ਆਈ ਤਾਜ਼ਾ ਵੱਡੀ ਖਬਰ
ਆਪਣੀ ਮੰਜ਼ਲ ਤੱਕ ਪਹੁੰਚਣ ਲਈ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਵੱਖ-ਵੱਖ ਰਸਤਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜਿੱਥੇ ਦੇਸ਼ ਅੰਦਰ ਲੋਕਾਂ ਵੱਲੋਂ ਸੜਕੀ, ਰੇਲਵੇ ,ਸਮੁੰਦਰੀ ਅਤੇ ਹਵਾਈ ਸਫ਼ਰ ਕੀਤੇ ਜਾਂਦੇ ਹਨ। ਉਥੇ ਹੀ ਦੂਰ ਜਾਣ ਵਾਸਤੇ ਇਕ ਦੇਸ਼ ਤੋਂ ਦੂਜੇ ਦੇਸ਼ ਲਈ ਲੋਕਾਂ ਵੱਲੋਂ ਹਵਾਈ ਸਫ਼ਰ ਨੂੰ ਪਹਿਲ ਦਿੱਤੀ ਜਾਂਦੀ ਹੈ। ਜਿਸ ਸਦਕਾ ਯਾਤਰੀ ਆਪਣਾ ਲੰਮਾ ਸਫਰ ਕੁੱਝ ਸਮੇਂ ਵਿੱਚ ਤੈਅ ਕਰ ਸਕਣ ਅਤੇ ਸੁਰੱਖਿਅਤ ਰਹਿ ਕੇ ਆਪਣੀ ਮੰਜ਼ਲ ਤਕ ਪਹੁੰਚ ਸਕਣ। ਜਿੱਥੇ ਇਸ ਹਵਾਈ ਸਫ਼ਰ ਨੂੰ ਵਧੇਰੇ ਸੁਰੱਖਿਅਤ ਮੰਨਿਆ ਜਾਂਦਾ ਹੈ, ਉੱਥੇ ਹੀ ਯਾਤਰੀ ਆਪਣਾ ਸਫ਼ਰ ਸੁਰੱਖਿਅਤ ਚਾਹੁੰਦੇ ਹਨ, ਪਰ ਸਫਰ ਦੇ ਦੌਰਾਨ ਕਈ ਤਰਾਂ ਦੇ ਹਾਦਸੇ ਵੀ ਵਾਪਰ ਜਾਂਦੇ ਹਨ।
ਹੁਣ ਇੱਥੇ ਇੰਡੀਆ ਤੋਂ ਉਡੇ ਹਵਾਈ ਜਹਾਜ਼ ਵਿੱਚ ਮੌਤ ਹੋਣ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਏਅਰ ਇੰਡੀਆ ਦਾ ਹਵਾਈ ਜਹਾਜ਼ ਅਮਰੀਕਾ ਦੇ ਨੇਵਾਰਕ ਜਾ ਰਿਹਾ ਸੀ। ਜਿਸ ਸਮੇਂ ਹਵਾਈ ਜਹਾਜ਼ ਵੱਲੋਂ ਨਵੀਂ ਦਿੱਲੀ ਤੋਂ ਉਡਾਣ ਭਰੀ ਗਈ। ਉਡਾਣ ਭਰਨ ਤੋਂ ਬਾਅਦ ਮੈਡੀਕਲ ਐਮਰਜੈਂਸੀ ਸਥਿੱਤੀ ਨੂੰ ਦੇਖਦੇ ਹੋਏ ਜਹਾਜ਼ ਨੂੰ ਵਾਪਸ ਦਿੱਲੀ ਹਵਾਈ ਅੱਡੇ ਤੇ ਲਿਆਂਦਾ ਗਿਆ ਅਤੇ ਉਸ ਦੀ ਸੁਰੱਖਿਅਤ ਲੈਂਡਿੰਗ ਕੀਤੀ ਗਈ।
ਤਰੰਤ ਹੀ ਮੈਡੀਕਲ ਟੀਮ ਵੱਲੋਂ ਫਲਾਈਟ ਵਿਚ ਜਾ ਕੇ ਯਾਤਰੀ ਦੀ ਹਾਲਤ ਨੂੰ ਦੇਖਿਆ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਦੱਸਿਆ ਗਿਆ ਹੈ ਕਿ ਇਹ ਯਾਤਰੀ ਫਲਾਈਟ ਨੰਬਰ ਏ ਆਈ 105 ਵਿੱਚ ਆਪਣੀ ਪਤਨੀ ਨਾਲ ਸਫਰ ਕਰ ਰਿਹਾ ਸੀ ਜਿਸ ਸਮੇਂ ਇਹ ਹਾਦਸਾ ਵਾਪਰ ਗਿਆ। ਸਫ਼ਰ ਕਰਨ ਵਾਲੇ ਇਹ ਦੋਨੋ ਮੁਸਾਫਰ ਅਮਰੀਕੀ ਨਾਗਰਿਕ ਸਨ। ਹਵਾਈ ਅੱਡੇ ਦੇ ਅਧਿਕਾਰੀਆਂ ਵੱਲੋਂ ਸਥਿਤੀ ਨੂੰ ਵੇਖਦੇ ਹੋਏ ਜਹਾਜ ਦੇ ਚਾਲਕ ਦਲ ਦੇ ਨਵੇਂ ਮੈਂਬਰਾਂ ਦਾ ਪ੍ਰਬੰਧ ਕੀਤਾ ਗਿਆ।
ਜਿਸ ਤੋਂ ਬਾਅਦ ਇਸ ਉਡਾਨ ਨੂੰ ਸ਼ਾਮ ਚਾਰ ਵਜੇ ਦੇ ਕਰੀਬ ਨਵੇਂ ਦਲ ਦੇ ਮੈਂਬਰਾਂ ਦੇ ਨਾਲ ਉਡਾਣ ਭਰਨ ਦੀ ਇਜਾਜ਼ਤ ਦਿੱਤੀ ਗਈ। ਜਿੱਥੇ ਹਵਾਈ ਜਹਾਜ਼ ਵਿੱਚ ਯਾਤਰੀ ਦੀ ਜਾਨ ਬਚਾਉਣ ਲਈ ਜਹਾਜ਼ ਵਿਚ ਚਾਲਕ ਦਲ ਦੇ ਸਾਰੇ ਮੈਂਬਰਾਂ ਵੱਲੋਂ ਕੋਸ਼ਿਸ਼ ਕੀਤੀ ਗਈ, ਅਤੇ ਬਾਕੀ ਯਾਤਰੀਆਂ ਦੀ ਪ੍ਰਵਾਹ ਕੀਤੇ ਬਿਨਾਂ ਉਸ ਯਾਤਰੀ ਨੂੰ ਸੁਰੱਖਿਅਤ ਕਰਨ ਲਈ ਵਾਪਸ ਜਹਾਜ ਨੂੰ ਹਵਾਈ ਅੱਡੇ ਤੇ ਲਿਆਂਦਾ ਗਿਆ। ਪਰ ਉਸ ਯਾਤਰੀ ਦੀ ਜਾਨ ਨਾ ਬਚ ਸਕੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …