Breaking News

ਸਾਵਧਾਨ ਹੋ ਜਾਣ ਗੱਡੀਆਂ ਕਾਰਾਂ ਵਾਲੇ 27 ਨਵੰਬਰ ਤੋਂ ਏਥੇ ਲੱਗ ਗਈ ਇਹ ਪਾਬੰਦੀ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਵਿਚ ਜਿੱਥੇ ਕਰੋਨਾ ਨੂੰ ਬੜੀ ਮੁਸ਼ਕਲ ਨਾਲ ਠੱਲ ਪਾਈ ਗਈ ਹੈ। ਉਥੇ ਹੀ ਆਏ ਦਿਨ ਬਹੁਤ ਸਾਰੀਆਂ ਅਜਿਹੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ ਜੋ ਲੋਕਾਂ ਦੀ ਜ਼ਿੰਦਗੀ ਲਈ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਪੇਸ਼ ਕਰ ਰਹੀਆਂ ਹਨ। ਬੀਤੇ ਦਿਨੀਂ ਜਿੱਥੇ ਤਿਉਹਾਰਾਂ ਦੇ ਸੀਜਨ ਦੌਰਾਨ ਦਿੱਲੀ ਅਤੇ ਹੋਰ ਤਿਉਹਾਰਾਂ ਦੇ ਮੌਕੇ ਤੇ ਲੋਕਾਂ ਵੱਲੋਂ ਪਟਾਕਿਆਂ ਦਾ ਇਸਤੇਮਾਲ ਕੀਤਾ ਗਿਆ ਹੈ। ਉਥੇ ਹੀ ਕਿਸਾਨਾਂ ਵੱਲੋਂ ਪਰਾਲੀ ਦੀ ਰਹਿਦ ਖੂਦ ਨੂੰ ਲਗਾਈ ਗਈ ਅੱਗ ਕਾਰਨ ਵਾਤਾਵਰਣ ਗੰਧਲਾ ਹੋ ਚੁੱਕਿਆ ਹੈ ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਕਈ ਤਰਾਂ ਦੀਆਂ ਗੰਭੀਰ ਬਿ-ਮਾ-ਰੀ-ਆਂ ਪੇਸ਼ ਆ ਰਹੀਆਂ ਹਨ। ਵਾਤਾਵਰਣ ਦੀ ਇਸ ਸਮੱਸਿਆ ਦੇ ਕਾਰਨ ਦਿੱਲੀ ਵਿੱਚ ਬਹੁਤ ਹੀ ਜਿਆਦਾ ਪ੍ਰਦੂਸ਼ਨ ਹੋ ਗਿਆ ਹੈ।

ਹੁਣ ਇੱਥੇ 27 ਨਵੰਬਰ ਤੋਂ ਇਨ੍ਹਾਂ ਗੱਡੀਆਂ ਉਪਰ ਇਹ ਪਾਬੰਦੀ ਲਗਾਈ ਜਾ ਰਹੀ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜਧਾਨੀ ਦਿੱਲੀ ਵਿਚ ਹਵਾ ਪ੍ਰਦੂਸ਼ਣ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਜਿਥੇ ਵਿਦਿਅਕ ਅਦਾਰਿਆਂ, ਦਫਤਰਾਂ ਅਤੇ ਨਿਰਮਾਣ ਅਧੀਨ ਕੰਮ ਉਪਰ 13 ਨਵੰਬਰ ਤੋਂ ਰੋਕ ਲਗਾ ਦਿੱਤੀ ਗਈ ਸੀ। ਉਥੇ ਹੀ ਬੱਚਿਆਂ ਵੱਲੋਂ ਘਰ ਤੋਂ ਪੜ੍ਹਾਈ ਕੀਤੀ ਜਾ ਰਹੀ ਹੈ ਅਤੇ ਕਰਮਚਾਰੀਆਂ ਵੱਲੋਂ ਵੀ ਆਪਣੇ ਦਫ਼ਤਰਾਂ ਦਾ ਕੰਮਕਾਰ ਘਰ ਤੋਂ ਹੀ ਕੀਤਾ ਜਾ ਰਿਹਾ ਹੈ।

ਉੱਥੇ ਹੀ ਸਰਕਾਰ ਵੱਲੋਂ ਦਿੱਲੀ ਵਿੱਚ ਦਾਖ਼ਲ ਹੋਣ ਵਾਲੇ ਟਰੱਕਾਂ ਉਪਰ ਵੀ ਰੋਕ ਲਗਾ ਦਿੱਤੀ ਗਈ ਸੀ। ਦਿੱਲੀ ਵਿੱਚ ਜਿੱਥੇ ਸੋਮਵਾਰ ਤੋਂ ਮੁੜ ਵਿਦਿਅਕ ਅਦਾਰਿਆਂ ਅਤੇ ਅਤੇ ਦਫਤਰਾਂ ਨੂੰ ਖੋਲ੍ਹਿਆ ਜਾ ਰਿਹਾ ਹੈ ਉਥੇ ਹੀ ਲੋਕਾਂ ਨੂੰ ਆਪਣੇ ਨਿਜੀ ਵਾਹਨਾਂ ਦਾ ਇਸਤੇਮਾਲ ਨਾ ਕਰਨ ਵਾਸਤੇ ਆਦੇਸ਼ ਜਾਰੀ ਕੀਤੇ ਗਏ ਹਨ ਅਤੇ ਆਖਿਆ ਗਿਆ ਹੈ ਕਿ ਸ਼ੁਰੂ ਕੀਤੀਆਂ ਗਈਆਂ ਸਰਕਾਰੀ ਬੱਸਾਂ ਦਾ ਇਸਤੇਮਾਲ ਕੀਤਾ ਜਾਵੇ। ਜਿਸ ਨਾਲ ਪ੍ਰਦੂਸ਼ਣ ਨੂੰ ਘੱਟ ਕੀਤਾ ਜਾ ਸਕੇ। ਉਥੇ ਹੀ ਸਰਕਾਰ ਵੱਲੋਂ 10 ਸਾਲ ਪੁਰਾਣੀਆਂ ਡੀਜ਼ਲ ਕਾਰਾਂ ਨੂੰ ਵੀ ਇਲੈਕਟ੍ਰਿਕ ਕਾਰਾਂ ਵਿੱਚ ਤਬਦੀਲ ਕੀਤੇ ਜਾਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਜਿਸ ਬਾਰੇ ਗੱਲਬਾਤ ਕਰਨ ਤੋਂ ਬਾਅਦ ਕੰਪਨੀ ਵੱਲੋਂ ਇਸ ਪ੍ਰੋਜੈਕਟ ਨੂੰ ਸ਼ੁਰੂ ਕੀਤੇ ਜਾਣ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ।

ਦਿੱਲੀ ਸਰਕਾਰ ਵੱਲੋਂ ਦਿੱਲੀ ਵਿਚ ਡੀਜ਼ਲ ਅਤੇ ਪੈਟਰੋਲ ਵਾਹਨਾਂ ਦੀ ਐਂਟਰੀ ਉੱਪਰ ਵੀ ਸਰਕਾਰ ਵੱਲੋਂ 27 ਨਵੰਬਰ ਤੋਂ ਪੂਰਨ ਰੂਪ ਵਿੱਚ ਪਾਬੰਦੀ ਲਗਾ ਦਿੱਤੀ ਜਾਵੇਗੀ। ਕਿਉਂਕਿ ਦਿੱਲੀ ਵਿਚ ਹਵਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ ਵਧੇਰੇ ਹੈ। ਜੋ ਕਿ ਦੁਨੀਆਂ ਭਰ ਦੇ ਵੱਧ ਪ੍ਰਦੂਸ਼ਿਤ ਸ਼ਹਿਰਾਂ ਦਾ ਮੋਹਰੀ ਬਣ ਗਿਆ ਹੈ। ਇਸ ਸਮੇਂ ਦਿੱਲੀ ਦੇ ਵਿੱਚ ਹਵਾ ਦੀ ਗੁਣਵੱਤਾ 383 ਦਰਜ ਕੀਤੀ ਗਈ ਹੈ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …