ਆਈ ਤਾਜ਼ਾ ਵੱਡੀ ਖਬਰ
ਜਿੱਥੇ ਖੇਤੀਬਾਡ਼ੀ ਕਾਨੂੰਨਾਂ ਦੇ ਵਿਰੋਧ ਦੇ ਕਾਰਨ ਦੇਸ਼ ਭਰ ਦੇ ਕਿਸਾਨਾਂ ਦੇ ਵੱਲੋਂ ਦਿੱਲੀ ਦੇ ਵੱਖ ਵੱਖ ਬਾਰਡਰਾਂ ਤੇ ਬੈਠ ਛੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ । ਕਿਸਾਨਾਂ ਦੀ ਇਹ ਲੜਾਈ ਦੇਸ਼ ਦੀ ਕੇਂਦਰ ਸਰਕਾਰ ਦੇ ਨਾਲ ਸੀ । ਪਰ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਇੱਕ ਵਾਰ ਵੀ ਕਿਸਾਨਾਂ ਦੀ ਸਾਰ ਨਹੀਂ ਲਈ ਗਈ ਸੀ । ਬੇਸ਼ੱਕ ਹੁਣ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮਨਜ਼ੂਰ ਕਰ ਲਈਆਂ ਹਨ ਤੇ ਕਿਸਾਨ ਹੁਣ ਦਿੱਲੀ ਦੇ ਵੱਖ ਵੱਖ ਬਾਰਡਰਾਂ ਤੋਂ ਵਾਪਸ ਆਪਣੇ ਘਰਾਂ ਵੱਲ ਨੂੰ ਪਰਤ ਚੁੱਕੇ ਹਨ । ਪਰ ਅਜੇ ਵੀ ਬਹੁਤ ਸਾਰੇ ਦੇਸ਼ ਵਾਸੀਆਂ ਦੇ ਦਿਲਾਂ ਦੇ ਵਿੱਚ ਭਾਜਪਾ ਸਰਕਾਰ ਖ਼ਿਲਾਫ਼ ਕਾਫ਼ੀ ਗੁੱਸਾ ਹੈ । ਇਸ ਗੁੱਸੇ ਦਾ ਮੁੱਖ ਕਾਰਨ ਇਹ ਹੈ ਕਿ ਇਕ ਸਾਲ ਤੋ ਲੰਬਾ ਸੰਘਰਸ਼ ਦੇਸ਼ ਦੇ ਵਿੱਚ ਚੱਲ ਰਿਹਾ ਸੀ , ਪਰ ਦੇਸ਼ ਦੇ ਪ੍ਰਧਾਨਮੰਤਰੀ ਨੇ ਇੱਕ ਵਾਰ ਵੀ ਇਸ ਸੰਘਰਸ਼ ਤੇ ਪ੍ਰਤੀਕਿਰਿਆ ਨਹੀਂ ਦਿੱਤੀ ।
ਜਿਸ ਦੇ ਚਲਦੇ ਕਈ ਕਿਸਾਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਇਸੇ ਵਿਚਕਾਰ ਹੁਣ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੇ ਵੱਲੋਂ ਇਕ ਅਜਿਹਾ ਕੰਮ ਕਰ ਦਿੱਤਾ ਗਿਆ ਹੈ , ਜਿਸ ਕਾਰਨ ਉਨ੍ਹਾਂ ਦਾ ਵਿਰੋਧ ਕਰਨ ਵਾਲੇ ਵਿਰੋਧੀਆਂ ਦੇ ਵੱਲੋਂ ਵੀ ਪ੍ਰਧਾਨਮੰਤਰੀ ਦੀਆਂ ਤਾਰੀਫ਼ਾਂ ਕੀਤੀਆਂ ਜਾ ਰਹੀਆਂ ਹਨ । ਜ਼ਿਕਰਯੋਗ ਹੈ ਕਿ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਹਾਲ ਹੀ ਵਿੱਚ ਕਾਸ਼ੀ ਵਿਸ਼ਵਨਾਥ ਕੋਰੀਡੋਰ ਦਾ ਉਦਘਾਟਨ ਕਰਨ ਲਈ ਗਏ ਸਨ। ਜਿਸ ਦੀ ਇਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਦੇ ਉੱਪਰ ਖ਼ੂਬ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ।
ਦੱਸਣਯੋਗ ਹੈ ਕਿ ਕਾਸ਼ੀ ਵਿਸ਼ਵਨਾਥ ਕੋਰੀਡੋਰ ਦੇ ਉਦਘਾਟਨ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੇ ਵੱਲੋਂ ਕੀਤਾ ਗਿਆ । ਪਰ ਇਸ ਉਦਘਾਟਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵੱਲੋਂ ਸਿੱਧੇ ਮਜ਼ਦੂਰਾਂ ਦਰਮਿਆਨ ਪਹੁੰਚ ਕੇ ਉਨ੍ਹਾਂ ਦੇ ਨਾਲ ਮੁਲਾਕਾਤ ਕੀਤੀ ਗਈ ਸੀ । ਜਿੱਥੇ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਗਰੁੱਪ ਫੋਟੋ ਵੀ ਖਿਚਵਾਈ ਗਈ ਸੀ । ਇਸ ਘਟਨਾ ਦੀ ਇੱਕ ਵੀਡੀਓ ਕਾਨੂੰਨ ਮੰਤਰੀ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਉਂਟ ਦੇ ਉੱਪਰ ਸਾਂਝਾ ਕੀਤਾ ਗਿਆ ਸੀ । ਜਿਸ ਨੂੰ ਲੋਕਾਂ ਵੱਲੋਂ ਖੂਬ ਪਸੰਦ ਪਸੰਦ ਕੀਤਾ ਜਾ ਰਿਹਾ ਹੈ ।
ਜਿਸ ਵੀਡਿਓ ਦੇ ਵਿੱਚ ਵੇਖਣ ਨੂੰ ਸਾਫ ਤੌਰ ਤੇ ਮਿਲ ਰਿਹਾ ਹੈ ਕਿ ਮਜ਼ਦੂਰ ਉਥੇ ਬੈਠੇ ਹੋਏ ਨੇ ਉਸ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਉੱਥੇ ਪਹੁੰਚਦੇ ਹਨ ਤੇ ਕੁਰਸੀ ਨੂੰ ਹਟਾ ਦਿੰਦੇ ਹਨ । ਇਸ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਮਜ਼ਦੂਰਾਂ ਦੇ ਕੋਲ ਖਾਲੀ ਜਗ੍ਹਾ ਤੇ ਬਹਿ ਜਾਂਦੇ ਹਨ ਤੇ ਕੁਝ ਮਜ਼ਦੂਰਾਂ ਨੂੰ ਇਸ਼ਾਰਾ ਕਰਕੇ ਆਪਣੇ ਕੋਲ ਬੁਲਾ ਕੇ ਇਕ ਫੋਟੋ ਖਿਚਵਾਉਂਦੇ ਹਨ । ਇਹ ਫੋਟੋ ਸੋਸ਼ਲ ਮੀਡੀਆ ਉੱਪਰ ਕਾਫ਼ੀ ਵਾਇਰਲ ਹੋ ਰਹੀ ਹੈ ਤੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਦਰਿਆਦਿਲੀ ਨੂੰ ਕਾਫੀ ਪਸੰਦ ਕਰ ਰਹੇ ਹਨ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …