Breaking News

ਸਾਵਧਾਨ ਪੰਜਾਬ ਵਾਲਿਓ : ਇਥੇ ਇਸ ਕਾਰਨ ਵਾਪਰਿਆ ਭਿਆਨਕ ਹਾਦਸਾ 11-12 ਗੱਡੀਆਂ ਦਾ – ਮਚੀ ਹਾਹਾਕਾਰ

ਆਈ ਤਾਜ਼ਾ ਵੱਡੀ ਖਬਰ 

ਇਕ ਪਾਸੇ ਸਾਲ 2021 ਖਤਮ ਹੋਣ ਵਾਲਾ ਹੈ । ਇਸ ਸਾਲ ਦੇ ਆਖ਼ਰੀ ਮਹੀਨੇ ਹੀ ਚੱਲ ਰਹੇ ਹਨ । ਪੰਜਾਬ ਦੇ ਵਿੱਚ ਦੋ ਹਜਾਰ ਬਾਈ ਦਾ ਇੰਤਜ਼ਾਰ ਬੇਸਬਰੀ ਦੇ ਨਾਲ ਕੀਤਾ ਜਾ ਰਿਹਾ ਹੈ । ਕਿਉਂਕਿ ਜਿੱਥੇ ਇਸ ਸਾਲ ਦੇ ਚੜ੍ਹਨ ਨਾਲ ਨਵੇਂ ਸਾਲ ਦੀ ਸ਼ੁਰੂਆਤ ਹੋਵੇਗੀ ,ਉੱਥੇ ਹੀ ਦੂਜਾ ਦੋ ਹਜਾਰ ਬਾਈ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਵੀ ਹੋਣ ਜਾ ਰਹੀਆਂ ਹਨ । ਜਿਹਨਾਂ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਕਾਫੀ ਸਰਗਰਮ ਨਜ਼ਰ ਆ ਰਹੀਆਂ ਹਨ । ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਪੰਜਾਬ ਤੇ ਮੌਸਮ ਦੀ ਤਾਂ ,ਜਿੱਥੇ ਸਿਆਸਤ ਦੇ ਕਾਰਨ ਮਾਹੌਲ ਕਾਫੀ ਗਰਮਾਇਆ ਹੋਇਆ ਹੈ ਉਥੇ ਹੀ ਮੌਸਮ ਦੇ ਵਿੱਚ ਵੀ ਕਾਫ਼ੀ ਤਬਦੀਲੀ ਹੋ ਚੁੱਕੀ ਹੈ ।

ਗਰਮੀ ਦਾ ਮੌਸਮ ਪੂਰੀ ਤਰ੍ਹਾਂ ਦੇ ਨਾਲ ਖਤਮ ਹੋ ਚੁੱਕਿਆ ਹੈ ਤੇ ਠੰਢ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ । ਸਵੇਰ ਅਤੇ ਸ਼ਾਮ ਨੂੰ ਹਲਕੀ ਹਲਕੀ ਧੁੰਦ ਵੀ ਪੈਣੀ ਸ਼ੁਰੂ ਹੋ ਚੁੱਕੀ ਹੈ । ਹੁਣੇ ਏਸੀ ਧੁੰਦ ਦੇ ਕਾਰਨ ਇੱਕ ਅਜਿਹਾ ਭਿਆਨਕ ਹਾਦਸਾ ਵਾਪਰਿਆ ਹੈ ਕੀ ਧੁੰਦ ਦੇ ਕਾਰਨ ਦਰਜਨਾਂ ਹੀ ਗੱਡੀਆਂ ਆਪਸ ਵਿਚ ਟਕਰਾ ਗਈਆਂ । ਮਾਮਲਾ ਪੰਜਾਬ ਦੇ ਜ਼ਿਲ੍ਹਾ ਫ਼ਰੀਦਕੋਟ ਤੋਂ ਸਾਹਮਣੇ ਆਇਆ ਜਿੱਥੇ ਜ਼ਿਲ੍ਹੇ ਦੇ ਵਿੱਚ ਪਈ ਪਹਿਲੀ ਧੁੰਦ ਨੇ ਆਪਣਾ ਕਹਿਰ ਵਖਾਇਆ ਤੇ ਇਸ ਧੁੰਦ ਦੇ ਕਾਰਨ ਨੈਸ਼ਨਲ ਹਾਈਵੇਅ ਭਿਆਨਕ ਹਾਦਸਾ ਵਾਪਰ ਗਿਆ ।

ਲਗਭਗ ਦਰਜਨਾਂ ਹੀ ਗੱਡੀਆਂ ਜਿਨ੍ਹਾਂ ਵਿਚ ਹੈਵੀ ਵਹੀਕਲ ਵੀ ਸ਼ਾਮਲ ਸਨ ਇੱਕ ਦੂਜੇ ਦੇ ਨਾਲ ਇਕ ਕਰਕੇ ਟਕਰਾ ਗਈਆਂ । ਇਸ ਪੂਰੇ ਹਾਦਸੇ ਦੌਰਾਨ ਜੋ ਵਹੀਕਲ ਸਨ ਉਹ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ । ਜਿਸ ਕਾਰਨ ਲੱਖਾਂ ਰੁਪਿਆਂ ਦਾ ਨੁਕਸਾਨ ਹੋ ਗਿਆ। ਪਰ ਗਨੀਮਤ ਰਹੀ ਹੈ ਕਿ ਇਸ ਪੂਰੀ ਘਟਨਾ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਪਰ ਜੋ ਲੋਕ ਵਾਹਨ ਚਲਾ ਰਹੇ ਸਨ ਉਨ੍ਹਾਂ ਦੇ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ।

ਬੇਹੱਦ ਦੀ ਭਿਆਨਕ ਹਾਦਸਾ ਵਾਪਰਿਆ ਹੈ ਫ਼ਰੀਦਕੋਟ ਤੇ ਵਿੱਚ। ਜਿੱਥੇ ਦਰਜਨਾ ਹੀ ਵਾਹਨ ਆਪਸ ਵਿਚ ਟਕਰਾ ਕੇ ਪਰ ਗਨੀਮਤ ਰਹੀ ਹੈ ਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ । ਅਕਸਰ ਹੀ ਪੰਜਾਬ ਦੇ ਵਿੱਚ ਸੜਕੀ ਹਾਦਸੇ ਵਧ ਰਹੇ ਹਨ ਸੜਕੀ ਹਾਦਸਿਆਂ ਦੌਰਾਨ ਕਈ ਤਰ੍ਹਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ । ਜਿੱਥੇ ਇਹ ਹਾਦਸੇ ਲੋਕਾਂ ਦੀ ਲਾਪਰਵਾਹੀ ਅਤੇ ਅਣਗਹਿਲੀ ਦੇ ਕਾਰਨ ਵਾਪਰਦੇ ਹਨ, ਉੱਥੇ ਹੀ ਹੁਣ ਮੌਸਮ ਦੇ ਵਿੱਚ ਤਬਦੀਲੀ ਵੀ ਇਕ ਵੱਡਾ ਕਾਰਨ ਬਣਦੀ ਜਾ ਰਹੀ ਹੈ ਇਨ੍ਹਾਂ ਸੜਕੀ ਹਾਦਸਿਆਂ ਦੇ ਵਾਪਰਨ ਦਾ ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …