ਆਈ ਤਾਜਾ ਵੱਡੀ ਖਬਰ
ਪੰਜਾਬ ਵਿੱਚ ਹਰ ਰੋਜ਼ ਵੱਖ ਵੱਖ ਤਰੀਕੇ ਦੇ ਹਾਦਸਿਆਂ ਨਾਲ ਸਬੰਧਤ ਖ਼ਬਰਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ । ਜਿੱਥੇ ਕਈ ਹਾਦਸਿਆਂ ਦੇ ਚਲਦੇ ਕਈ ਵੱਡੀਆਂ ਵਾਰਦਾਤਾਂ ਵਾਪਰ ਜਾਂਦੀਆਂ ਹਨ । ਅਜਿਹਾ ਹੀ ਹਾਦਸਾ ਪਟਿਆਲਾ ਜ਼ਿਲ੍ਹਾ ਦੇ ਪਿੰਡ ਦੁਲਦੀ ਦੇ ਇਕ ਗ਼ਰੀਬ ਪਰਿਵਾਰ ਨਾਲ ਵਾਪਰਿਆ । ਜਿੱਥੇ ਇੱਕ ਘਰ ਦੇ ਵਿੱਚ ਧੀ ਦੇ ਵਿਆਹ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ ਸਨ । ਘਰ ਦੇ ਵਿਚ ਰਿਸ਼ਤੇਦਾਰਾਂ ਦਾ ਆਉਣ ਜਾਣ ਲੱਗਿਆ ਹੋਇਆ ਸੀ ਤੇ ਮੀਂਹ ਕਾਰਨ ਇਸ ਪਰਿਵਾਰ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਇਸ ਮੀਂਹ ਕਾਰਨ ਇਸ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ । ਜਿਸ ਦੇ ਹੇਠਾਂ ਤਿੰਨ ਔਰਤਾਂ ਅਤੇ ਇਕ ਹਲਵਾਈ ਆ ਗਿਆ ਤੇ ਉਨ੍ਹਾਂ ਦੇ ਕਈ ਸੱਟਾਂ ਲੱਗੀਆਂ ।
ਗਨੀਮਤ ਰਹੀ ਹੈ ਇਸ ਪੂਰੇ ਹਾਦਸੇ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ ਅਤੇ ਜਿਸ ਸਮੇਂ ਘਰ ਦੀ ਛੱਤ ਡਿੱਗੀ ਸੀ । ਉਸ ਸਮੇਂ ਉਸ ਤੋਂ ਕੁਝ ਸਮਾਂ ਪਹਿਲਾਂ ਵਿਆਹ ਵਾਲੀ ਕੁੜੀ ਘਰੋਂ ਬਾਹਰ ਗਈ ਸੀ । ਛੱਤ ਡਿੱਗਣ ਕਾਰਨ ਤਿੱਨ ਜ਼ਨਾਨੀਆਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਈਆ । ਜਿਸ ਵਿੱਚੋਂ ਇੱਕ ਜ਼ਨਾਨੀ ਦੀ ਲੱਤ ਟੁੱਟ ਗਈ ਅਤੇ ਦੂਜੀ ਔਰਤ ਦੀ ਬਾਂਹ ਟੁੱਟ ਗਈ ਅਤੇ ਇਕ ਦੀ ਲੱਤ ਬੁਰੀ ਤਰ੍ਹਾਂ ਦੇ ਨਾਲ ਟੁੱਟ ਗਈ ।
ਜ਼ਖ਼ਮੀਆਂ ਨੂੰ ਇਲਾਜ ਲਈ ਨਾਭਾ ਦੇ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ । ਉੱਥੇ ਹੀ ਇਸ ਬਾਬਤ ਗੱਲਬਾਤ ਕਰਦਿਆਂ ਹੋਇਆ ਵਿਆਹ ਵਾਲੀ ਕੁੜੀ ਦੇ ਪਿਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪਿਛਲੇ ਬਾਰਾਂ ਸਾਲਾਂ ਤੋਂ ਮੰਜੇ ਤੇ ਹੀ ਹਨ ਤੇ ਉਨ੍ਹਾਂ ਦੀ ਆਰਥਿਕ ਹਾਲਤ ਵੀ ਕਾਫੀ ਕਮਜ਼ੋਰ ਹੈ। ਰਿਸ਼ਤੇਦਾਰਾਂ ਅਤੇ ਲੋਕਾਂ ਦੀ ਮੱਦਦ ਦੇ ਨਾਲ ਉਹ ਆਪਣੀ ਧੀ ਦਾ ਵਿਆਹ ਕਰ ਰਹੇ ਸਨ । ਪਰ ਬੀਤੇ ਦਿਨੀਂ ਤੇਜ਼ ਬਾਰਿਸ਼ ਦੇ ਕਾਰਨ ਉਨ੍ਹਾਂ ਦੇ ਘਰ ਡਿੱਗ ਗਈ ।
ਜਿਸ ਕਾਰਨ ਉਨ੍ਹਾਂ ਦਾ ਬਹੁਤ ਨੁਕਸਾਨ ਹੋਇਆ ਹੈ । ਕਈ ਲੋਕ ਇਸ ਦੇ ਵਿੱਚ ਜ਼ਖ਼ਮੀ ਹੋਏ ਹਨ। ਜਿਸ ਦੇ ਚਲਦੇ ਹੁਣ ਉਨ੍ਹਾਂ ਵੱਲੋਂ ਪ੍ਰਸ਼ਾਸਨ ਅਤੇ ਸਰਕਾਰ ਤੇ ਕੋਲੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ । ਉਨ੍ਹਾਂ ਵੱਲੋਂ ਸਰਕਾਰ ਦੇ ਕੋਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੇ ਘਰ ਦਾ ਲੈਂਟਰ ਪੁਆਇਆ ਜਾਵੇ ਤੇ ਉਨ੍ਹਾਂ ਦੀ ਕੁਝ ਆਰਥਿਕ ਪੱਖੋਂ ਸਹਾਇਤਾ ਕੀਤੀ ਜਾਵੇ । ਜ਼ਿਕਰਯੋਗ ਹੈ ਕਿ ਇਸ ਦਰਦਨਾਕ ਹਾਦਸੇ ਦੇ ਵਾਪਰਨ ਤੋਂ ਬਾਅਦ ਪਰਿਵਾਰ ਵਿੱਚ ਕਾਫ਼ੀ ਨਾਮੋਸ਼ੀ ਦਾ ਮਾਹੌਲ ਹੈ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …