ਆਈ ਤਾਜ਼ਾ ਵੱਡੀ ਖਬਰ
ਜਿਸ ਸਮੇਂ ਪੰਜਾਬ ਵਿੱਚ ਕਿਸਾਨ ਸੰਘਰਸ਼ ਸ਼ੁਰੂ ਹੋਇਆ ਸੀ ਉਸ ਸਮੇਂ ਤੋਂ ਹੀ ਜਿੱਥੇ ਬਹੁਤ ਸਾਰੇ ਪੰਜਾਬ ਦੇ ਕਲਾਕਾਰਾਂ ਅਤੇ ਗਾਇਕਾਂ ਵੱਲੋਂ ਇਸ ਕਿਸਾਨੀ ਸੰਘਰਸ਼ ਨੂੰ ਸਫ਼ਲ ਬਣਾਉਣ ਵਾਸਤੇ ਦਿਨ ਰਾਤ ਮਿਹਨਤ ਕੀਤੀ ਗਈ ਅਤੇ ਕਿਸਾਨਾਂ ਦਾ ਹੌਸਲਾ ਵਧਾਉਣ ਲਈ ਧਰਨੇ ਪ੍ਰਦਰਸ਼ਨ ਵਿੱਚ ਸ਼ਾਮਲ ਹੋ ਕੇ ਹਰ ਪਲ ਉਨ੍ਹਾਂ ਦੇ ਨਾਲ਼ ਹੋਣ ਦਾ ਅਹਿਸਾਸ ਕਰਵਾਇਆ। ਉਥੇ ਹੀ ਦਿੱਲੀ ਦੀਆਂ ਸਰਹੱਦਾਂ ਤੇ ਇਸ ਕਿਸਾਨੀ ਸੰਘਰਸ਼ ਵਿਚ ਮੋਢੇ ਨਾਲ ਮੋਢਾ ਲਾ ਕੇ ਖੜੇ ਸਨ। ਉਥੇ ਹੀ ਹਿੰਦੀ ਫ਼ਿਲਮ ਜਗਤ ਦੀਆਂ ਬਹੁਤ ਸਾਰੀਆਂ ਅਜਿਹੀਆਂ ਸਖਸ਼ੀਅਤਾਂ ਵੀ ਹਨ। ਜਿਨ੍ਹਾਂ ਵੱਲੋਂ ਕੇਂਦਰ ਸਰਕਾਰ ਦੀ ਹਮਾਇਤ ਕਰਦੇ ਹੋਏ ਕਿਸਾਨੀ ਸੰਘਰਸ਼ ਬਾਰੇ ਬਹੁਤ ਸਾਰੀਆਂ ਟਿੱਪਣੀਆਂ ਕੀਤੀਆਂ ਗਈਆਂ ਸਨ।
ਉੱਥੇ ਹੀ ਫਿਲਮੀ ਅਦਾਕਾਰਾ ਕੰਗਨਾ ਰਣੌਤ ਵੱਲੋਂ ਵੀ ਕਿਸਾਨੀ ਸੰਘਰਸ਼ ਬਾਰੇ ਪਹਿਲੇ ਦਿਨ ਤੋਂ ਹੀ ਕਈ ਤਰਾਂ ਦੀਆਂ ਟਿਪਣੀਆਂ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ, ਜਿਸ ਕਾਰਨ ਕਿਸਾਨਾਂ ਵੱਲੋਂ ਉਸ ਦਾ ਭਾਰੀ ਵਿਰੋਧ ਵੀ ਕੀਤਾ ਗਿਆ। ਹੁਣ ਆਖਰ ਕੰਗਣਾ ਰਣੌਤ ਕੋਲੋਂ ਪੰਜਾਬੀਆਂ ਨੇ ਇਸ ਤਰ੍ਹਾਂ ਮਾਫੀ ਮੰਗਵਾਈ ਹੈ ਇਸ ਬਾਰੇ ਹੁਣ ਤਾਜ਼ਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਅੱਜ ਉਸ ਸਮੇਂ ਆਪਣੀਆਂ ਕੀਤੀਆਂ ਟਿੱਪਣੀਆਂ ਦੇ ਕਾਰਨ ਕਿਸਾਨਾਂ ਅੱਗੇ ਮਾਫੀ ਮੰਗਣੀ ਪਈ, ਜਦੋਂ ਉਹ ਪੰਜਾਬ ਤੋਂ ਹੋ ਕੇ ਹਿਮਾਚਲ ਵੱਲ ਜਾ ਰਹੀ ਸੀ।
ਉਸਦੇ ਆਉਣ ਦੀ ਜਾਣਕਾਰੀ ਮਿਲਣ ਤੇ ਕਿਸਾਨਾਂ ਵੱਲੋਂ ਉਸ ਨੂੰ ਸ਼੍ਰੀ ਕੀਰਤਪੁਰ ਸਾਹਿਬ ਦੇ ਨਜ਼ਦੀਕ ਹੀ ਘੇਰ ਲਿਆ ਗਿਆ। ਜਿਸ ਦੇ ਖਿਲਾਫ਼ ਚੰਡੀਗੜ੍ਹ ਊਨਾ ਹਾਈਵੇ ਤੇ ਜਾਮ ਲਗਾ ਕੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਨੇ ਰੋਸ ਅਤੇ ਨਾਅਰੇਬਾਜ਼ੀ ਨੂੰ ਦੇਖਦੇ ਹੋਏ ਕਿਸਾਨਾਂ ਬਾਰੇ ਆਪਣੇ ਵੱਲੋਂ ਕੀਤੀਆਂ ਗਈਆਂ ਵਿਵਾਦਤ ਟਿਪਣੀਆਂ ਬਾਰੇ ਮਾਫ਼ੀ ਮੰਗੀ ਗਈ। ਉੱਥੇ ਹੀ ਉਸ ਵੱਲੋਂ ਕਿਸਾਨਾਂ ਦੇ ਨਾਲ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ।
ਪੰਜਾਬ ਪਹੁੰਚਣ ਤੇ ਜਿੱਥੇ ਕੰਗਣਾ ਰਣੌਤ ਨੂੰ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ, ਉੱਥੇ ਹੀ ਉਸ ਵੱਲੋਂ ਕਿਸਾਨਾਂ ਅਤੇ ਸਿੱਖਾਂ ਪ੍ਰਤੀ ਬੋਲੇ ਗਏ ਮਾੜੇ ਸ਼ਬਦਾਂ ਅਤੇ ਭਾਸ਼ਾ ਲਈ ਮਾਫੀ ਮੰਗ ਕੇ ਅੱਗੇ ਜਾਣ ਵਾਸਤੇ ਰਸਤਾ ਬਣਾਇਆ ਗਿਆ। ਉਸ ਵੱਲੋਂ ਕਿਸਾਨੀ ਸੰਘਰਸ਼ ਦੇ ਨਾਲ਼-ਨਾਲ਼ ਪੰਜਾਬ ਦੇ ਬਹੁਤ ਸਾਰੇ ਗਾਇਕਾਂ ਨੂੰ ਵੀ ਆਪਣੀਆਂ ਟਿੱਪਣੀਆਂ ਦਾ ਨਿਸ਼ਾਨਾ ਬਣਾਇਆ ਗਿਆ ਸੀ ਜਿਸ ਵਿਚ ਦਿਲਜੀਤ ਦੁਸਾਂਝ, ਅਤੇ ਰਣਜੀਤ ਬਾਵਾ ਵੀ ਸ਼ਾਮਲ ਸਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …