Breaking News

ਕੀ ਇਹ ਇਨਸਾਫ ਹੈ – ‘Squid Game’ ਦੀ ਵੀਡੀਓ ਦੇਖਣ ਤੇ ਬੱਚਿਆਂ ਨੂੰ ਸੁਣਾਈ ਉਮਰ ਕੈਦ ਅਤੇ ਇਕ ਨੂੰ ਮੌਤ ਦੀ ਸਜਾ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿਚ ਕਈ ਵਾਰ ਅਜਿਹੇ ਅਜੀਬੋ-ਗਰੀਬ ਮਾਮਲੇ ਸਾਹਮਣੇ ਆ ਜਾਂਦੇ ਹਨ। ਜਿਨ੍ਹਾਂ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਕਈ ਦੇਸ਼ਾਂ ਵਿੱਚ ਸਰਕਾਰ ਵੱਲੋਂ ਜਿਥੇ ਕਈ ਗੇਮ ਉਪਰ ਪਾਬੰਦੀ ਲਗਾ ਦਿੱਤੀ ਜਾਂਦੀ ਹੈ ਤਾਂ ਜੋ ਬੱਚਿਆਂ ਉੱਪਰ ਇੰਨਾ ਦਾ ਗਹਿਰਾ ਅਸਰ ਨਾ ਹੋ ਸਕੇ। ਕਿਉਂਕਿ ਕਈ ਜਗ੍ਹਾ ਤੇ ਬੱਚੇ ਇਨ੍ਹਾਂ ਗੇਮਸ ਦੇ ਕਾਰਨ ਹੀ ਮਾਨਸਿਕ ਤਣਾਅ ਦੇ ਸ਼ਿਕਾਰ ਵੀ ਹੋ ਜਾਂਦੇ ਹਨ। ਅਜਿਹੀ ਗੇਮਜ ਦੇ ਉਪਰ ਕਈ ਦੇਸਾਂ ਵੱਲੋਂ ਪਾਬੰਦੀ ਲਗਾ ਦਿੱਤੀ ਜਾਂਦੀ ਹੈ। ਉਥੇ ਹੀ ਕੁਝ ਲੋਕਾਂ ਵੱਲੋਂ ਅਜਿਹੀਆਂ ਗੇਮਸ ਨੂੰ ਮੁੜ ਤੋਂ ਸ਼ੁਰੂ ਕੀਤੇ ਜਾਣ ਨਾਲ ਅਪਰਾਧ ਜਗਤ ਨੂੰ ਹੁਲਾਰਾ ਵੀ ਦਿੱਤਾ ਜਾਂਦਾ ਹੈ

ਕਰੋਨਾ ਤੋਂ ਬਾਅਦ ਚੀਨ ਦੀਆਂ ਬਹੁਤ ਸਾਰੀਆਂ ਗੇਮਸ ਅਤੇ ਐਪਸ ਤੇ ਬਹੁਤ ਸਾਰੇ ਦੇਸ਼ਾਂ ਵੱਲੋਂ ਪਾਬੰਦੀਆਂ ਲਗਾਈਆਂ ਜਾ ਚੁੱਕੀਆਂ ਹਨ। ਹੁਣ ਇਹ ਵੀਡੀਓ ਦੇਖਣ ਤੇ ਬੱਚਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਇੱਕ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕੋਰੀਆ ਤੋਂ ਸਾਹਮਣੇ ਆਈ ਹੈ। ਜਿੱਥੇ ਬਹੁਤ ਸਾਰੇ ਲੋਕਾਂ ਵਲੋ ਨੈਟਫਲਿਕਸ ਅਤੇ ਸਟਰਿਮ ਕਰਨ ਵਾਲੀ ਵੈੱਬ ਸੀਰੀਜ਼ ਸਕੁਇਡ ਗੇਮ ਨੂੰ ਪਸੰਦ ਕੀਤਾ ਜਾਂਦਾ ਹੈ, ਉੱਥੇ ਹੀ ਇਸ ਗੇਮ ਵਿੱਚ ਬਹੁਤ ਸਾਰੇ ਲੋਕਾਂ ਦੀ ਦਿਲਚਸਪੀ ਵੀ ਵੇਖੀ ਜਾਂਦੀ ਹੈ।

ਪਰ ਹੁਣ ਚੀਨ ਤੋਂ ਇਸ ਸ਼ੋਅ ਦੀਆਂ ਕਾਪੀਆਂ ਹਾਸਲ ਕਰਨ ਵਾਲੇ ਇੱਕ ਦੋਸ਼ੀ ਤਸਕਰ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ ਜਿਸ ਕਾਰਨ ਕੋਰੀਆਈ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਜਿਸ ਵੱਲੋਂ ਇਸ ਸ਼ੋਅ ਦੀਆਂ ਕਾਪੀਆਂ ਵੇਚੀਆਂ ਗਈਆਂ ਸਨ। ਕਿਉਂਕਿ ਇਹਨਾ ਗੇਮ ਨੂੰ ਲੈ ਕੇ ਦੱਖਣੀ ਅਤੇ ਉੱਤਰੀ ਕੋਰੀਆ ਵਿਚ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ। ਕਿਉਂਕਿ ਇਸ ਗੇਮ ਦੇ ਜ਼ਰੀਏ ਲੋਕਾਂ ਵੱਲੋਂ ਵਧੇਰੇ ਪੈਸਾ ਜਿੱਤਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦ ਕਿ ਲੋਕ ਪਹਿਲਾਂ ਹੀ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ।

ਅਦਾਲਤ ਵਿੱਚ ਇਸ ਵਿਅਕਤੀ ਦਾ ਦੋਸ਼ ਤੈਅ ਹੋ ਜਾਣ ਤੇ ਜਿੱਥੇ ਉਸ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਉਥੇ ਹੀ ਇਸ ਗੇਮ ਦੀਆਂ ਚੋਰੀ-ਛੁਪੇ ਕਾਪੀਆ ਖਰੀਦਣ ਵਾਲੇ ਸਕੂਲ ਦੇ ਬੱਚਿਆਂ ਨੂੰ ਵੀ ਇਸ ਮਾਮਲੇ ਵਿਚ ਦੋਸ਼ੀ ਠਹਿਰਾਉਂਦੇ ਹੋਏ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਦੱਸਿਆ ਗਿਆ ਹੈ ਕਿ ਬੱਚਿਆਂ ਵੱਲੋਂ ਗੁਪਤ ਰੂਪ ਨਾਲ ਇਸ ਗੇਮ ਦੀਆਂ ਕਾਪੀਆਂ ਨੂੰ ਖਰੀਦਿਆ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਸਕੂਲ ਦੇ ਪ੍ਰਿੰਸੀਪਲ ਅਤੇ ਬੱਚਿਆਂ ਦੇ ਅਧਿਆਪਕਾਂ ਨੂੰ ਵੀ ਬਰਖਾਸਤ ਕਰ ਦਿੱਤਾ ਗਿਆ ਹੈ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …