ਆਈ ਤਾਜ਼ਾ ਵੱਡੀ ਖਬਰ
ਅਗਲੇ ਸਾਲ 2022 ਦੇ ਵਿੱਚ ਦੇਸ਼ ਦੇ ਪੰਜ ਸੂਬਿਆਂ ਵਿਚ ਚੋਣਾਂ ਹੋਣ ਜਾ ਰਹੀਆਂ ਹਨ। ਉਥੇ ਹੀ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿਥੇ ਇਨ੍ਹਾਂ ਸੂਬਿਆਂ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਥੇ ਬਹੁਤ ਸਾਰੇ ਨਵੇਂ ਚਿਹਰੇ ਵੀ ਰਾਜਨੀਤਿਕ ਖੇਤਰ ਵਿਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਸਿਆਸਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਜਿੱਥੇ ਅਜਿਹੀਆਂ ਖ਼ਬਰਾਂ ਵੀ ਅਚਾਨਕ ਸਾਹਮਣੇ ਆ ਜਾਂਦੀਆਂ ਹਨ ਜੋ ਲੋਕਾਂ ਨੂੰ ਹੈਰਾਨ ਕਰ ਦਿੰਦੀਆਂ ਹਨ। ਜਿੱਥੇ ਵੱਖ-ਵੱਖ ਖੇਤਰਾਂ ਦੇ ਲੋਕਾਂ ਵੱਲੋਂ ਰਾਜਨੀਤੀ ਵਿਚ ਆ ਕੇ ਕਈ ਤਰ੍ਹਾਂ ਦੇ ਰਿਕਾਰਡ ਪੈਦਾ ਕੀਤੇ ਜਾ ਰਹੇ ਹਨ।
ਓਥੇ ਹੀ ਕੁਝ ਘਟਨਾਵਾਂ ਹਾਸੋਹੀਣ ਵੀ ਜਾਪਦੀਆਂ ਹਨ। ਹੁਣ ਇਸ ਪਿੰਡ ਵਿੱਚ ਸਰਪੰਚੀ ਉੱਤੇ ਖੜ੍ਹੇ ਬੰਦੇ ਨੂੰ ਸਿਰਫ ਇਕ ਹੀ ਵੋਟ ਪਈ ਹੈ ਜਿੱਥੇ ਪਤਨੀ ਵੱਲੋਂ ਵੋਟ ਨਹੀਂ ਪਾਈ ਗਈ ਜਿਸ ਕਾਰਨ ਉਸ ਨੂੰ ਵੱਡਾ ਝਟਕਾ ਲਗਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਇਹ ਮਾਮਲਾ ਗੁਜਰਾਤ ਦੇ ਵਾਪੀ ਜਿਲੇ ਦੇ ਇਕ ਪਿੰਡ ਛਰਵਾਲਾ ਤੋਂ ਸਾਹਮਣੇ ਆਇਆ ਹੈ। ਜਿੱਥੇ ਪਿੰਡ ਵਿਚ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਇਕ ਪਿੰਡ ਦੇ ਹੀ ਉਮੀਦਵਾਰ ਨੂੰ ਸਿਰਫ ਇਕ ਵੋਟ ਹਾਸਲ ਹੋਈ ਹੈ। ਜਿਸ ਕਾਰਨ ਇਹ ਮਾਮਲਾ ਕਾਫੀ ਚਰਚਾ ਵਿੱਚ ਬਣਿਆ ਹੋਇਆ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਿਅਕਤੀ ਸੰਤੋਸ਼ ਹਲਪਾਤੀ ਵੱਲੋਂ ਦੱਸਿਆ ਗਿਆ ਹੈ ਕਿ ਉਸ ਨੇ ਪਿੰਡ ਵਿੱਚ ਹੋਣ ਵਾਲੀਆਂ ਸਰਪੰਚੀ ਦੀਆਂ ਚੋਣਾਂ ਵਿੱਚ ਸਰਪੰਚ ਦੇ ਅਹੁਦੇ ਦੀ ਦਾਵੇਦਾਰੀ ਲਈ ਨਾਮਜ਼ਦਗੀ ਦਾਖ਼ਿਲ ਕੀਤੀ ਸੀ। ਜਿੱਥੇ ਉਸ ਨੂੰ ਉਮੀਦ ਸੀ ਕਿ ਉਸ ਦੇ ਪਰਿਵਾਰ ਵੱਲੋਂ ਉਸ ਨੂੰ ਭਰਪੂਰ ਸਹਿਯੋਗ ਦਿੱਤਾ ਜਾਵੇਗਾ ਜਿਥੇ ਉਸ ਦੇ ਪਰਵਾਰ ਵਿੱਚ 12 ਮੈਂਬਰ ਹਨ।
ਉਥੇ ਹੀ ਉਸ ਦੀ ਹੈਰਾਨੀ ਦੀ ਉਸ ਸਮੇਂ ਕੋਈ ਹੱਦ ਨਾ ਰਹੀ ਜਦੋਂ ਵੋਟਾਂ ਦੀ ਗਿਣਤੀ ਦੌਰਾਨ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਸਿਰਫ ਇਕ ਹੀ ਵੋਟ ਪਈ ਹੈ। ਉਸਦੇ 12 ਪਰਿਵਾਰਕ ਮੈਂਬਰਾਂ ਵਿੱਚੋਂ ਕਿਸੇ ਵੱਲੋਂ ਵੀ ਉਸ ਨੂੰ ਵੋਟ ਨਹੀਂ ਕੀਤੀ ਗਈ। ਜਿੱਥੇ ਉਸ ਦੀ ਪਤਨੀ ਵੱਲੋਂ ਵੀ ਉਸ ਨੂੰ ਵੋਟ ਨਹੀਂ ਪਾਈ ਗਈ ਜਿਸ ਕਾਰਨ ਉਸ ਨੂੰ ਭਾਰੀ ਝਟਕਾ ਲਗਾ ਹੈ। ਜਿੱਥੇ ਉਹ ਇਸ ਫੈਸਲੇ ਤੋਂ ਨਾ ਖੁਸ਼ ਹੈ। ਉਥੇ ਹੀ ਇਹ ਮਾਮਲਾ ਕਾਫੀ ਚਰਚਾ ਵਿੱਚ ਬਣਿਆ ਹੋਇਆ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …