ਆਈ ਤਾਜ਼ਾ ਵੱਡੀ ਖਬਰ
ਇਕ ਪਾਸੇ ਪੂਰੀ ਦੁਨੀਆ ਦੇ ਵਿਚ ਇਸ ਸਮੇਂ ਓਮੀਕਰੋਨ ਦਾ ਡਰ ਬਣਿਆ ਹੋਇਆ ਹੈ , ਜਿੱਥੇ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਇਸ ਵੇਰੀਐਂਟ ਤੋ ਬਚਣ ਲਈ ਉਪਰਾਲੇ ਕੀਤੇ ਜਾ ਰਹੇ ਹਨ । ਕਿਉਂਕਿ ਸਭ ਨੂੰ ਹੀ ਪਤਾ ਹੈ ਕਿ ਕੋਰੋਨਾ ਮਹਾਂਮਾਰੀ ਨੇ ਪਹਿਲਾਂ ਹੀ ਦੁਨੀਆ ਭਰ ਵਿਚ ਕਿੰਨੀ ਤਬਾਹੀ ਮਚਾਈ, ਕਿੰਨੀਆਂ ਕੀਮਤੀ ਜਾਨਾਂ ਲਈਆਂ ਤੇ ਇਸੇ ਵਿਚਕਾਰ ਇਸ ਮਹਾਂਮਾਰੀ ਦੇ ਨਵੇਂ ਵੇਰੀਅੰਟ ਦੇ ਕਾਰਨ ਲੋਕਾਂ ਵਿੱਚ ਕਾਫ਼ੀ ਡਰ ਅਤੇ ਸਹਿਮ ਦਾ ਮਾਹੌਲ ਵੀ ਪਾਇਆ ਜਾ ਰਿਹਾ ਹੈ । ਇਕ ਪਾਸੇ ਕੋਰੋਨਾ ਦਾ ਇਹ ਨਵਾਂ ਵੈਰੀਐਂਟ ਆਪਣਾ ਕਰੋਪੀ ਰੂਪ ਵਿਖਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਕੁਦਰਤ ਦਾ ਇਕ ਅਜਿਹਾ ਕਹਿਰ ਵਾਪਰਿਆ ਹੈ ਕਿ ਕਈ ਲੋਕਾਂ ਦੀਆਂ ਕੀਮਤੀ ਜਾਨਾਂ ਚਲੀਆਂ ਗਈਆਂ ਹਨ ।
ਮਾਮਲਾ ਇੰਡੋਨੇਸ਼ੀਆ ਦੇ ਜਾਵਾ ਟਾਪੂ ਤੇ ਸਮੇਰੂ ਤੋਂ ਸਾਹਮਣੇ ਆਇਆ ਹੈ । ਜਿੱਥੇ ਕਿ ਇੱਕ ਭਿਆਨਕ ਕੁਦਰਤੀ ਆਫ਼ਤ ਕਾਰਨ ਕਈ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ । ਮਿਲੀ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਇੱਥੇ ਜਵਾਲਾਮੁਖੀ ਦੇ ਧਮਾਕੇ ਦੇ ਕਾਰਨ ਦੱਸ ਲੋਕਾਂ ਨੂੰ ਬਚਾ ਲਿਆ ਗਿਆ ਹੈ । ਜਦ ਕਿ ਤੇਰਾਂ ਲੋਕਾਂ ਦੀ ਇਸ ਪੂਰੀ ਘਟਨਾ ਦੌਰਾਨ ਮੌਤ ਹੋ ਚੁੱਕੀ ਹੈ । ਇਸ ਘਟਨਾ ਦੇ ਵਾਪਰਨ ਤੋਂ ਬਾਅਦ ਚਾਰੇ ਪਾਸੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ।
ਜਿੱਥੇ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ , ਉਥੇ ਹੀ ਦਰਜਨਾਂ ਹੀ ਲੋਕ ਇਸ ਧਮਾਕੇ ਦੇ ਕਾਰਨ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਹਨ । ਨਿਊਜ਼ ਏਜੰਸੀ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਹੀ ਇਸ ਜਵਾਲਾਮੁਖੀ ਦੇ ਵਿਚੋਂ ਧੂੰਆਂ ਅਤੇ ਸੁਆਹ ਨਿਕਲ ਰਹੀ ਸੀ । ਪਰ ਕਿਸੇ ਨੇ ਸੋਚਿਆ ਵੀ ਨਹੀਂ ਸੀ ਇਹ ਜਵਾਲਾਮੁਖੀ ਫਟ ਜਾਵੇਗਾ ਜੋ ਕਈ ਲੋਕਾਂ ਦੀ ਜਾਨ ਲੈ ਲਵੇਗਾ । ਜ਼ਿਕਰਯੋਗ ਹੈ ਕੇ ਇਸ ਜਵਾਲਾ ਮੁਖੀ ਦੇ ਵਿੱਚੋਂ ਜੋ ਸੁਆਹ ਅਤੇ ਧੂੜ ਨਿਕਲ ਰਹੀ ਸੀ , ਉਸ ਦੀ ਪਰਤ ਏਨੀ ਜ਼ਿਆਦਾ ਮੋਟੀ ਸੀ ਕੀ ਦਿਨ ਵਿੱਚ ਹੀ ਸਾਰਾ ਦ੍ਰਿਸ਼ ਰਾਤ ਵਰਗਾ ਲੱਗ ਰਿਹਾ ਸੀ ।
ਇੱਥੇ ਜਵਾਲਾਮੁਖੀ ਫਟਣ ਤੋਂ ਬਾਅਦ ਪੂਰਬੀ ਜਾਵਾ ਸੂਬੇ ਦੀ ਆਫ਼ਤ ਪ੍ਰਬੰਧਨ ਏਜੰਸੀ ਨੂੰ ਤੁਰੰਤ ਹਾਈ ਅਲਰਟ ਤੇ ਕਰ ਦਿੱਤਾ ਗਿਆ ਹੈ ,ਤੇ ਲਗਾਤਾਰ ਹੀ ਇੱਥੇ ਦੀਆਂ ਸਰਕਾਰਾਂ ਦੇ ਵੱਲੋਂ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਬਚਾਉਣ ਦੇ ਕਾਰਜ ਕੀਤੇ ਜਾ ਰਹੇ ਹਨ । ਬੇਘਰ ਹੋਏ ਲੋਕਾਂ ਦੇ ਲਈ ਰਿਹਾਇਸ਼ ਅਤੇ ਭੋਜਨ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ । ਉੱਥੇ ਹੀ ਬਚਾਅ ਕਾਰਜਾਂ ਦੀਆਂ ਟੀਮਾਂ ਦੇ ਵੱਲੋਂ ਆਪਣੇ ਪ੍ਰਭਾਵਿਤ ਹੋਏ ਇਲਾਕਿਆਂ ਤੇ ਵਿਸ਼ੇਸ਼ ਧਿਆਨ ਰੱਖ ਰਹੀਆਂ ਹਨ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …