ਆਈ ਤਾਜ਼ਾ ਵੱਡੀ ਖਬਰ
ਇਕ ਪਾਸੇ ਭਾਰਤ ਦੇਸ਼ ਦੇ ਕਈ ਰਾਜਾਂ ਦੇ ਵਿੱਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਹੁਣ ਤੋਂ ਹੀ ਵੱਖ ਵੱਖ ਰਾਜਾਂ ਦੀਆਂ ਸਿਆਸੀ ਪਾਰਟੀਆਂ ਕਾਫੀ ਸਰਗਰਮ ਨਜ਼ਰ ਆ ਰਹੀਆਂ ਹਨ । ਹਰ ਇਕ ਸਿਆਸੀ ਪਾਰਟੀ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੱਧ ਤੋਂ ਵੱਧ ਇਨ੍ਹਾਂ ਚੋਣਾਂ ਵਿੱਚ ਵੋਟਾਂ ਹਾਸਲ ਕਰ ਕੇ ਪਾਰਟੀ ਨੂੰ ਜਿਤਾਇਆ ਜਾ ਸਕੇ । ਸਿਆਸੀ ਲੀਡਰ ਇੱਕ ਦੂਜੇ ਨੂੰ ਘੇਰਨ ਦੀਆਂ ਕੋਸ਼ਿਸ਼ਾਂ ਵਿਚ ਲੱਗੇ ਹੋਏ ਹਨ । ਹਰ ਰੋਜ਼ ਹੀ ਅਖ਼ਬਾਰਾਂ ਦੀਆਂ ਸੁਰਖ਼ੀਆਂ ਦੇ ਵਿੱਚ ਵੱਖ ਵੱਖ ਲੀਡਰਾਂ ਦੇ ਬਿਆਨ ਛਪਦੇ ਹਨ । ਹੁਣ ਇਸੇ ਵਿਚਕਾਰ ਦੇਸ਼ ਦੇ ਇੱਕ ਸੂਬੇ ਦੇ ਵਿੱਚ ਲੱਖਾਂ ਦੀ ਬੋਲੀ ਲਗਾ ਕੇ ਪਿੰਡ ਦੇ ਮੁਖੀਆਂ ਨੂੰ ਚੁਣਿਆ ਗਿਆ ।
ਜਿਸ ਦੀ ਚਰਚਾ ਹੁਣ ਸਾਰੇ ਪਾਸੇ ਛਿੜੀ ਹੋਈ ਹੈ । ਦਰਅਸਲ ਮੱਧ ਪ੍ਰਦੇਸ਼ ਦੇ ਵਿੱਚ ਲੋਕਾਂ ਨੇ ਪਿੰਡ ਦੇ ਸਰਪੰਚ ਦੀ ਚੋਣ ਲਈ ਇਕ ਅਨੋਖਾ ਤਰੀਕਾ ਅਪਨਾਇਆ ਹੈ। ਜਿਸ ਦੀ ਚਰਚਾ ਮੱਧ ਪ੍ਰਦੇਸ਼ ਹੀ ਨਹੀਂ ਸਗੋਂ ਦੇਸ਼ ਭਰ ਦੇ ਵਿੱਚ ਤੇਜ਼ੀ ਨਾਲ ਫੈਲ ਚੁੱਕੀ ਹੈ । ਦਰਅਸਲ ਇੱਥੇ ਸਰਪੰਚ ਦੇ ਅਹੁਦੇ ਲਈ ਉਮੀਦਵਾਰ ਦੀ ਚੋਣ ਲਈ ਨਿਲਾਮੀ ਵਿਚ ਬੋਲੀ ਹੋਈ । ਜਿਸ ਨੂੰ ਲੈ ਕੇ ਪਿੰਡ ਦੇ ਲੋਕਾਂ ਦਾ ਵਿਸ਼ਵਾਸ ਹੈ ਕਿ ਉਮੀਦਵਾਰ ਗ਼ਲਤ ਤਰੀਕੇ ਨਾਲ ਲੋਕਾਂ ਦੀਆਂ ਵੋਟਾਂ ਨਹੀਂ ਖਰੀਦਣਗੇ ਅਤੇ ਨਿਲਾਮੀ ਤੋਂ ਮਿਲਣ ਵਾਲੇ ਪੈਸੇ ਦਾ ਪਿੰਡ ਦੇ ਵਿਕਾਸ ਦੇ ਲਈ ਉਪਯੋਗ ਕੀਤਾ ਜਾਵੇਗਾ ।
ਇੰਨਾ ਹੀ ਨਹੀਂ ਸਗੋਂ ਇਸ ਦੇ ਨਾਲ ਉਮੀਦਵਾਰਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਮੁਕਾਬਲਾ ਅਤੇ ਤਣਾਅ ਵੀ ਨਹੀਂ ਹੋਵੇਗਾ । ਇਹ ਸਾਰਾ ਮਾਮਲਾ ਮੱਧ ਪ੍ਰਦੇਸ਼ ਦੇ ਅਸ਼ੋਕ ਨਗਰ ਜ਼ਿਲ੍ਹੇ ਦੀ ਪੋਟਲੀ ਗ੍ਰਾਮ ਪੰਚਾਇਤ ਤਾਂ ਦੱਸਿਆ ਜਾ ਰਿਹਾ ਹੈ । ਜਿੱਥੇ ਸਰਪੰਚ ਦੇ ਅਹੁਦੇ ਦੇ ਲਈ ਚਾਰ ਦਾਅਵੇਦਾਰ ਸਨ ।
ਉਮੀਦਵਾਰਾਂ ਦੀ ਚੋਣ ਦੇ ਲਈ ਬੋਲੀ 21 ਲੱਖ ਰੁਪਏ ਦੇ ਨਾਲ ਸ਼ੁਰੂ ਹੋਈ । ਇਸ ਤੋਂ ਬਾਅਦ ਬੋਲੀ 43 ਲੱਖ ਤੱਕ ਪਹੁੰਚ ਗਈ । ਅੰਤ ਵਿਚ ਇਹ ਬੋਲੀ 44 ਲੱਖ ਰੁਪਏ ਦੀ ਲਗਾਈ ਗਈ ਤੇ ਫਿਰ ਇਕ ਉਮੀਦਵਾਰ ਨੂੰ ਸਰਪੰਚ ਵਜੋਂ ਪੂਰੇ ਪਿੰਡ ਨੇ ਸਵੀਕਾਰ ਕਰ ਲਿਆ ਤੇ ਇਸ ਸਰਪੰਚ ਦਾ ਨਾਮ ਸੌਭਾਗ ਸਿੰਘ ਯਾਦਵ ਹੈ । ਉੱਥੇ ਹੀ ਇਸ ਬੋਲੀ ਤੋਂ ਬਾਅਦ ਪਿੰਡ ਵਾਸੀਆਂ ਨੇ ਸੌਭਾਗ ਸਿੰਘ ਦੇ ਗਲੇ ਵਿੱਚ ਹਾਰ ਪਾ ਕੇ ਉਸ ਨੂੰ ਆਪਣੇ ਪਿੰਡ ਦਾ ਸਰਪੰਚ ਸਵੀਕਾਰ ਕਰ ਲਿਆ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …