੀ ਵਿਗਿਆਨੀਆਂ ਵੱਲੋਂ ਇਹਨਾਂ ਨੂੰ ਮੁੜ ਜੀਵਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …