Breaking News

17 ਫਰਵਰੀ ਸਵੇਰੇ 9.00 ਵਜੇ ਤੋਂ ਦੁਪਹਿਰ 3.00 ਵਜੇ ਤੱਕ ਪੰਜਾਬ ਦਾ ਇਹ ਨੈਸ਼ਨਲ ਹਾਈਵੇ ਰਹੇਗਾ ਬੰਦ

ਆਈ ਤਾਜਾ ਵੱਡੀ ਖਬਰ  

ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਚੱਲਦੇ ਮਾਹੌਲ ਇਸ ਸਮੇਂ ਕਾਫੀ ਗਰਮਾਇਆ ਹੋਇਆ ਦਿਖਾਈ ਦੇ ਰਿਹਾ ਹੈ । ਸਿਆਸੀ ਪਾਰਟੀਆਂ ਇਨ੍ਹਾਂ ਚੋਣਾਂ ਨੂੰ ਜਿੱਤਣ ਦੀਆਂ ਤਿਆਰੀਆਂ ਵਿਚ ਰੁੱਝੀਆਂ ਹੋਈਆਂ ਹਨ । ਉਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੱਥੇ ਕੱਲ੍ਹ ਹੀ ਪੰਜਾਬ ਦੌਰੇ ਤੇ ਸਨ ਜਿੱਥੇ ਉਨ੍ਹਾਂ ਦੇ ਵੱਲੋਂ ਪੰਜਾਬੀਆਂ ਦੇ ਕਈ ਵੱਡੇ ਐਲਾਨ ਕੀਤੇ ਗਏ । ਉੱਥੇ ਹੀ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ 17 ਫਰਵਰੀ 2022 ਨੂੰ ਅਬੋਹਰ ਵਿਖੇ ਜਨਤਕ ਇਕੱਠ ਨੂੰ ਸੰਬੋਧਨ ਕਰਨ ਦੇ ਚਲਦਿਆਂ ਇਕ ਵੱਡਾ ਐਲਾਨ ਹੋ ਚੁੱਕਿਆ ਹੈ । ਦਰਅਸਲ ਉਨ੍ਹਾਂ ਦੇ ਇਸ ਸੰਬੋਧਨ ਦੇ ਕਾਰਨ ਗਿੱਦੜਬਾਹਾ-ਮਲੋਟ-ਅਬੋਹਰ ਨੈਸ਼ਨਲ ਹਾਈਵੇ 7 ਸਵੇਰੇ 9.00 ਵਜੇ ਤੋਂ ਬਾਅਦ ਦੁਪਹਿਰ 3.00 ਵਜੇ ਤੱਕ ਬੰਦ ਕਰਨ ਦਾ ਐਲਾਨ ਹੋ ਚੁੱਕਿਆ ਹੈ । ‘

ਉੱਥੇ ਹੀ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਰੂਟ ਦੇ ਬੰਦ ਹੋਣ ਦੇ ਕਾਰਨ ਹਰ ਤਰ੍ਹਾਂ ਦਾ ਟਰੈਫਿਕ ਬਾਦਲ, ਡੱਬਵਾਲੀ, ਸੀਤੋਗੁਣੋ ਰੋਡ ਤੋਂ ਜਾ ਕੇ ਅਬੋਹਰ ਜਾ ਸਕਦਾ ਹੈ। ਨਾਲ ਹੀ ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਨੈਸ਼ਨਲ ਹਾਈਵੇ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਅਾਮ ਨਾਗਰਿਕਾਂ ਅਤੇ ਐਮਰਜੈਂਸੀ ਗੱਡੀਆਂ ਦੇ ਸੁਚਾਰੂ ਢੰਗ ਲਈ ਵਿਸ਼ੇਸ਼ ਪ੍ਰਬੰਧ ਵੀ ਕੀਤੇ ਗਏ ਨੇ ।

ਇਹਨਾਂ ਬਦਲਵੇਂ ਪ੍ਰਬੰਧਾਂ ਸਬੰਧੀ ਜਾਣਕਾਰੀ ਦਿੰਦਿਆ ਉਹਨਾਂ ਦੱਸਿਆ ਕਿ ਜੋ ਟਰੈਫਿਕ ਬਠਿੰਡਾ ਵਾਲੇ ਪਾਸੋਂ ਗਿੱਦੜਬਾਹਾ, ਮਲੋਟ ਜਾਂ ਅਬੋਹਰ ਵਾਲੇ ਪਾਸੇ ਜਾਣਾ ਹੈ, ਉਸ ਨੂੰ ਹੁਣ ਵਾਇਆ ਬਠਿੰਡਾ ਤੋਂ ਘੁੱਦਾ, ਘੁੱਦੇ ਤੋਂ ਬਾਦਲ, ਬਾਦਲ ਤੋਂ ਲੰਬੀ ਅਤੇ ਲੰਬੀ ਤੋਂ ਮਲੋਟ ਜਾ ਸਕਦਾ ਹੈ।ਇਸ ਤੋਂ ਇਲਾਵਾ ਬਠਿੰਡਾ ਤੋਂ ਡੱਬਵਾਲੀ, ਡੱਬਵਾਲੀ ਤੋਂ ਸੀਤੋਗੁਣੋ ਅਤੇ ਅਬੋਹਰ ਪਹੁੰਚ ਸਕਦਾ ਹੈ।

ਇਸੇ ਤਰ੍ਹਾਂ ਹੀ ਅਬੋਹਰ ਤੋਂ ਬਠਿੰਡਾ ਜਾਣ ਵਾਲੇ ਵੀ ਇਸੇ ਰੂਟ ਦੀ ਵਰਤੋ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਸਾਰੇ ਰੂਟਾਂ ਦੇ ਵਿੱਚ ਤਬਦੀਲੀ ਹੋਣ ਦਾ ਕਾਰਨ ਹੈ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਆਮਦ ਨੂੰ ਲੈ ਕੇ ਹੁਣ ਸਤਾਰਾਂ ਫਰਵਰੀ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …