ਆਈ ਤਾਜਾ ਵੱਡੀ ਖਬਰ
ਅੱਜ ਦੇ ਦੌਰ ਵਿੱਚ ਜਿੱਥੇ ਬਹੁਤ ਸਾਰੇ ਲੋਕ ਕਈ ਤਰਾਂ ਦੀਆਂ ਬਿਮਾਰੀਆਂ ਦੀ ਚਪੇਟ ਵਿਚ ਆ ਜਾਂਦੇ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਘੱਟ ਜਾਂਦੀ ਹੈ। ਉਥੇ ਹੀ ਪੁਰਾਣੇ ਸਮੇਂ ਵਿੱਚ ਲੋਕਾਂ ਵੱਲੋਂ ਜਿਥੇ ਸਰੀਰਕ ਕਸਰਤ ਵਾਲਾ ਕੰਮ ਕੀਤਾ ਜਾਂਦਾ ਸੀ। ਅਤੇ ਬਿਨਾ ਮਿਲਾਵਟ ਤੋਂ ਖਾਣ-ਪੀਣ ਦੀਆਂ ਚੀਜ਼ਾਂ ਮੁਹਾਇਆ ਹੁੰਦੀਆਂ ਸਨ। ਦੁੱਧ ਘਿਓ ਹੀ ਉਨ੍ਹਾਂ ਦੀ ਅਸਲੀ ਖੁਰਾਕ ਹੁੰਦੇ ਸਨ। ਜਿੱਥੇ ਉਹ ਲੋਕ ਸਿਹਤਮੰਦ ਚੀਜ਼ਾਂ ਖਾਣ ਕਾਰਨ ਤੰਦਰੁਸਤ ਰਹਿੰਦੇ ਸਨ ਉਥੇ ਹੀ ਉਨ੍ਹਾਂ ਦੀ ਉਮਰ ਵੀ ਵਧੇਰੇ ਹੁੰਦੀ ਸੀ, ਜਿਸ ਕਾਰਨ ਉਹ ਬਿਮਾਰੀਆਂ ਦੀ ਚਪੇਟ ਵਿੱਚ ਵੀ ਨਹੀਂ ਆਉਂਦੇ ਸੀ। ਪਰ ਅੱਜ ਵੀ ਲੋਕਾਂ ਦੀ ਜੀਵਨ ਸ਼ੈਲੀ ਨੇ ਲੋਕਾਂ ਨੂੰ ਬਹੁਤ ਸਾਰੀਆਂ ਮੁਸੀਬਤਾਂ ਵਿਚ ਫਸਾ ਦਿਤਾ ਹੈ। ਹੁਣੇ ਇਸ ਮਸ਼ਹੂਰ ਹਸਤੀ ਦੀ ਹੋਈ ਅਚਾਨਕ ਮੌਤ, ਜਿਸ ਦਾ ਨਾਂ ਦਰਜ ਹੋਇਆ ਇਹ ਵੱਡਾ ਰਿਕਾਰਡ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਰਾਜਸਥਾਨ ਦੇ ਜ਼ਿਲ੍ਹਾ ਹਨੂੰਮਾਨਗੜ੍ਹ ਤੋਂ ਸਾਹਮਣੇ ਆਇਆ ਹੈ। ਜਿਥੇ 107 ਸਾਲਾਂ ਦੀ ਨੀਮਾ ਦੇਵੀ ਦਾ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਨ੍ਹਾਂ ਨੂੰ ਯੋਗਾ ਦਾਦੀ ਵਜੋਂ ਵੀ ਜਾਣਿਆ ਜਾਂਦਾ ਸੀ। ਉਥੇ ਹੀ ਬੁੱਧਵਾਰ ਨੂੰ ਉਨ੍ਹਾਂ ਦੇ ਘਰ ਵਿਚ ਉਨ੍ਹਾਂ ਦਾ ਅਚਾਨਕ ਦਿਹਾਂਤ ਹੋ ਗਿਆ। ਜਿਸ ਦੀ ਜਾਣਕਾਰੀ ਉਨ੍ਹਾਂ ਦੇ ਪੋਤਰੇ ਵੱਲੋਂ ਸਾਂਝੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਦਾਦੀ ਜਿੱਥੇ ਯੋਗਾ ਦਾਦੀ ਦੇ ਨਾਮ ਨਾਲ ਮਸ਼ਹੂਰ ਹੋਈ ਸੀ ਉਥੇ ਹੀ ਉਸ ਵੱਲੋਂ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਰਿਹਾ ਅਤੇ ਉਹ ਸਭ ਤੋਂ ਬਜ਼ੁਰਗ ਮਹਿਲਾ ਵੋਟਰ ਵਜੋਂ ਵੀ ਦਰਜ ਸੀ। ਜਿੱਥੇ ਉਨ੍ਹਾਂ ਵੱਲੋਂ ਆਪਣੀ ਜੀਵਨ ਸ਼ੈਲੀ ਨੂੰ ਬੇਹਤਰ ਬਣਾਉਣ ਵਾਸਤੇ ਯੋਗਾ ਦਾ ਸਹਾਰਾ ਲਿਆ ਗਿਆ।
ਉਥੇ ਹੀ ਉਹ ਆਪਣੇ ਖਾਣ-ਪੀਣ ਦਾ ਹਮੇਸ਼ਾ ਧਿਆਨ ਰੱਖਦੇ ਸਨ ਅਤੇ ਸਾਦਾ ਖਾਣਾ ਹੀ ਖਾਂਦੇ ਸਨ ਅਤੇ ਕਿਸੇ ਬਿਮਾਰੀ ਤੋਂ ਪੀੜਤ ਨਹੀਂ ਸਨ ਅਤੇ ਆਪਣਾ ਸਾਰਾ ਕੰਮ ਉਹ ਖੁਦ ਹੀ ਤੁਰਦੇ-ਫਿਰਦੇ ਹੋਏ ਕਰਦੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਨੂਹਾਂ ਵਿਖੇ ਕੀਤਾ ਗਿਆ ਹੈ। ਉਥੇ ਹੀ ਨੀਮਾ ਦੇਵੀ ਬਾਰੇ ਦੱਸਿਆ ਗਿਆ ਹੈ ਕਿ ਇਕ ਵਾਰ ਉਨ੍ਹਾਂ ਦੀ ਅੱਖ ਖਰਾਬ ਹੋਣ ਤੇ ਡਾਕਟਰਾਂ ਵੱਲੋਂ ਆਖਿਆ ਗਿਆ ਸੀ ਕੇ ਜੋ ਕਦੇ ਠੀਕ ਨਹੀਂ ਹੋ ਸਕਦੀ।
ਪਰ ਦਾਦੀ ਵੱਲੋਂ ਯੋਗਾ ਦੇ ਕਾਰਨ ਆਪਣੀ ਅੱਖ ਨੂੰ ਠੀਕ ਕਰ ਲਿਆ ਗਿਆ ਸੀ ਜਿਸ ਕਾਰਨ ਅਜੇ ਤੱਕ ਵੀ ਐਨਕਾਂ ਨਹੀਂ ਲਗਾਈਆਂ ਗਈਆਂ ਸਨ। ਉਨ੍ਹਾਂ ਦੇ ਦਿਹਾਂਤ ਤੇ ਵੱਖ ਵੱਖ ਲੋਕਾਂ ਵੱਲੋਂ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …