ਆਈ ਤਾਜ਼ਾ ਵੱਡੀ ਖਬਰ
ਜਿਸ ਤਰ੍ਹਾਂ ਹਰ ਰੋਜ਼ ਅਪਰਾਧ ਨਾਲ ਸਬੰਧਤ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ, ਉਸਦੇ ਚਲਦੇ ਲੋਕਾਂ ਵਿਚ ਸੁਰੱਖਿਆ ਨੂੰ ਲੈ ਕੇ ਕਾਫ਼ੀ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ । ਹਰ ਰੋਜ਼ ਜਿਸ ਤਰ੍ਹਾਂ ਚੋਰੀਆਂ, ਠੱਗੀਆਂ ਦੇ ਨਾਲ ਸਬੰਧਤ ਵਾਰਦਾਤਾਂ ਸਾਹਮਣੇ ਆਉਂਦੀਆਂ ਹਨ , ਇੰਜ ਲੱਗਦਾ ਹੈ ਕਿ ਈਮਾਨਦਾਰੀ ਹੁਣ ਖ਼ਤਮ ਹੁੰਦੀ ਜਾ ਰਹੀ ਹੈ । ਪਰ ਅਜੇ ਵੀ ਕੁਝ ਲੋਕ ਆਪਣੀ ਈਮਾਨਦਾਰੀ ਦੇ ਨਾਲ ਕਈ ਤਰ੍ਹਾਂ ਦੀਆਂ ਮਿਸਾਲਾਂ ਕਾਇਮ ਕਰਦੇ ਹਨ ਤੇ ਅਜਿਹੀ ਹੀ ਇਕ ਈਮਾਨਦਾਰੀ ਦੀ ਮਿਸਾਲ ਵੇਖਣ ਨੂੰ ਮਿਲੀ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁਲਾਜ਼ਮਾ ‘ਚ ।
ਦਰਅਸਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਹਰ ਰੋਜ਼ ਦੁਨੀਆਂ ਭਰ ਦੇ ਵੱਖੋ ਵੱਖਰੇ ਕੋਨਿਆਂ ਤੋਂ ਲੋਕ ਆਉਂਦੇ ਹਨ ਤੇ ਗੁਰੂ ਸਾਹਿਬ ਦਾ ਦਰਸ਼ਨ ਕਰਦੇ ਹਨ । ਇਸੇ ਲੜੀ ਤਹਿਤ ਇਕ ਨੌਜਵਾਨ ਮੱਧ ਪ੍ਰਦੇਸ਼ ਤੋਂ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਚ ਦਰਸ਼ਨ ਕਰਨ ਪਹੁੰਚਿਆ । ਜਦ ਉਸਦੇ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ ਗਏ ਤਾ, ਗਗਨ ਸਿੰਘ ਨਾਮ ਦਾ ਇਹ ਸ਼ਰਧਾਲੂ ਸ੍ਰੀ ਗੁਰੂ ਗੋਬਿੰਦ ਨਿਵਾਸ ਵਿਖੇ ਸਰਾਂ ਦੇ ਵਿੱਚ ਪੈਂਹਠ ਹਜ਼ਾਰ ਰੁਪਏ ਰਹਿ ਗਏ ਸਨ।
ਜਦੋਂ ਸਰਾਂ ਦਾ ਸਫਾਈ ਕਰਮੀ , ਸਫ਼ਾਈ ਕਰਨ ਪਹੁੰਚਿਆ ਤਾਂ ਉਸ ਨੂੰ ਇਹ ਪੈਸੇ ਸਫ਼ਾਈ ਕਰਦਿਆਂ ਮਿਲੇ ਜਿਸ ਤੋਂ ਬਾਅਦ ਸਫ਼ਾਈ ਕਰਮਚਾਰੀ ਅਤੇ ਸਰਾਂ ਦੇ ਇੰਚਾਰਜ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਦੀ ਜਾਣਕਾਰੀ ਪ੍ਰਬੰਧਕਾਂ ਨੂੰ ਦਿੱਤੀ ਤੇ ਫਿਰ ਪ੍ਰਬੰਧਕਾਂ ਵੱਲੋਂ ਇਸ ਦੀ ਜਾਣਕਾਰੀ ਮੱਧ ਪ੍ਰਦੇਸ਼ ਤੋਂ ਆਏ ਸ਼ਰਧਾਲੂ ਗਗਨ ਸਿੰਘ ਨੂੰ ਦਿੱਤੀ ਗਈ ਤੇ ਫੋਨ ਕਰ ਕੇ ਉਸ ਦੇ ਪੈਸੇ ਉਸ ਨੂੰ ਵਾਪਸ ਕਰ ਦਿੱਤੇ ਗਏ ।
ਜਿਸ ਤੋਂ ਬਾਅਦ ਗਗਨ ਸਿੰਘ ਨਾਮ ਦੇ ਸ਼ਰਧਾਲੂਆਂ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਅਤੇ ਸਰਾਂ ਦੇ ਕਰਮਚਾਰੀਆਂ ਦਾ ਦਿਲੋਂ ਧੰਨਵਾਦ ਕੀਤਾ ਗਿਆ । ਬੇਹੱਦ ਹੀ ਦਿਲ ਨੂੰ ਸਕੂਨ ਦੇਣ ਵਾਲਾ ਇਹ ਮਾਮਲਾ ਸਾਹਮਣੇ ਆਇਆ ਹੈ , ਜਿਥੇ ਲੋਕ ਕਈ ਤਰ੍ਹਾਂ ਦੀਆਂ ਠੱਗੀਆਂ ਕਰ ਰਹੇ ਹਨ ਉੱਥੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁਲਾਜ਼ਮਾਂ ਨੇ ਆਪਣੀ ਇਮਾਨਦਾਰੀ ਦੀ ਮਿਸਾਲ ਕਾਇਮ ਕਰ ਦਿੱਤੀ ਹੈ । ਜਿਸ ਸੰਬੰਧੀ ਗੱਲਬਾਤ ਪੂਰੇ ਪੰਜਾਬ ਭਰ ਦੇ ਵਿੱਚ ਤੇਜ਼ੀ ਨਾਲ ਛਿੜੀ ਹੋਈ ਹੈ । ਹਰ ਕਿਸੇ ਦੇ ਵੱਲੋਂ ਇਨ੍ਹਾਂ ਮੁਲਾਜ਼ਮਾਂ ਦੀ ਇਮਾਨਦਾਰੀ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …