ਆਈ ਤਾਜ਼ਾ ਵੱਡੀ ਖਬਰ
ਅੱਜ ਕੱਲ੍ਹ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਵਿਦੇਸ਼ੀ ਧਰਤੀ ਤੇ ਜਾਣ ਦਾ ਰੁਝਾਨ ਏਨਾ ਜ਼ਿਆਦਾ ਵਧ ਚੁੱਕਿਆ ਹੈ ਕਿ ਨੌਜਵਾਨਾਂ ਦੇ ਵੱਲੋਂ ਵਿਦੇਸ਼ੀ ਧਰਤੀ ਤੇ ਜਾਣ ਲਈ ਵੱਖੋ ਵੱਖਰੇ ਰਸਤੇ ਅਪਨਾਏ ਜਾਂਦੇ ਹਨ । ਕਈ ਵਾਰ ਨੌਜਵਾਨਾਂ ਦੇ ਵੱਲੋਂ ਕੁਝ ਅਜਿਹੇ ਰਾਸਤੇ ਅਪਨਾਏ ਜਾਂਦੇ ਹਨ, ਜਿਸ ਦੇ ਚੱਲਦੇ ਕਈ ਵਾਰ ਉਹ ਨੌਜਵਾਨ ਕਈ ਵੱਡੀਆਂ ਮੁਸ਼ਕਲਾਂ ਵਿੱਚ ਫਸ ਜਾਂਦੇ ਹਨ । ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਏਅਰਪੋਰਟ ਤੋਂ ਸਾਹਮਣੇ ਆਇਆ। ਜਿੱਥੇ ਇਕ ਨੌਜਵਾਨ ਦੇ ਵਿੱਚ ਵਿਦੇਸ਼ੀ ਧਰਤੀ ਤੇ ਜਾਣ ਦਾ ਜਨੂੰਨ ਇੰਨਾ ਜ਼ਿਆਦਾ ਵਧ ਗਿਆ ਕਿ ਉਹ ਨੌਜਵਾਨ ਸੁਰੱਖਿਆ ਕੰਧ ਰਾਹੀ ਚੜ੍ਹ ਕੇ ਹਵਾਈ ਅੱਡੇ ਦੇ ਵਿੱਚ ਦਾਖ਼ਲ ਹੋ ਗਿਆ ।
ਦਾਖ਼ਲ ਹੋਣ ਤੋਂ ਬਾਅਦ ਉਹ ਉਸ ਇੰਡੀਆ ਐਕਸਪ੍ਰੈਸ ਦੀ ਫਲਾਈਟ ਤਕ ਜਾ ਪਹੁੰਚਿਆ , ਜੋ ਦੁਬਈ ਜਾ ਰਹੀ ਸੀ । ਹਾਲਾਂਕਿ ਇਸ ਤੋਂ ਪਹਿਲਾਂ ਉਹ ਜਹਾਜ਼ ਚ ਦਾਖ਼ਲ ਹੁੰਦਾ ਕੀ ਉਸੇ ਹੀ ਸਮੇਂ ਸੀ ਆਈ ਐੱਸ ਐੱਫ ਦੇ ਜਵਾਨਾਂ ਨੇ ਉਸ ਨੂੰ ਵੇਖ ਕੇ ਤੁਰੰਤ ਹਿਰਾਸਤ ਵਿੱਚ ਲੈ ਲਿਆ । ਉੱਥੇ ਹੀ ਇਸ ਨੌਜਵਾਨ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਨੌਜਵਾਨ ਵਿਦੇਸ਼ੀ ਧਰਤੀ ਤੇ ਜਾਣ ਦੀ ਇੱਛਾ ਰੱਖਦਾ ਸੀ ਤੇ ਇਸੇ ਇੱਛਾ ਸਦਕਾ ਉਹ ਇੱਥੇ ਏਅਰ ਪੋਰਟ ਤੇ ਪਹੁੰਚਿਆ ਸੀ ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਕਿ ਸੋਮਵਾਰ ਰਾਤ ਗਿਆਰਾਂ ਵਜੇ ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ ਤੋਂ ਅੰਮ੍ਰਿਤਸਰ ਤੋਂ ਸ਼ਾਰਜਾਹ ਲਈ ਉਡਾਣ ਭਰਨ ਤੋਂ ਪਹਿਲਾਂ ਰਨਵੇ ਤੇ ਖੜ੍ਹੀ ਸੀ ਇਸ ਦੌਰਾਨ ਇਕ ਵਿਅਕਤੀ ਏਅਰਪੋਰਟ ਦੀ ਕੰਧ ਟੱਪ ਕੇ ਵਿਅਕਤੀ ਅੰਦਰ ਦਾਖ਼ਲ ਹੋ ਗਿਆ ਤੇ ਜਹਾਜ਼ ਤਕ ਪਹੁੰਚ ਗਿਆ । ਪਰ ਉਹ ਜਦੋਂ ਫਲਾਈਟ ਦੇ ਅੰਦਰ ਬੈਠਣ ਲੱਗਾ ਤੇ ਉਸੇ ਸਮੇਂ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ।
ਜਿਸ ਤੋਂ ਬਾਅਦ ਉਸਦੇ ਕੋਲੋਂ ਜਾਂਚ ਪੜਤਾਲ ਕਰਦੇ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੌਜਵਾਨ ਨੇ ਦੱਸਿਆ ਕਿ ਉਹ ਵਿਦੇਸ਼ ਜਾ ਕੇ ਪੈਸੇ ਕਮਾਉਣਾ ਚਾਹੁੰਦਾ ਹੈ । ਇਸ ਲਈ ਉਹ ਕੰਧ ਟੱਪ ਕੇ ਅੰਦਰ ਦਾਖ਼ਲ ਹੋਇਆ । ਇੰਨਾ ਹੀ ਨਹੀਂ ਸਗੋਂ ਉਸ ਦੀ ਜੇਬ ਚ ਇਕ ਆਧਾਰ ਕਾਰਡ ਸਮੇਤ ਐਨਰੋਲਮੇਂਟ ਦੀ ਇਕ ਸਲਿੱਪ ਵੀ ਮਿਲੀ ਜੋ ਕਾਫੀ ਫਟੀ ਹੋਈ ਸੀ । ਫਿਲਹਾਲ ਉਸ ਦੇ ਸ਼ਬਦਾਂ ਤੋਂ ਕੁਝ ਵੀ ਸਪਸ਼ਟ ਨਹੀਂ ਹੋ ਰਿਹਾ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …