ਆਈ ਤਾਜ਼ਾ ਵੱਡੀ ਖਬਰ
ਚੋਣਾਂ ਨਜ਼ਦੀਕ ਹੋਣ ਤੇ ਪੰਜਾਬ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਹਨ ਜੋ ਫਿਰ ਤੋਂ ਗਰਮਾ ਗਏ ਹਨ। ਜਿੱਥੇ ਪੰਜਾਬ ਵਿੱਚ ਬਹੁਤ ਸਾਰੀਆਂ ਘਟਨਾਵਾਂ ਦੇ ਹੱਲ ਲਈ ਬਹੁਤ ਲੰਮਾ ਸਮਾਂ ਹੋ ਗਿਆ ਹੈ। ਉੱਥੇ ਹੀ ਇਨ੍ਹਾਂ ਮਾਮਲਿਆਂ ਨੂੰ ਲੈ ਕੇ ਕਾਂਗਰਸ ਪਾਰਟੀ ਵਿੱਚ ਵੀ ਆਪਸੀ ਖਿੱਚੋਤਾਣ ਲਗਾਤਾਰ ਜਾਰੀ ਹੈ। ਜਿੱਥੇ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਕਈ ਤਰਾਂ ਦੀਆਂ ਖ਼ਬਰਾਂ ਆਮ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਮਾਮਲੇ ਵਿੱਚ ਜਿੱਥੇ ਬਹੁਤ ਸਾਰੇ ਲੋਕ ਦੋਸ਼ੀ ਪਾਏ ਗਏ ਹਨ। ਉੱਥੇ ਹੀ ਡੇਰਾ ਸਿਰਸਾ ਮੁਖੀ ਨੂੰ ਵੀ ਇਸ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ।
ਜਿਸ ਤੋਂ ਬੀਤੇ ਦਿਨੀਂ ਜੇਲ ਵਿੱਚ ਪੁੱਛਗਿਛ ਵੀ ਕੀਤੀ ਗਈ ਸੀ। ਹੁਣ ਜੇਲ ਵਿੱਚ ਬੰਦ ਰਾਮ ਰਹੀਮ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ ਜਿੱਥੇ ਇਹ ਵੱਡਾ ਖੁਲਾਸਾ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਬੇਅਦਬੀ ਮਾਮਲੇ ਵਿੱਚ ਰਾਮ ਰਹੀਮ ਦੇ ਹੋਣ ਦੀ ਗੱਲ ਆਖੀ ਗਈ ਹੈ। ਉੱਥੇ ਹੀ ਉਸ ਕੋਲੋਂ ਪੁੱਛਗਿਛ ਕਰਨ ਵਾਸਤੇ ਇਸ ਸਾਰੇ ਕੇਸ ਵਾਸਤੇ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ਕਮੇਟੀ ਵੱਲੋਂ ਵੀ ਡੇਰਾ ਸਿਰਸਾ ਮੁਖੀ ਰਾਮ ਰਹੀਮ ਤੋਂ ਇਸ ਮਾਮਲੇ ਨਾਲ ਜੁੜੀ ਹੋਈ ਜਾਣਕਾਰੀ ਵਾਸਤੇ ਸੁਨਾਰੀਆ ਜੇਲ੍ਹ ਵਿੱਚ 7 ਘੰਟੇ ਪੁੱਛਗਿਛ ਕੀਤੀ ਗਈ।
ਉਥੇ ਹੀ ਸਿੱਟ ਕਮੇਟੀ ਵੱਲੋਂ ਦੱਸਿਆ ਗਿਆ ਹੈ ਕਿ ਇਸ ਮਾਮਲੇ ਨਾਲ ਜੁੜੇ ਹੋਏ 114 ਸਵਾਲਾਂ ਦੀ ਸੂਚੀ ਤਿਆਰ ਕੀਤੀ ਗਈ ਸੀ। ਜੋ ਸਵਾਲ ਰਾਮ ਰਹੀਮ ਕੋਲੋਂ ਪੁਛੇ ਗਏ ਸਨ ਉੱਥੇ ਉਨ੍ਹਾਂ ਵੱਲੋਂ ਇਸ ਬੇਅਦਬੀ ਮਾਮਲੇ ਵਿੱਚ ਸ਼ਾਮਲ ਹੋਣ ਵਾਲਾ ਆਪਣਾ ਪੱਖ ਦੱਸਦੇ ਹੋਏ ਆਖਿਆ ਹੈ ਕਿ ਉਨ੍ਹਾਂ ਦੀ ਇਸ ਮਾਮਲੇ ਵਿਚ ਕੋਈ ਵੀ ਭੂਮਿਕਾ ਨਹੀਂ ਰਹੀ ਹੈ। ਤੇ ਨਾ ਹੀ ਉਹ ਬੇਅਦਬੀ ਨਾਲ ਜੁੜੇ ਹੋਏ ਲੋਕਾਂ ਬਾਰੇ ਕੋਈ ਵੀ ਜਾਣਕਾਰੀ ਰੱਖਦੇ ਹਨ।
ਜਦੋਂ ਕਮੇਟੀ ਵੱਲੋਂ ਉਨ੍ਹਾਂ ਕੋਲੋਂ ਪੰਥਪ੍ਰੀਤ ਸਿੰਘ, ਭਾਈ ਬਖ਼ਤੌਰ ਸਿੰਘ,ਰਣਜੀਤ ਸਿੰਘ ਢੱਡਰੀਆਂ ਵਾਲੇ, ਹਰਜਿੰਦਰ ਮਾਝੀ, ਬਲਜੀਤ ਸਿੰਘ ਦਾਦੂਵਾਲ ਬਾਰੇ ਗੱਲਬਾਤ ਕੀਤੀ ਗਈ ਹੈ, ਤਾਂ ਰਾਮ ਰਹੀਮ ਨੇ ਆਖਿਆ ਹੈ ਕਿ ਉਹ ਕਿਸੇ ਨੂੰ ਵੀ ਨਹੀਂ ਜਾਣਦੇ ਅਤੇ ਨਾ ਹੀ ਕਿਸੇ ਨਾਲ ਉਨ੍ਹਾਂ ਦਾ ਕੋਈ ਨਿਜੀ ਸਬੰਧ ਹੈ। ਉਨ੍ਹਾਂ ਦੱਸਿਆ ਕਿ ਮੈਨੂੰ ਉਸ ਸਮੇਂ ਸੁਣ ਕੇ ਬਹੁਤ ਦੁੱਖ ਹੋਇਆ ਸੀ ਜਦੋਂ ਇਸ ਬੇਅਦਬੀ ਕਾਂਡ ਬਾਰੇ ਦਰਸ਼ਨ ਸਿੰਘ ਵੱਲੋਂ ਜਾਣਕਾਰੀ ਦਿੱਤੀ ਗਈ ਸੀ। ਰਾਮ ਰਹੀਮ ਨੇ ਆਖਿਆ ਹੈ ਕਿ ਉਹ ਅਜਿਹੀ ਬੇਅਦਬੀ ਦੀ ਘਟਨਾ ਬਾਰੇ ਸੋਚ ਵੀ ਨਹੀਂ ਸਕਦੇ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …