ਆਈ ਤਾਜ਼ਾ ਵੱਡੀ ਖਬਰ
ਜਦੋਂ ਵੀ ਕਿਸੇ ਘਰ ਵਿੱਚ ਵਿਆਹ ਹੁੰਦਾ ਹੈ ਤਾਂ , ਉਸ ਘਰ ਦੇ ਵਿੱਚ ਵਿਆਹ ਦੀਆਂ ਰੌਣਕਾਂ ਹੀ ਰੌਣਕਾਂ ਦਿਖਾਈ ਦਿੰਦੀਆਂ ਹਨ । ਵਿਆਹ ਤੋਂ ਮਹੀਨਾ ਪਹਿਲਾਂ ਵਿਆਹ ਵਾਲੇ ਘਰ ਦੇ ਲੋਕ ਖਰੀਦੋ ਖਰੀਦ ਸ਼ੁਰੂ ਕਰ ਦਿੰਦੇ ਹਨ । ਕੱਪੜਿਆਂ ਤੋਂ ਲੈ ਕੇ ਗਹਿਣੇ ਖ਼ਰੀਦੇ ਜਾਂਦੇ ਹਨ । ਕਈ ਦਿਨ ਪਹਿਲਾਂ ਘਰ ਦੇ ਵਿੱਚ ਰਿਸ਼ਤੇਦਾਰ ਆਉਣੇ ਸ਼ੁਰੂ ਹੋ ਜਾਂਦੇ ਹਨ । ਘਰ ਦੇ ਵਿੱਚ ਗੀਤ ਗਾਉਣੇ ,ਨੱਚਣਾ ,ਟੱਪਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਵਿਆਹ ਵਾਲਾ ਦਿਨ ਆਉਂਦਾ ਹੈ ਤਾਂ ਲਾੜਾ ਪਰਿਵਾਰ ਸੱਜ ਧੱਜ ਕੇ ਸ਼ੌਕ ਤੇ ਚਾਵਾਂ ਦੇ ਨਾਲ ਲਾੜੀ ਨੂੰ ਵਿਆਹੁਣ ਦੇ ਲਈ ਜਾਂਦਾ ਹੈ । ਜਿੱਥੇ ਪੂਰੀਆਂ ਰਸਮਾਂ ਅਤੇ ਰੀਤੀ ਰਿਵਾਜਾਂ ਦੇ ਨਾਲ ਲਾੜੀ ਨੂੰ ਲਿਆਇਆ ਜਾਂਦਾ ਹੈ ।
ਪਰ ਹੁਣ ਇੱਕ ਅਜਿਹਾ ਮਾਮਲਾ ਤੁਹਾਡੇ ਰੂਬਰੂ ਕਰਾਂਗੇ, ਜਿੱਥੇ ਜਦੋਂ ਲਾੜਾ ਲਾੜੀ ਨੂੰ ਵਿਆਹੁਣ ਲਈ ਗਿਆ ਤਾਂ ਉਸੇ ਸਮੇਂ ਲਾੜੀ ਨੇ ਆਪਣੇ ਕਮਰੇ ਚੋਂ ਬਾਹਰ ਆ ਕੇ ਇਕ ਅਜਿਹੀ ਗੱਲ ਦੱਸੀ ਜਿਸ ਦੇ ਚੱਲਦੇ ਚਾਰੇ ਪਾਸੇ ਹੜਕੰਪ ਮੱਚ ਗਿਆ ਮਾਮਲਾ ਝਾਰਖੰਡ ਦੇ ਜ਼ਿਲ੍ਹਾ ਬੋਕਾਰੋ ਤੋਂ ਸਾਹਮਣੇ ਆਇਆ । ਜਿੱਥੇ ਇਕ ਵਿਆਹ ਸਮਾਗਮ ਦੌਰਾਨ ਲਾੜਾ ਪਰਿਵਾਰ ਪੂਰੇ ਧੂਮਧਾਮ ਤੇ ਖ਼ੁਸ਼ੀਆਂ ਦੇ ਨਾਲ ਲਾੜੀ ਨੂੰ ਵਿਆਹੁਣ ਦੇ ਲਈ ਜਾਂਦੇ ਹਨ । ਮੰਡਪ ਤੇ ਪੂਰਾ ਦਾ ਪੂਰਾ ਪਰਿਵਾਰ ਜਦੋਂ ਲਾੜੀ ਦਾ ਇੰਤਜ਼ਾਰ ਕਰ ਰਿਹਾ ਹੁੰਦਾ ਹੈ ਤਾਂ ਉਸੇ ਸਮੇਂ ਲਾੜੀ ਆਪਣੇ ਕਮਰੇ ਚੋਂ ਬਾਹਰ ਆਉਂਦੀ ਹੈ ਤੇ ਕਮਰੇ ਚੋਂ ਬਾਹਰ ਆਉਣ ਤੋਂ ਬਾਅਦ ਉਸ ਲਾੜੀ ਦੇ ਵੱਲੋਂ ਜੋ ਗੱਲ ਦੱਸੀ ਜਾਂਦੀ ਹੈ। ਜਿਸ ਤੋਂ ਬਾਅਦ ਪੂਰੇ ਵਿਆਹ ਸਮਾਗਮ ਦੇ ਵਿਚ ਕਾਫੀ ਡਰ ਸਹਿਮ ਦਾ ਮਾਹੌਲ ਫੈਲ ਜਾਂਦਾ ਹੈ ।
ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਝਾਰਖੰਡ ਦੇ ਜ਼ਿਲ੍ਹਾ ਬੋਕਾਰੋ ਦੇ ਵਿੱਚ ਸੱਤ ਦਸੰਬਰ ਨੂੰ ਇਕ ਵਿਆਹ ਸੀ । ਵਿਆਹ ਦੌਰਾਨ ਲਾੜੀ ਨੂੰ ਲਾੜਾ ਪਰਿਵਾਰ ਦੇ ਵੱਲੋਂ ਗਹਿਣੇ ਦਿੱਤੇ ਗਏ ਸੀ , ਇਹ ਗਹਿਣੇ ਲਡ਼ਕੀ ਦੇ ਕਮਰੇ ਵਿਚ ਰੱਖੇ ਹੋਏ ਸਨ । ਜਿਨ੍ਹਾਂ ਗਹਿਣਿਆਂ ਨੂੰ ਲੜਕੀ ਨੇ ਪਾ ਕੇ ਮੰਡਪ ਵਿੱਚ ਜਾਣਾ ਸੀ । ਪਰ ਲੜਕੀ ਦੇ ਇਹ ਗਹਿਣੇ ਪਾਉਣ ਤੋਂ ਪਹਿਲਾਂ ਹੀ ਕਮਰੇ ਵਿਚ ਪਏ ਸਾਰੇ ਗਹਿਣੇ ਚੋਰੀ ਹੋ ਗਏ । ਇਸ ਦੀ ਜਾਣਕਾਰੀ ਲੜਕੀ ਵੱਲੋਂ ਖੁਦ ਵਿਆਹ ਸਮਾਰੋਹ ਦੇ ਵਿਚ ਆ ਕੇ ਦਿੱਤੀ ਗਈ।
ਜਿਸ ਦੇ ਚੱਲਦੇ ਪੂਰੇ ਵਿਆਹ ਦੇ ਵਿੱਚ ਇੱਕ ਸਨਸਨੀ ਦਾ ਮਾਹੌਲ ਫੈਲ ਗਿਆ । ਬਾਅਦ ਮੌਕੇ ਤੇ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ । ਪੁਲੀਸ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਗਿਆ ਤੇ ਮਾਮਲਾ ਦਰਜ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ । ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜੋ ਗਹਿਣੇ ਲੜਕੀ ਦੇ ਕਮਰੇ ਵਿੱਚੋਂ ਚੋਰੀ ਹੋਏ ਹਨ, ਉਨ੍ਹਾਂ ਗਹਿਣਿਆਂ ਦੀ ਕੀਮਤ ਢਾਈ ਲੱਖ ਦੇ ਕਰੀਬ ਦੱਸੀ ਜਾ ਰਹੀ ਹੈ । ਫਿਲਹਾਲ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਕਾਫ਼ੀ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਤੇ ਪੁਲੀਸ ਹੁਣ ਮਾਮਲੇ ਸਬੰਧੀ ਬਰੀਕੀ ਨਾਲ ਜਾਂਚ ਪਡ਼ਤਾਲ ਕਰ ਰਹੀ ਹੈ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …