ਆਈ ਤਾਜ਼ਾ ਵੱਡੀ ਖਬਰ
ਜਿੱਥੇ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਲੋਹੜੀ ਦਾ ਤਿਉਹਾਰ ਲੋਕਾਂ ਦੇ ਵੱਲੋਂ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ , ਚਾਰੇ ਹੀ ਪਾਸੇ ਖ਼ੁਸ਼ੀਆਂ ਹੀ ਖ਼ੁਸ਼ੀਆਂ ਦਿਖਾਈ ਦੇ ਰਹੀਆਂ ਹਨ । ਹਰ ਕਿਸੇ ਦੇ ਵੱਲੋਂ ਇਸ ਨਵੇਂ ਸਾਲ ਤੋਂ ਬਾਅਦ ਆਏ ਤਿਉਹਾਰ ਦਾ ਸਵਾਗਤ ਕੀਤਾ ਜਾ ਰਿਹਾ ਹੈ। ਪਰ ਲੋਹੜੀ ਵਾਲੇ ਦਿਨ ਇਕ ਪਰਿਵਾਰ ਤੇ ਦੁੱਖਾਂ ਦਾ ਪਹਾੜ ਉਸ ਸਮੇਂ ਟੁੱਟ ਗਿਆ , ਜਦ ਇਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗ ਪਈ । ਦਿਲ ਦਹਿਲਾਉਣ ਵਾਲਾ ਇਹ ਹਾਦਸਾ ਵਾਪਰਿਆ । ਪਰ ਗਨੀਮਤ ਰਹੀ ਹੈ ਕਿ ਇਸ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ । ਪਰ ਘਰ ਦਾ ਸਾਰਾ ਸਾਮਾਨ ਟੁੱਟ ਕੇ ਚਕਨਾ ਚੂਰ ਹੋ ਗਿਆ ।
ਉਥੇ ਹੀ ਜਦੋਂ ਪਿੰਡ ਵਾਲਿਆਂ ਨੂੰ ਇਸ ਸਬੰਧੀ ਪਤਾ ਚੱਲਿਆ ਤਾਂ ਉਨ੍ਹਾਂ ਵੱਲੋਂ ਇਕੱਠੇ ਹੋ ਕੇ ਉਸ ਗ਼ਰੀਬ ਪਰਿਵਾਰ ਨੂੰ ਘਰ ਵਿੱਚੋਂ ਬਾਹਰ ਕੱਢਿਆ ਗਿਆ । ਜਿਸ ਦੌਰਾਨ ਉਸ ਪਰਿਵਾਰ ਦੇ ਹਲਕੀਆਂ ਸੱਟਾਂ ਵੱਜੀਆਂ ਪਰ ਭਾਰੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ । ਜ਼ਿਕਰਯੋਗ ਹੈ ਕਿ ਜਿੱਥੇ ਪੂਰਾ ਪੰਜਾਬ ਲੋਹੜੀ ਦੀਆਂ ਖੁਸ਼ੀਆਂ ਮਨਾ ਰਿਹਾ ਸੀ ਉੱਥੇ ਹੀ ਇਹ ਪਰਿਵਾਰ ਭੁੱਬਾਂ ਮਾਰ ਕੇ ਰੋਂਦਾ ਹੋਇਆ ਨਜ਼ਰ ਆਇਆ ।
ਅਜਿਹੇ ਪਰਿਵਾਰ ਦੇ ਹਾਲਾਤ ਵੇਖ ਕੇ ਹਰ ਕਿਸੇ ਦੀ ਅੱਖ ਨਮ ਹੋ ਰਹੀ ਸੀ । ਉੱਥੇ ਹੀ ਪੀਡ਼ਤ ਪਰਿਵਾਰਕ ਮੈਂਬਰ ਦੇ ਵੱਲੋਂ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਉਹ ਆਪਣੀ ਲੜਕੀ ਦੀ ਸ਼ਾਦੀ ਨੂੰ ਲੈ ਕੇ ਤਿਆਰੀਆਂ ਕਰ ਰਹੇ ਸਨ ਤੇ ਵਿਆਹ ਵਿੱਚ ਦੇਣ ਲਈ ਜੋ ਸਾਰਾ ਸਾਮਾਨ ਬਣਾਇਆ ਗਿਆ । ਉਹ ਇਸ ਭਿਆਨਕ ਹਾਦਸੇ ਵਿੱਚ ਚੁੱਕਣਾ ਚੂਰ ਹੋ ਗਿਆ ।
ਜਿਸ ਦੇ ਚੱਲਦੇ ਇਸ ਪਰਿਵਾਰ ਤੇ ਇਕਦਮ ਹੀ ਦੁੱਖਾਂ ਦਾ ਪਹਾੜ ਟੁੱਟ ਗਿਆ । ਉੱਥੇ ਹੀ ਠੰਢ ਦੇ ਮੌਸਮ ਵਿੱਚ ਸਿਰ ਤੇ ਛੱਤ ਤਕ ਨਹੀਂ ਰਹੀ ਹੈ ਤੇ ਉਨ੍ਹਾਂ ਦਾ ਸਭ ਕੁਝ ਬਰਬਾਦ ਹੋ ਚੁੱਕਿਆ ਹੈ। ਉੱਥੇ ਹੀ ਜਦੋਂ ਇਸ ਸਬੰਧੀ ਪਿੰਡ ਦੇ ਨੰਬਰਦਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਜ਼ਿਲਾ ਪ੍ਰਸ਼ਾਸਨ ਤੋਂ ਇਸ ਗ਼ਰੀਬ ਪਰਿਵਾਰ ਦੀ ਮੱਦਦ ਦੀ ਮੰਗ ਕੀਤੀ ਤਾਂ ਜੋ ਇਹ ਗ਼ਰੀਬ ਪਰਿਵਾਰ ਮੁੜ ਤੋਂ ਆਪਣਾ ਰਹਿਣ ਬਸੇਰਾ ਬਣਾ ਸਕੇ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …